ਏਅਰ ਏਸ਼ੀਆ ਅਗਲੇ ਸਾਲ ਸ਼ੁਰੂ ਕਰੇਗੀ ਫਲਾਇੰਗ-ਟੈਕਸੀ ਬਿਜ਼ਨੈੱਸ

Sunday, Mar 07, 2021 - 11:21 AM (IST)

ਏਅਰ ਏਸ਼ੀਆ ਅਗਲੇ ਸਾਲ ਸ਼ੁਰੂ ਕਰੇਗੀ ਫਲਾਇੰਗ-ਟੈਕਸੀ ਬਿਜ਼ਨੈੱਸ

ਨਵੀਂ ਦਿੱਲੀ (ਇੰਟ.) – ਮਲੇਸ਼ੀਆਈ ਬਜਟ ਏਅਰਲਾਈਨ ਏਅਰ ਏਸ਼ੀਆ ਨੇ ਕਿਹਾ ਕਿ ਉਹ ਅਗਲੇ ਸਾਲ 2022 ’ਚ ਇਕ ਫਲਾਇੰਗ ਟੈਕਸੀ ਬਿਜ਼ਨੈੱਸ ਸ਼ੁਰੂ ਕਰੇਗੀ। ਕੰਪਨੀ ਦੇ ਸਹਿ-ਸੰਸਥਾਪਕ ਟੋਨੀ ਫਰਨਾਂਡੀਜ਼ ਨੇ ਕਿਹਾ ਕਿ ਅਸੀਂ ਇਸ ’ਤੇ ਕੰਮ ਕਰ ਰਹੇ ਹਾਂ। ਮੈਨੂੰ ਲਗਦਾ ਹੈ ਕਿ ਅਸੀਂ ਫਲਾਇੰਗ-ਟੈਕਸੀ ਬਿਜ਼ਨੈੱਸ ਨੂੰ ਲਾਂਚ ਕਰਨ ਤੋਂ ਸਿਰਫ ਡੇਢ ਸਾਲ ਦੂਰ ਹਾਂ। ਫਰਨਾਂਡੀਜ਼ ਯੂਥ ਇਕਨੌਮਿਕ ਫੋਰਮ ਦੇ ਇਕ ਆਨਲਾਈਨ ਡਿਬੇਟ ਪ੍ਰੋਗਰਾਮ ’ਚ ਬੋਲ ਰਹੇ ਸਨ।

ਦੱਸ ਦਈਏ ਕਿ ਕੋਰੋਨਾ ਵਾਇਰਸ ਮਹਾਮਾਰੀ ਨੇ ਏਅਰਲਾਈਨ ਕਾਰੋਬਾਰ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਇਸ ਤੋਂ ਬਾਅਦ ਏਅਰ ਏਸ਼ੀਆ ਡਿਜੀਟਲ ਸਪੇਸ ’ਚ ਇਸ ਦਾ ਵਿਸਤਾਰ ਕਰ ਰਿਹਾ ਹੈ। ਇਸ ਨੇ ਪਿਛਲੇ ਸਾਲ ਇਕ ਸੁਪਰ ਐਪ ਲਾਂਚ ਕੀਤਾ ਸੀ ਜੋ ਟਰੈਵਲ ਅਤੇ ਸ਼ਾਪਿੰਗ ਤੋਂ ਲੈ ਕੇ ਵਿੱਤੀ ਸੇਵਾਵਾਂ ਤੱਕ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ।

ਇਹ ਵੀ ਪੜ੍ਹੋ : ਸੋਨੇ ’ਚ ਗਿਰਾਵਟ ਵਧਾਏਗੀ ਗੋਲਡ ਲੋਨ ਲੈਣ ਵਾਲਿਆਂ ਦੀ ਪ੍ਰੇਸ਼ਾਨੀ

ਫਰਨਾਂਡੀਜ਼ ਨੇ ਕਿਹਾ ਕਿ ਏਅਰ ਏਸ਼ੀਆ ਅਪ੍ਰੈਲ ’ਚ ਖੁਦ ਦੀ ਈ-ਹੇਲਿੰਗ ਸਰਵਿਸ ਸ਼ੁਰੂ ਕਰਨ ਦੀ ਕੋਸ਼ਿਸ਼ ’ਚ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਤੋਂ ਉਡਾਣ ਸ਼ੁਰੂ ਕਰਨ ਵਾਲੀਆਂ ਟੈਕਸੀਆਂ ਨੂੰ 4 ਸੀਟਾਂ ਦੇ ਨਾਲ ਆਉਣਾ ਹੋਵੇਗਾ ਅਤੇ ਇਸ ਨੂੰ ਇਕ ਕੁਆਡਕਾਪਟਰ ਵਲੋਂ ਸੰਚਾਲਿਤ ਕੀਤਾ ਜਾਏਗਾ। ਕੰਪਨੀ ਨੇ ਇਕ ਵੱਖਰਾ ਐਲਾਨ ਕੀਤਾ ਕਿ ਉਸ ਨੇ ਸ਼ਹਿਰੀ ਡਰੋਨ ਡਿਲਵਰੀ ਸੇਵਾ ਵਿਕਸਿਤ ਕਰਨ ਲਈ ਮਲੇਸ਼ੀਆਈ ਗਲੋਬਲ ਇਨੋਵੇਸ਼ਨ ਐਂਡ ਕ੍ਰਿਏਟੀਵਿਟੀ ਸੈਂਟਰ ਨਾਮੀ ਇਕ ਸੂਬਾ ਏਜੰਸੀ ਨਾਲ ਸਾਂਝੇਦਾਰੀ ਕੀਤੀ ਹੈ।

ਇਹ ਵੀ ਪੜ੍ਹੋ : ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੀ ਭਾਰਤ ਦੀ ਟੁੱਟੀ ਉਮੀਦ, ਸਾਊਦੀ ਅਰਬ ਨੇ ਦਿੱਤੀ ਇਹ ਸਲਾਹ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Harinder Kaur

Content Editor

Related News