AirAsia ਵੱਲੋਂ ਲਾਕਡਾਊਨ ਕਾਰਨ ਸਟਾਫ ਦੀ ਤਨਖਾਹ 'ਚ 20 ਫੀਸਦੀ ਕਟੌਤੀ

04/20/2020 2:30:21 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਲਾਕਡਾਊਨ ਕਾਰਨ ਏਅਰ ਏਸ਼ੀਆ ਇੰਡੀਆ ਨੇ ਵੀ ਸਟਾਫ ਦੀ ਅਪ੍ਰੈਲ ਦੀ ਤਨਖਾਹ 'ਚ 20 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। ਸੂਤਰ ਮੁਤਾਬਕਾਂ, 3 ਮਈ 2020 ਤੱਕ ਹਵਾਈ ਸੇਵਾਵਾਂ ਮੁਅੱਤਲ ਹੋਣ ਤੋਂ ਬਾਅਦ ਏਅਰਲਾਈਨ ਨੇ ਵਿੱਤੀ ਸਥਿਤੀ ਨਾਲ ਨਜਿੱਠਣ ਲਈ ਸਟਾਫ ਦੀ ਤਨਖਾਹ 'ਚ ਇਹ ਕਟੌਤੀ ਕੀਤੀ ਹੈ। ਹਾਲਾਂਕਿ, ਜਿਨ੍ਹਾਂ ਦੀ ਤਨਖਾਹ 50,000 ਰੁਪਏ ਪ੍ਰਤੀ ਮਹੀਨਾ ਜਾਂ ਇਸ ਤੋਂ ਘੱਟ ਹੈ, ਉਨ੍ਹਾਂ ਨੂੰ ਇਸ ਤੋਂ ਰਾਹਤ ਦਿੱਤੀ ਗਈ ਹੈ।

ੇਇਸ ਦੇ ਨਾਲ ਹੀ ਇਹ ਕੰਪਨੀ ਵੀ ਇੰਡੀਗੋ, ਸਪਾਈਸ ਜੈੱਟ ਅਤੇ ਵਿਸਤਾਰਾ ਵਰਗੀਆਂ ਹੋਰ ਘਰੇਲੂ ਏਅਰਲਾਈਨਾਂ ਦੀ ਉਸ ਗਿਣਤੀ 'ਚ ਸ਼ਾਮਲ ਹੋ ਗਈ ਹੈ, ਜਿਨ੍ਹਾਂ ਨੇ ਗ੍ਰਾਊਂਡਿਡ ਫਲੀਟ ਦੇ ਆਧਾਰ 'ਤੇ ਹਾਲ ਹੀ 'ਚ ਲਾਗਤ 'ਚ ਕਟੌਤੀ ਕਰਨ ਦੇ ਕਦਮ ਚੁੱਕੇ ਹਨ।
ਇਕ ਸੂਤਰ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਪੀ. ਟੀ. ਆਈ. ਨੂੰ ਕਿਹਾ, ''ਏਅਰ ਏਸ਼ੀਆ ਇੰਡੀਆ ਨੇ ਆਪਣੇ ਕਰਮਚਾਰੀਆਂ ਦੀ ਅਪ੍ਰੈਲ ਦੀ ਤਨਖਾਹ 'ਚ 20 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ। ਇਸ ਮੁਤਾਬਕ, ਸੀਨੀਅਰ ਮੈਨੇਜਮੈਂਟ ਦੀ ਤਨਖਾਹ 'ਚ 20 ਫੀਸਦੀ ਦੀ ਕਟੌਤੀ ਕੀਤੀ ਜਾਏਗੀ, ਜਦੋਂ ਕਿ ਹੋਰ ਸ਼੍ਰੇਣੀਆਂ 'ਚ ਆਉਣ ਵਾਲੇ ਅਧਿਕਾਰੀਆਂ ਦੀ ਤਨਖਾਹ 'ਚ ਕ੍ਰਮਵਾਰ 17 ਫੀਸਦੀ, 13 ਫੀਸਦੀ ਅਤੇ 7 ਫੀਸਦੀ ਦੀ ਕਟੌਤੀ ਕੀਤੀ ਗਈ ਹੈ।'' ਉੱਥੇ ਹੀ, ਏਅਰ ਏਸ਼ੀਆ ਇੰਡੀਆ ਦੇ ਬੁਲਾਰੇ ਨੇ ਇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਰਾਸ਼ਟਰ ਪੱਧਰੀ ਲਾਕਡਾਊਨ 3 ਮਈ 2020 ਤੱਕ ਲਈ ਲਾਗੂ ਹੈ, ਜਦੋਂ ਕਿ ਕੁਝ ਏਅਰਲਾਈਨਾਂ ਨੇ ਖੁਦ ਦੀ ਮਰਜ਼ੀ ਨਾਲ 4 ਮਈ 2020 ਤੋਂ ਹਵਾਈ ਯਾਤਰਾ ਲਈ ਟਿਕਟਾਂ ਦੀ ਬੁਕਿੰਗ ਖੋਲ੍ਹ ਦਿੱਤੀ ਸੀ। ਇਸ 'ਤੇ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਸਰਕੂਲਰ ਜਾਰੀ ਕਰਕੇ ਤੁਰੰਤ ਬੁਕਿੰਗ ਰੋਕਣ ਦੇ ਹੁਕਮ ਦਿੱਤੇ ਸਨ। ਡੀ. ਜੀ. ਸੀ. ਏ. ਮੁਤਾਬਕ, ਜਦੋਂ ਸਰਕਾਰ ਇਸ ਦੀ ਮਨਜ਼ੂਰੀ ਦੇਵੇਗੀ ਤੱਦ ਹੀ ਬੁਕਿੰਗ ਸ਼ੁਰੂ ਕੀਤੀ ਜਾਵੇ।


Sanjeev

Content Editor

Related News