ਡਾਊਨਲੋਡ ਕੀਤੀਆਂ ਜਾਣ ਵਾਲੀਆਂ ਟਾਪ 5 ਏਅਰਲਾਈਨ ਐਪਸ ''ਚ AirAsia ਸ਼ਾਮਲ
Wednesday, Jun 05, 2019 - 11:52 PM (IST)

ਨਵੀਂ ਦਿੱਲੀ—ਬਜਟ ਏਅਰਲਾਈਨ ਕੰਪਨੀ ਏਅਰ ਏਸ਼ੀਆ ਦੀ ਐਪ 2019 ਦੀ ਪਹਿਲੀ ਤਿਮਾਹੀ 'ਚ ਦੁਨੀਆ ਦੇ ਟਾਪ 5 ਸਭ ਤੋਂ ਜ਼ਿਆਦਾ ਡਾਊਨਲੋਡ ਕੀਤੀ ਜਾਣ ਵਾਲੀ ਏਅਰਲਾਈਨ ਐਪ 'ਚ ਸ਼ਾਮਲ ਹੋਈ ਹੈ। ਮੋਬਾਇਲ ਐਪ ਇੰਟੈਂਲੀਜੰਸੀ ਫਰਮ ਸੈਂਸਰ ਟਾਵਰ ਦੀ ਇਕ ਨਵੀਂ ਰਿਪੋਰਟ ਮੁਤਾਬਕ ਇਹ ਜਾਣਕਾਰੀ ਮਿਲੀ ਹੈ। ਰਿਪੋਰਟ ਮੁਤਾਬਕ 2019 ਦੀ ਪਹਿਲੀ ਤਿਮਾਹੀ ਲਈ ਦੁਨੀਆ ਭਰ 'ਚ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੇ ਜਾਣ ਵਾਲੀ ਏਅਰਲਾਈਨ ਐਪ ਆਇਰਿਸ਼ ਲੋ-ਕਾਸਟ ਏਅਰਲਾਈਨ ਰਾਇਨ ਏਅਰ ਸੀ, ਜਿਸ ਨੂੰ 2.4 ਮਿਲੀਅਨ ਤੋਂ ਜ਼ਿਆਦਾ ਇੰਸਟਾਲ ਕੀਤਾ ਗਿਆ ਸੀ, ਜਿਸ ਨੇ 2018 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ 10 ਫੀਸਦੀ ਦਾ ਵਾਧਾ ਦੇਖਿਆ ਗਿਆ।
ਅਮਰੀਕੀ ਏਅਰਲਾਇੰਸ ਪਿਛਲੇ ਸਾਲ 1.8 ਮਿਲੀਅਨ ਤੋਂ ਜ਼ਿਆਦਾ ਇੰਸਟਾਲ ਨਾਲ ਦੁਨੀਆ ਭਰ 'ਚ ਦੂਜੀ ਸਭ ਤੋਂ ਜ਼ਿਆਦਾ ਇੰਸਟਾਲ ਕਰਨ ਵਾਲੀ ਏਅਰਲਾਈਨ ਐਪ ਸੀ, ਜਿਸ ਨੇ 2018 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ 30 ਫੀਸਦੀ ਦਾ ਵਾਧਾ ਦਰਜ ਹੋਇਆ। ਯੂਨਾਈਟੇਡ ਏਅਰਲਇੰਸ, ਸਾਊਥਵੈਸਟ ਅਤੇ ਏਅਰਏਸ਼ੀਆ ਨੇ ਪਹਿਲੀ ਤਿਮਾਹੀ 'ਚ ਦੁਨੀਆਭਰ 'ਚ ਟਾਪ 5 ਸਭ ਤੋਂ ਜ਼ਿਆਦਾ ਇੰਸਟਾਲ ਏਅਰਲਾਈਨ ਐਪ 'ਚ ਸ਼ਾਮਲ ਰਹੇ। ਸੈਂਸਰ ਟਾਵਰ ਦੇ ਮੋਬਾਇਲ ਇੰਸਾਈਟਸ ਐਨਾਲਿਸਟ ਜੁਲਿਆ ਚੈਨ ਨੇ ਸੋਮਵਾਰ ਨੂੰ ਆਪਣੇ ਇਕ ਬਲਾਗ 'ਚ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ। ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਦੇ ਮਾਮਲੇ 'ਚ ਏਅਰਏਸ਼ੀਆ ਰਾਇਨ ਏਅਰ ਤੋਂ ਬਾਅਦ ਦੂਜੇ ਸਥਾਨ 'ਤੇ ਰਹੀ। ਇਸ ਸੂਚੀ 'ਚ ਨੌਵੇਂ ਸਥਾਨ 'ਤੇ ਇੰਡੀਗੋ ਰਹੀ, ਜਿਸ ਨੇ ਸਾਲ ਦੀ ਪਹਿਲੀ ਤਿਮਾਹੀ 'ਚ ਗੂਗਲ ਪਲੇਅ ਸਟੋਰ ਤੋਂ ਟਾਪ 10 ਸਭ ਤੋਂ ਜ਼ਿਆਦਾ ਡਾਊਨਲੋਡ ਕੀਤੇ ਗਏ ਐਪ 'ਚ ਜਗ੍ਹਾ ਬਣਾਈ।