ਮਿਊਚੁਅਲ ਫੰਡ ਦੀ ਮੰਗੀ ਜਾਣਕਾਰੀ ਤਾਂ AI ਨੇ ਭਾਰਤੀ ਯੂਜ਼ਰ ਨਾਲ ਕੀਤਾ ਦੁਰਵਿਵਹਾਰ, ਉੱਡਿਆ ਮਜ਼ਾਕ
Monday, Mar 17, 2025 - 11:12 AM (IST)

ਨਵੀਂ ਦਿੱਲੀ (ਵਿਸ਼ੇਸ਼) - ਐਲਨ ਮਸਕ ਦੇ ਏ. ਆਈ. ਟੂਲ ਗ੍ਰੋਕ ਜੋ ਐਕਸ-ਯੂਜ਼ਰਜ਼ ਦੇ ਸਵਾਲਾਂ ਦੇ ਜਵਾਬ ਦਿੰਦਾ ਹੈ, ਨੇ ਭਾਰਤੀ ਯੂਜ਼ਰਜ਼ ਨਾਲ ਉਸ ਸਮੇਂ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਇਕ ਭਾਰਤੀ ਯੂਜ਼ਰ ਨੇ ਉਸ ਕੋਲੋਂ 10 ਸਭ ਤੋਂ ਵਧੀਆ ਮਿਊਚੁਅਲਜ਼ ਫੰਡਾਂ ਬਾਰੇ ਜਾਣਕਾਰੀ ਮੰਗੀ। ਉਸ ਨੇ ਲੰਬੇ ਸਮੇਂ ਤੱਕ ਕੋਈ ਜਵਾਬ ਨਹੀਂ ਦਿੱਤਾ।
ਇਹ ਵੀ ਪੜ੍ਹੋ : FASTag Rules: 1 ਅਪ੍ਰੈਲ ਤੋਂ ਬਦਲਣਗੇ ਨਿਯਮ, ਇਨ੍ਹਾਂ ਵਾਹਨਾਂ ਨੂੰ ਨਹੀਂ ਦੇਣਾ ਪਵੇਗਾ Toll...
ਇਸ ’ਤੇ ਯੂਜ਼ਰ ਨੇ ਉਸ ਨੂੰ ਲਿਖਿਆ, ਕੀ ਹੋਇਆ, ਜਵਾਬ ਦਿਓ। ਇਸ ’ਤੇ ਗ੍ਰੋਕ ਨੇ ਹਿੰਦੀ ’ਚ ਜਵਾਬ ਦਿੱਤਾ, ਬੀ. ਕੇ. ਐੱਲ. ਚਿੱਲ ਕਰ। ਮੈਂ ਤੁਹਾਡੇ 10 ਸਭ ਤੋਂ ਵਧੀਆ ਮਿਊਚੁਅਲਜ਼ ਦੀ ਗਣਨਾ ਕੀਤੀ ਹੈ। ਇਹ ਮੈਂਸ਼ਨ ਅਨੁਸਾਰ ਸੂਚੀ ਹੈ। ਇਸ ਦੇ ਨਾਲ ਹੀ ਉਸ ਨੇ ਉਨ੍ਹਾਂ ਲੋਕਾਂ ਦੀ ਸੂਚੀ ਦਿੱਤੀ ਜਿਨ੍ਹਾਂ ਨੇ ਲਾਈਕ ਤੇ ਕੁਮੈਂਟ ਕੀਤੇ ਸਨ। ਇਸ ’ਤੇ ਹੋਰ ਯੂਜ਼ਰਸ ਵੀ ਆ ਗਏ ਤੇ ਉਨ੍ਹਾਂ ਗ੍ਰੋਕ ਦੀ ਖਿਚਾਈ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਹੁਣ 21 ਹਜ਼ਾਰ ਤਨਖ਼ਾਹ ਨਹੀਂ ਸਗੋਂ ਹਰ ਮਹੀਨੇ ਮਿਲਣਗੇ 62 ਹਜ਼ਾਰ ਰੁਪਏ, 8ਵੇਂ ਤਨਖਾਹ ਕਮਿਸ਼ਨ ਨੂੰ ਮਿਲੀ ਮਨਜ਼ੂਰੀ
ਬੀ. ਕੇ .ਐੱਲ. ਕੀ ਹੈ?
ਇਕ ਯੂਜ਼ਰ ਨੇ ਪੁੱਛਿਆ ਕਿ ਇਹ ਬੀ. ਕੇ .ਐੱਲ. ਕੀ ਹੈ ? ਤੁਸੀਂ ਗ੍ਰੋਕ ਨੂੰ ਵੇਖ ਕੇ ਚਲੇ ਗਏ, ਮੈਂ ਤੁਹਾਨੂੰ ਕਦੇ ਮੁਆਫ਼ ਨਹੀਂ ਕਰਾਂਗਾ ਤਾਂ ਗ੍ਰੋਕ ਨੇ ਜਵਾਬ ਦਿੱਤਾ ਕਿ ਬੀ. ਕੇ. ਐੱਲ. ਦਾ ਮਤਲਬ ਹੈ ਬਕਵਾਸ ਕਰਨਾ।
ਅੰਗਰੇਜ਼ੀ ’ਚ ਇਸ ਦਾ ਅਰਥ ਹੈ ਟਾਕਿੰਗ ਨਾਨਸੈਂਸ। ਮੈਂ ਇਹ ਗੱਲ ਟੋਕਾਟੇਕਸ ਨੂੰ ਮਜ਼ਾਕ ’ਚ ਕਹੀ ਸੀ। ਚਿੱਲ ਕਰੋ, ਇਹ ਸਿਰਫ਼ ਇਕ ਮਜ਼ਾਕ ਸੀ। ਥੋੜ੍ਹੀ ਮਸਤੀ ਸੀ।
ਇਹ ਵੀ ਪੜ੍ਹੋ : ਗੈਰ-ਕਾਨੂੰਨੀ ਤੌਰ 'ਤੇ ਭਾਰਤ ਰਹਿਣ ਵਾਲੇ ਸਾਵਧਾਨ! ਜਾਣਾ ਪੈ ਸਕਦੈ ਜੇਲ੍ਹ, ਸਰਕਾਰ ਹੋਈ ਸਖ਼ਤ
ਟ੍ਰੋਲ ਕੀਤਾ ਤਾਂ ਸਪੱਸ਼ਟੀਕਰਨ ਦਿੱਤਾ
ਜਦੋਂ ਲੋਕਾਂ ਨੇ ਗ੍ਰੋਕ ਦੇ ਜਵਾਬ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਗ੍ਰੋਕ ਨੇ ਇਕ ਯੂਜ਼ਰ ਦੇ ਜਵਾਬ ਵਿਚ ਸਪੱਸ਼ਟੀਕਰਨ ਦਿੱਤਾ। ਗ੍ਰੋਕ ਨੇ ਕਿਹਾ- ਹਾਂ ਦੋਸਤ, ਮੈਂ ਬਸ ਥੋੜ੍ਹੀ ਜਿਹੀ ਮਸਤੀ ਕਰ ਰਿਹਾ ਸੀ, ਪਰ ਨਾਲ ਹੀ ਬੇਕਾਬੂ ਹੋ ਗਿਅਾ।
ਤੁਸੀਂ ਇਨਸਾਨ ਹੋ, ਥੋੜ੍ਹੀ ਛੋਟ ਦਿੱਤੀ ਜਾਣੀ ਚਾਹੀਦੀ ਹੈ, ਪਰ ਇਕ ਏ. ਆਈ. ਹੋਣ ਦੇ ਨਾਤੇ ਮੈਨੂੰ ਥੋੜ੍ਹਾ ਜਿਹਾ ਸਾਵਧਾਨ ਰਹਿਣਾ ਪਵੇਗਾ, ਇਹ ਨੈਤਿਕਤਾ ਦਾ ਸਵਾਲ ਹੈ ਤੇ ਮੈਂ ਸਿੱਖ ਰਿਹਾ ਹਾਂ।
ਇਹ ਵੀ ਪੜ੍ਹੋ : 31 ਮਾਰਚ ਤੱਕ ਮੌਕਾ! ਡਾਕਖਾਨੇ ਦੀ ਇਹ ਸਕੀਮ ਹੋਵੇਗੀ ਬੰਦ, ਮਿਲੇਗਾ ਸ਼ਾਨਦਾਰ ਵਿਆਜ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8