ਕੋਸ਼ਿਸ਼ ਰਹੇਗੀ ਭਾਰਤੀ ਕੰਪਨੀ ਦੇ ਹੱਥ ਆ ਜਾਵੇ ਏਅਰ ਇੰਡੀਆ : ਸਰਕਾਰ

Friday, Jul 12, 2019 - 02:03 PM (IST)

ਕੋਸ਼ਿਸ਼ ਰਹੇਗੀ ਭਾਰਤੀ ਕੰਪਨੀ ਦੇ ਹੱਥ ਆ ਜਾਵੇ ਏਅਰ ਇੰਡੀਆ : ਸਰਕਾਰ

ਨਵੀਂ ਦਿੱਲੀ—ਏਅਰ ਇੰਡੀਆ ਨੂੰ ਲੈ ਕੇ ਸਰਕਾਰ ਨੇ ਆਪਣਾ ਇਰਾਦਾ ਸਾਫ ਕਰ ਦਿੱਤਾ ਹੈ ਕਿ ਉਹ ਉਸ ਦਾ ਵਿਨਿਵੇਸ਼ ਕਰੇਗੀ। ਨਾਲ ਹੀ ਉਸ ਨੇ ਇਸ ਨੂੰ ਕਿਸੇ ਭਾਰਤੀ ਕੰਪਨੀ ਦੇ ਹੱਥੀਂ ਸੌਂਪਣ ਦਾ ਇਰਾਦਾ ਵੀ ਜਤਾਇਆ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਲੋਕਸਭਾ 'ਚ ਪ੍ਰਸ਼ਨਕਾਲ 'ਚ ਕਿਹਾ ਕਿ ਏਅਰ ਇੰਡੀਆ ਦੇ ਰਣਨੀਤਿਕ ਵਿਨਿਵੇਸ਼ ਲਈ ਸਰਕਾਰ ਪ੍ਰਤੀਬੱਧ ਹੈ।
ਕੋਸ਼ਿਸ਼ ਰਹੇਗੀ ਭਾਰਤੀ ਹੱਥ 'ਚ ਰਹੇ ਏਅਰ ਇੰਡੀਆ : ਪੂਰੀ
ਪੁਰੀ ਨੇ ਪੂਰਕ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਸਦਨ 'ਚ ਕਿਹਾ ਕਿ ਪਿਛਲੀ ਵਾਰ ਵਿਨਿਵੇਸ਼ 'ਚ ਸਾਨੂੰ ਸਫਲਤਾ ਨਹੀਂ ਮਿਲ ਪਾਈ। ਪਿਛਲੀ ਵਾਰ ਦੀਆਂ ਕਮੀਆਂ ਨੂੰ ਦਰੁੱਸਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਾਰ ਸਾਨੂੰ ਵਿਨਿਵੇਸ਼ 'ਚ ਸਫਲਤਾ ਮਿਲਣ ਦਾ ਵਿਸ਼ਵਾਸ ਹੈ। ਪੂਰੀ ਨੇ ਕਿਹਾ ਕਿ ਏਅਰ ਇੰਡੀਆ ਦੇ ਵਿਨਿਵੇਸ਼ 'ਚ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਇਹ ਭਾਰਤੀ ਹੱਥਾਂ 'ਚ ਰਹੇ। ਕੋਈ ਭਾਰਤੀ ਇਕਾਈ ਹੀ ਇਸ ਨੂੰ ਚਲਾਏ। ਉਨ੍ਹਾਂ ਨੇ ਕਿਹਾ ਕਿ ਮੈਂ ਇਹ ਨਹੀਂ ਰਹਿ ਰਿਹਾ ਕਿ ਕੌਣ ਹੋਵੇਗਾ। ਜੋ ਪ੍ਰਣਾਲੀ ਬਣੀ ਹੈ ਉਸ 'ਚ ਇਹ ਤੈਅ ਹੋਵੇਗਾ। 
17 ਫੀਸਦੀ ਵਧਿਆ ਐਵੀਏਸ਼ਨ ਸੈਕਟਰ:ਪੂਰੀ
ਪੂਰੀ ਦਾ ਕਹਿਣਾ ਹੈ ਕਿ ਜੈੱਟ ਏਅਰਵੇਜ਼ ਦੀ ਉਡਾਣ ਬੰਦ ਹੋਣ ਦੇ ਬਾਵਜੂਦ ਦੇਸ਼ ਦਾ ਘਰੇਲੂ ਬਾਜ਼ਾਰ ਵਧਿਆ ਹੈ। ਅੱਜ ਰੋਜ਼ 580 ਜਹਾਜ਼ ਉੱਡ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਦਾ ਹਵਾਬਾਜ਼ੀ ਖੇਤਰ ਅਪ੍ਰੈਲ ਮਹੀਨੇ ਨੂੰ ਛੱਡ ਕੇ 17 ਫੀਸਦੀ ਦੀ ਦਰ ਨਾਲ ਵਧਿਆ ਹੈ। ਅਪ੍ਰੈਲ 'ਚ ਜੈੱਟ ਏਅਰਵੇਜ਼ ਦਾ ਸੰਚਾਲਨ ਬੰਦ ਹੋ ਗਿਆ ਸੀ। 
ਪੂਰੀ ਨੇ ਇਹ ਵੀ ਦੱਸਿਆ ਕਿ ਏਅਰ ਇੰਡੀਆ ਦੇ ਕੋਲ ਕੁਝ ਮਹੱਤਵਪੂਰਨ ਕਲਾਕ੍ਰਿਤੀਆਂ ਹਨ ਜਿਨ੍ਹਾਂ ਨੂੰ ਮਾਡਰਨ ਆਰਟ ਗੈਲਰੀ ਨੂੰ ਸੌਂਪ ਦਿੱਤਾ ਜਾਵੇਗਾ। ਏਅਰ ਇੰਡੀਆ ਦੇ ਘਾਟੇ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਜਿਥੇ ਤੱਕ ਘਰੇਲੂ ਹਵਾਬਾਜ਼ੀ ਬਾਜ਼ਾਰ (ਡੋਮੇਸਿਟਕ ਐਵੀਏਸ਼ਨ ਮਾਰਕਿਟ) ਦੀ ਗੱਲ ਹੈ ਤਾਂ ਸਿਰਫ ਏਅਰ ਇੰਡੀਆ ਨਹੀਂ ਸਗੋਂ ਲਗਭਗ ਸਭ ਹਵਾਬਾਜ਼ੀ ਕੰਪਨੀਆਂ ਘਾਟੇ 'ਚ ਹਨ। 
ਇਕ ਪ੍ਰਸ਼ਨ ਦੇ ਲਿਖਿਅ ਉੱਤਰ 'ਚ ਪੂਰੀ ਨੇ ਕਿਹਾ ਕਿ 31 ਮਈ 2018 ਨੂੰ ਆਖਿਰੀ ਤਾਰੀਕ ਤੱਕ ਏਅਰ ਇੰਡੀਆ ਦੇ ਰਣਨੀਤਿਕ ਵਿਨਿਵੇਸ਼ ਲਈ ਕੋਈ ਬੋਲੀ ਪ੍ਰਾਪਤ ਨਹੀਂ ਹੋਣ 'ਤੇ, ਏਅਰ ਇੰਡੀਆ ਲਈ ਖਾਸ ਬਦਲਵੇ ਤੰਤਰ ਨੇ 18 ਜੂਨ 2018 ਨੂੰ ਆਯੋਜਿਤ ਆਪਣੀ ਮੀਟਿੰਗ 'ਚ ਕਈ ਫੈਸਲੇ ਕੀਤੇ। ਇਸ 'ਚ ਗੈਰ-ਮਹੱਤਵਪੂਰਨ ਭੂਮੀ ਅਤੇ ਭਵਨ ਸੰਪਤੀਆਂ ਦਾ ਮੌਦਰੀਕਰਣ ਕਰਨਾ ਸ਼ਾਮਲ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਚਿੰਨਹਿਤ ਕੀਤਾ ਜਾ ਚੁੱਕਾ ਹੈ। ਜਵਾਬ ਮੁਤਾਬਕ ਸਰਕਾਰ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਏਅਰ ਇੰਡੀਆ ਅਤੇ ਉਸ ਦੇ ਸਹਿਯੋਗ ਕੰਪਨੀਆਂ ਦੀ ਵਿੱਤੀ ਸਥਿਤੀ ਨੂੰ ਆਖਰੀ ਰੂਪ ਦਿੱਤਾ ਜਾਵੇ।


author

Aarti dhillon

Content Editor

Related News