ਜਹਾਜ਼ ਨੂੰ ਟੈਕਸੀਬੋਟ ਤੋਂ ਰਨਵੇ 'ਤੇ ਲਿਆਉਣ ਵਾਲੀ ਦੁਨੀਆ ਦੀ ਪਹਿਲੀ ਕੰਪਨੀ ਬਣੀ Air India

10/15/2019 2:08:12 PM

ਨਵੀਂ ਦਿੱਲੀ — ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਏਅਰ ਇੰਡੀਆ ਨੇ ਇਕ ਨਵਾਂ ਮੁਕਾਮ ਹਾਸਲ ਕੀਤਾ ਹੈ। ਏਅਰ ਇੰਡੀਆ ਯਾਤਰੀਆਂ ਨਾਲ ਭਰੇ ਏ-320 ਜਹਾਜ਼ ਦੀ ਕਮਰਸ਼ੀਅਲ ਫਲਾਈਟ ਲਈ ਟੈਕਸੀਬੋਟ ਦਾ ਇਸਤੇਮਾਲ ਕਰਨ ਵਾਲੀ ਦੁਨੀਆ ਦੀ ਪਹਿਲੀ ਏਅਰ ਲਾਈਨ ਕੰਪਨੀ ਬਣ ਗਈ ਹੈ। ਏਅਰ ਇੰਡੀਆ ਨੇ ਇਹ ਮੁਕਾਮ ਕੈਪਟਨ ਅਮਿਤਾਭ ਸਿੰਘ ਦਾ ਅਗਵਾਈ 'ਚ ਹਾਸਲ ਕੀਤਾ।

ਕੀ ਹੈ ਟੈਕਸੀਬੋਟ?

ਟੈਕਸੀਬੋਟ ਨੂੰ ਟੈਕਸਿੰਗ ਰੋਬੋਟ ਵੀ ਕਿਹਾ ਜਾਂਦਾ ਹੈ। ਇਸ ਦਾ ਇਸਤੇਮਾਲ ਜਹਾਜ਼ ਨੂੰ ਪਾਰਕਿੰਗ ਵੇਅ ਤੋਂ ਰਨਵੇ ਤੱਕ ਖਿੱਚਣ ਲਈ ਕੀਤਾ ਜਾਂਦਾ ਹੈ। ਜਦੋਂ ਜਹਾਜ਼ ਪਾਰਕਿੰਗ ਵੇ ਤੋਂ ਰਨਵੇ ਤੱਕ ਖਿੱਚਿਆ ਜਾਂਦਾ ਹੈ ਤਾਂ ਜਹਾਜ਼ ਦੇ ਇੰਜਣ ਬੰਦ ਰਹਿੰਦੇ ਹਨ। ਇਸ ਦੌਰਾਨ ਜਹਾਜ਼ ਈਂਧਣ ਦੀ ਬਚਤ ਹੁੰਦੀ ਹੈ ਕਿਉਂਕਿ  ਇਸ ਤਰ੍ਹਾਂ ਨਾਲ ਜਹਾਜ਼ ਨੂੰ ਇੰਜਣ ਆਨ ਕਰਨ ਦੀ ਤੁਲਨਾ 'ਚ 85 ਫੀਸਦੀ ਘੱਟ ਈਂਧਣ ਦਾ ਇਸਤੇਮਾਲ ਹੁੰਦਾ ਹੈ। ਇਹ ਸੈਮੀ-ਰੋਬੋਟਿਕ ਟੋ-ਬਾਰ ਹੁੰਦਾ ਹੈ। ਇਸ ਦਾ ਇਸਤੇਮਾਲ ਸਿਰਫ ਡਿਪਾਰਟਿੰਗ ਫਲਾਈਟ ਲਈ ਹੀ ਹੁੰਦਾ ਹੈ। ਇਸ ਮਾਮਲੇ 'ਚ ਏਅਰ ਇੰਡੀਆ ਦੇ ਸੀ.ਐਮ.ਡੀ. ਅਸ਼ਵਨੀ ਲੋਹਾਨੀ ਨੇ ਕਿਹਾ ਕਿ ਦਿੱਲੀ 'ਚ ਏਅਰਪੋਰਟ ਦੇ ਟਰਮੀਨਲ 3 ਤੋਂ ਮੁੰਬਈ ਲਈ ਏ.ਆਈ. 665 ਫਲਾਈਟ ਨੂੰ ਰਵਾਨਾ ਕਰਨ ਦੇ ਨਾਲ ਇਸ ਦੀ ਸ਼ੁਰੂਆਤ ਹੋਵੇਗੀ।

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਧਨ ਦੀ ਕਮੀ ਦਾ ਸਾਹਮਣਾ ਕਰਨ ਵਾਲੀ ਏਅਰ ਇੰਡੀਆ ਨੇ ਤੇਲ ਕੰਪਨੀਆਂ ਦੇ ਬਕਾਏ ਦਾ ਮਾਮਲਾ ਜਲਦੀ ਸੁਝਾਉਣ ਦੀ ਉਮੀਦ ਜ਼ਾਹਰ ਕੀਤੀ ਸੀ। ਏਅਰਲਾਈਨ ਕੰਪਨੀ ਤੇਲ ਕੰਪਨੀਆਂ ਨਾਲ ਮਾਮਲਾ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।

ਤੇਲ ਕੰਪਨੀਆਂ ਨੇ ਦਿੱਤੀ ਆਖਰੀ ਚਿਤਾਵਨੀ 

ਪਿਛਲੇ ਹਫਤੇ ਸਰਕਾਰੀ ਤੇਲ ਕੰਪਨੀਆਂ ਨੇ ਏਅਰ ਇੰਡੀਆ ਨੂੰ ਇਕ ਆਖਰੀ ਚਿਤਾਵਨੀ ਜਾਰੀ ਕਰਦੇ ਹੋਏ 18 ਅਕਤੂਬਰ ਤੱਕ ਮਹੀਨਾਵਾਰ ਇਕਮੁਸ਼ਤ ਭੁਗਤਾਨ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਭੁਗਤਾਨ ਨਾ ਕਰਨ 'ਤੇ ਉਹ 6 ਪ੍ਰਮੁੱਖ ਘਰੇਲੂ ਹਵਾਈ ਅੱਡਿਆਂ 'ਤੇ ਤੇਲ ਦੀ ਸਪਲਾਈ ਬੰਦ ਕਰ ਦੇਣਗੀਆਂ।
ਅਗਸਤ 'ਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ(IOCL), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ(BPCL) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ(HPCL) ਨੇ ਕਿਹਾ ਸੀ ਕਿ ਏਅਰ ਇੰਡੀਆ ਦਾ ਬਕਾਇਆ ਈਂਧਣ ਬਿੱਲ 5,000 ਕਰੋੜ ਰੁਪਏ ਹੋ ਗਿਆ ਸੀ, ਜਿਸਦਾ ਲਗਭਗ 8 ਮਹੀਨੇ ਤੋਂ ਭੁਗਤਾਨ ਨਹੀਂ ਕੀਤਾ ਗਿਆ ਸੀ।
22 ਅਗਸਤ ਨੂੰ IOCL, BPCL ਅਤੇ HPCL ਨੇ ਪੂਰਾ ਭੁਗਤਾਨ ਨਾ ਹੋਣ ਕਾਰਨ ਕੋਚੀ, ਮੋਹਾਲੀ, ਪੂਣੇ, ਪਟਨਾ, ਰਾਂਚੀ ਅਤੇ ਵਿਜਾਗ ਦੇ 6 ਹਵਾਈ ਅੱੱਡਿਆਂ 'ਤੇ ਏਅਰ ਇੰਡੀਆ ਨੂੰ ਈਂਧਣ ਦੀ ਸਪਲਾਈ ਰੋਕ ਦਿੱਤੀ ਸੀ।


Related News