ਏਅਰ ਇੰਡੀਆ ਦੀ ਸਰਕਾਰੀ ਏਜੰਸੀਆਂ ''ਤੇ ਸਖਤੀ, ਕਿਹਾ-ਪਹਿਲਾਂ ਭਰੋ ਪੈਸੇ ਫਿਰ ਮਿਲੇਗੀ ਟਿਕਟ

Thursday, Dec 26, 2019 - 07:27 PM (IST)

ਏਅਰ ਇੰਡੀਆ ਦੀ ਸਰਕਾਰੀ ਏਜੰਸੀਆਂ ''ਤੇ ਸਖਤੀ, ਕਿਹਾ-ਪਹਿਲਾਂ ਭਰੋ ਪੈਸੇ ਫਿਰ ਮਿਲੇਗੀ ਟਿਕਟ

ਨਵੀਂ ਦਿੱਲੀ—ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਇਕ ਪਾਸੇ ਭਾਰੀ ਕਰਜ਼ ਦੇ ਬੋਝ ਹੇਠਾਂ ਦੱਬੀ ਹੈ ਤਾਂ ਦੂਜੇ ਪਾਸੇ ਕਈ ਸਰਕਾਰੀ ਵਿਭਾਗ ਕਰੋੜਾਂ ਰੁਪਏ ਦਾ ਉਧਾਰ ਲੈ ਕੇ ਬੈਠੇ ਹਨ। ਫੰਡ ਦੀ ਕਮੀ ਨਾਲ ਜੂਝ ਰਹੇ ਏਅਰ ਇੰਡੀਆ ਨੇ ਹੁਣ ਉਧਾਰ ਦੀ ਟਿਕਟ 'ਤੇ ਉਡਣ ਵਾਲਿਆਂ ਨੂੰ 'ਨੋ' ਕਹਿ ਦਿੱਤਾ ਹੈ। ਕੰਪਨੀ ਨੇ ਉਨ੍ਹਾਂ ਸਰਕਾਰੀ ਏਜੰਸੀਆਂ ਦੇ ਅਧਿਕਾਰੀਆਂ ਨੂੰ ਟਿਕਟ ਜਾਰੀ ਕਰਨੀ ਬੰਦ ਕਰ ਦਿੱਤਾ ਹੈ, ਜਿਨ੍ਹਾਂ 'ਤੇ 10 ਲੱਖ ਰੁਪਏ ਤੋਂ ਜ਼ਿਆਦਾ ਦਾ ਬਕਾਇਆ ਹੈ। ਏਅਰਲਾਇੰਸ ਦੇ ਇਕ ਸੂਤਰ ਨੇ ਕਿਹਾ ਕਿ ਵੱਖ-ਵੱਖ ਸਰਕਾਰੀ ਏਜੰਸੀਆਂ ਨੇ 268 ਕਰੋੜ ਰੁਪਏ ਦੀ ਟਿਕਟ ਏਅਰ ਇੰਡੀਆ ਤੋਂ ਉਧਾਰ ਲਈ ਹੈ ਅਤੇ ਇਹ ਰਕਮ ਬਕਾਇਆ ਹੈ।

PunjabKesari

ਇਸ ਦਹਾਕੇ 'ਚ ਇਹ ਪਹਿਲਾਂ ਮੌਕਾ ਹੈ ਜਦ ਏਅਰ ਇੰਡੀਆ ਨੇ ਇਹ ਕਦਮ ਚੁੱਕਿਆ ਹੈ। ਕੰਪਨੀ ਨੇ ਸਰਕਾਰੀ ਡਿਫਾਲਟਰਸ ਅਤੇ ਉਨ੍ਹਾਂ ਦੇ ਬਕਾਏ ਦੀ ਲਿਸਟ ਬਣਾਈ ਹੈ ਜਿਸ 'ਚ ਸੀ.ਬੀ.ਆਈ., ਆਈ.ਬੀ., ਈ.ਡੀ., ਸੈਂਟਰਲ ਲੇਬਰ ਇੰਸਟੀਚਿਊਟ, ਇੰਡੀਅਨ ਆਡਿਟ ਬੋਰਡ, ਕੰਟਰੋਲਰ ਆਫ ਡਿਫੈਂਸ ਅਕਾਊਂਟਸ ਅਤੇ ਬਾਰਡਰ ਸਕਿਓਰਟੀ ਫੋਰਸ ਦੇ ਨਾਂ ਸ਼ਾਮਲ ਹਨ। ਪਿਛਲੇ ਮਹੀਨੇ ਏਅਰ ਇੰਡੀਆ ਦੇ ਫਾਈਨੈਂਸ ਡਿਪਰਟਮੈਂਟ ਨੇ ਹਰੇਕ ਖੇਤਰ/ਸਟੇਸ਼ਨ ਤੋਂ ਸਰਕਾਰੀ ਬਕਾਏ ਦਾ ਬਿਊਰਾ ਲੈਣਾ ਸ਼ੁਰੂ ਕੀਤਾ। ਏਅਰਲਾਈਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਪਿਛਲੇ ਕੁਝ ਹਫਤਿਆਂ 'ਚ 10 ਲੱਖ ਤੋਂ ਜ਼ਿਆਦਾ ਬਕਾਏਦਾਰਾਂ ਨੂੰ 'ਕੈਸ਼ ਐਂਡ ਕੈਰੀ' 'ਤੇ ਰੱਖਿਆ ਗਿਆ ਹੈ। ਉਨ੍ਹਾਂ ਨੂੰ ਪੇਮੈਂਟ ਦੇਣ 'ਤੇ ਹੀ ਟਿਕਟ ਦਿੱਤੀ ਜਾ ਰਹੀ ਹੈ। ਏਅਰਟਪੋਰਟ ਅਥਾਰਿਟੀ ਆਫ ਇੰਡੀਆ, ਸਿਵਲ ਏਵੀਏਸ਼ਨ ਮਨਿਸਟਰੀ ਅਤੇ ਲੋਕ ਸਭਾ ਨੂੰ ਇਸ 'ਚ ਛੋਟ ਦਿੱਤੀ ਗਈ ਹੈ।

PunjabKesari

ਏਅਰ ਇੰਡੀਆ ਦੇ ਇਕ ਬੁਲਾਰੇ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪਿਛਲੇ ਕੁਝ ਹਫਤਿਆਂ 'ਚ ਅਸੀਂ ਕਰੀਬ 50 ਲੱਖ ਰੁਪਏ ਦੀ ਵਸੂਲੀ ਕੀਤੀ ਹੈ। ਇਨ੍ਹਾਂ ਏਜੰਸੀਆਂ ਤੋਂ ਬਕਾਇਆ ਮਿਲਣ 'ਚ ਕਾਫੀ ਦੇਰੀ ਹੁੰਦੀ ਹੈ ਅਤੇ ਅਸੀਂ ਅਸਲ 'ਚ ਪੇਮੈਂਟ ਪਾਉਣ ਲਈ ਸਖਤ ਰਵੱਈਆ ਦੀ ਵਰਤੋਂ ਨਹੀਂ ਕਰਦੇ ਹਾਂ। ਪਹਿਲੀ ਵਾਰ ਏਅਰ ਇੰਡੀਆ ਨੇ ਗਵਰਨਮੈਂਟ ਡਿਫਾਲਟਰਸ ਦੀ ਲਿਸਟ ਬਣਾਈ ਹੈ ਅਤੇ ਇਸ 'ਤੇ ਕੰਮ ਸ਼ੁਰੂ ਹੋ ਚੁੱਕਿਆ ਹੈ।


author

Karan Kumar

Content Editor

Related News