ਹਵਾਈ ਯਾਤਰੀਆਂ ਲਈ ਖੁਸ਼ਖਬਰੀ, ਹੁਣ ਮਿਲਣੀਆਂ ਮਨਮਰਜ਼ੀ ਦੀਆਂ ਸੀਟਾਂ

01/10/2019 1:46:50 PM

ਨਵੀਂ ਦਿੱਲੀ—ਕਈ ਵਾਰ ਹਵਾਈ ਯਾਤਰਾ ਕਰਦੇ ਸਮੇਂ ਯਾਤਰੀਆਂ ਨੂੰ ਆਪਣੀ ਮਨਪਸੰਦ ਸੀਟ ਨਹੀਂ ਮਿਲਦੀ ਜਿਸ ਦੇ ਕਾਰਨ ਉਨ੍ਹਾਂ ਦਾ ਸਫਰ ਖਰਾਬ ਹੋ ਜਾਂਦਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ। ਦਰਅਸਲ ਇਸ ਲਈ ਏਅਰਪੋਰਟ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਪ੍ਰਦੀਪ ਸਿੰਘ ਖਰੋਲਾ ਨੇ ਕੁਝ ਵਿਦੇਸ਼ੀ ਮਾਰਗਾਂ 'ਤੇ ਇਕੋਨਮੀ ਕਲਾਸ ਦੀ ਸੀਟ ਨੂੰ ਬਿਜਨੈੱਸ ਕਲਾਸ 'ਚ ਅਪਗ੍ਰੇਡ ਕਰਨ ਦੀ ਨਵੀਂ ਵਿਵਸਥਾ ਦਾ ਐਲਾਨ ਕੀਤਾ ਹੈ। ਇਸ ਦੇ ਲਈ ਯਾਤਰੀ ਨੂੰ ਆਪਣੀ ਮਨਪਸੰਦ ਸੀਟ ਦੇ ਲਈ ਬੋਲੀ ਲਗਾਉਣੀ ਪਵੇਗੀ ਅਤੇ ਕੁਝ ਹੋਰ ਪੇਮੈਂਟ ਕਰਨੀ ਪਵੇਗੀ। 
ਖਰੋਲਾ ਨੇ ਕਿਹਾ ਕਿ ਤੁਹਾਨੂੰ ਸਿਰਫ ਹੋਰ ਰਾਸ਼ੀ ਦੇ ਲਈ ਬੋਲੀ ਲਗਾਉਣੀ ਹੋਵੇਗੀ। ਤੁਸੀਂ ਇਕੋਨਮੀ ਕਲਾਸ ਲਈ ਤਾਂ ਭੁਗਤਾਨ ਕਰ ਚੁੱਕੇ ਹੋਵੇਗੋ ਅਸੀਂ ਕਿਸੇ ਵਿਅਕਤੀ ਲਈ ਬੋਲੀ ਦੀ ਘੱਟੋ-ਘੱਟ ਸੀਮਾ ਤੈਅ ਕਰਾਂਗੇ। ਰਾਸ਼ਟਰੀ ਏਅਰਲਾਈਨ ਨੇ ਅਮਰੀਕਾ, ਯੂਰਪ, ਆਸਟ੍ਰੇਲੀਆ, ਜਾਪਾਨ ਅਤੇ ਹਾਂਗਕਾਂਗ ਦੀਆਂ ਉਡਾਣਾਂ ਲਈ ਇਹ ਵਿਵਸਥਾ ਸ਼ੁਰੂ ਕੀਤੀ ਹੈ। ਇਹ ਸੁਵਿਧਾ ਸਾਰੇ ਖਾੜੀ ਦੇਸ਼ਾਂ ਦੀਆਂ ਉਡਾਣਾਂ ਲਈ ਨਹੀਂ ਸ਼ੁਰੂ ਕੀਤੀ ਗਈ। 
ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਦੀ ਭਾਸ਼ਾ 'ਚ ਕਹੀਏ ਤਾਂ ਸਾਡੀ ਕੋਸ਼ਿਸ਼ ਹੈ ਕਿ ਇਕੋਨਮੀ ਕਲਾਸ 'ਚ ਟਿਕਟ ਬੁੱਕ ਕਰ ਚੁੱਕੇ ਲੋਕਾਂ ਨੂੰ ਅਸੀਂ ਥੋੜ੍ਹਾ ਹੋਰ ਕਿਰਾਇਆ ਦੇ ਕੇ ਆਪਣੀ ਸੀਟ ਨੂੰ ਬਿਜ਼ਨੈੱਸ ਕਲਾਸ 'ਚ ਅਪਗ੍ਰੇਡ ਕਰਨ ਦਾ ਮੌਕਾ ਦੇ ਰਹੇ ਹਾਂ। ਅਸੀਂ ਬੋਲੀ ਪ੍ਰਕਿਰਿਆ ਨੂੰ ਏਅਰ ਇੰਡੀਆ ਦੀ ਵੈੱਬਸਾਈਟ 'ਚ 'ਬਿਜ਼ਨੈੱਸ-ਲਾਈਟ' ਦਾ ਨਾਂ ਦਿੱਤਾ ਹੈ। ਦਸੰਬਰ ਦੇ ਆਖਰੀ ਹਫਤੇ 'ਚ ਇਸ ਵਿਵਸਥਾ ਦੀ ਸ਼ੁਰੂਆਤ ਕੀਤੀ ਗਈ।


Aarti dhillon

Content Editor

Related News