ਤਿਉਹਾਰੀ ਸੀਜ਼ਨ ਤੋਂ ਪਹਿਲਾਂ ਐਮਾਜ਼ਾਨ, ਫਲਿੱਪਕਾਰਟ ਵਧਾ ਰਹੀ ਹੈ ਗੋਦਾਮ ਸਮਰੱਥਾ
Tuesday, Aug 30, 2022 - 03:14 PM (IST)
ਨਵੀਂ ਦਿੱਲੀ- ਤਿਉਹਾਰੀਂ ਸੀਜ਼ਨ ਨੇੜੇ ਆ ਗਿਆ ਹੈ, ਇਸ ਲਈ ਦੇਸ਼ ਦੀਆਂ ਦੋ ਸਭ ਤੋਂ ਵੱਡੀਆਂ ਈ-ਕਾਮਰਸ ਕੰਪਨੀਆਂ ਐਮਾਜ਼ਾਨ ਅਤੇ ਫਲਿੱਪਕਾਰਟ ਆਪਣੀ ਗੋਦਾਮ ਸਮਰੱਥਾ ਵਧਾ ਰਹੀਆਂ ਹਨ। ਐਮਾਜ਼ਾਨ ਇੰਡੀਆ ਨੇ ਆਉਣ ਵਾਲੇ ਤਿਉਹਾਰੀ ਸੀਜ਼ਨ ਦੀ ਤਿਆਰੀ ਲਈ ਮਹਾਰਾਸ਼ਟਰ ਦੇ ਪੁਣੇ 'ਚ ਆਪਣਾ ਛਾਂਟੀ ਅਤੇ ਡਿਲਿਵਰੀ ਨੈੱਟਵਰਕ ਵਧਾਉਣ ਦੀ ਘੋਸ਼ਣਾ ਕੀਤੀ ਹੈ। ਐਮਾਜ਼ਾਨ ਤਿਉਹਾਰਾਂ ਦੇ ਦੌਰਾਨ ਆਪਣੀ ਸਭ ਤੋਂ ਵੱਡੀ ਸੇਲ 'ਗ੍ਰੇਟ ਇੰਡੀਅਨ ਫੈਸਟੀਵਲ' ਦਾ ਆਯੋਜਨ ਕਰਦੀ ਹੈ।
ਪੁਣੇ ਵਾਲੇ ਵਿਸਤਾਰ ਤੋਂ ਬਾਅਦ ਹੁਣ ਐਮਾਜ਼ਾਨ ਇੰਡੀਆ ਦੇ ਕੋਲ ਮਹਾਰਾਸ਼ਟਰ 'ਚ 6 ਛਾਂਟੀ ਕੇਂਦਰ, ਛਾਂਟੀ ਲਈ 5 ਲੱਖ ਵਰਗ ਫੁੱਟ ਤੋਂ ਜ਼ਿਆਦਾ ਥਾਵਾਂ ਅਤੇ ਕਰੀਬ 2015 ਐਮਾਜ਼ਾਨ ਅਤੇ ਸਾਂਝੇਦਾਰੀ ਡਿਲਿਵਰੀ ਸਟੇਸ਼ਨ ਹੋਣਗੇ। ਬੁਨਿਆਦੀ ਢਾਂਚੇ ਦੇ ਇਸ ਵਿਸਤਾਰ ਨਾਲ ਮਹਾਰਾਸ਼ਟਰ ਦੇ 1.3 ਲੱਖ ਤੋਂ ਜ਼ਿਆਦਾ ਵਿਕਰੇਤਾਵਾਂ ਦੇ ਇਸ ਤਿਉਹਾਰੀ ਸੀਜ਼ਨ 'ਚ ਜ਼ਿਆਦਾ ਉਤਪਾਦ ਪੇਸ਼ ਕਰਕੇ ਅਤੇ ਤੁਰੰਤ ਡਿਲਿਵਰੀ ਕਰਕੇ ਜ਼ਿਆਦਾ ਗਾਹਰਾਂ ਤੱਕ ਪਹੁੰਚਣ 'ਚ ਮਦਦ ਮਿਲੇਗੀ। ਨਵਾਂ ਛਾਂਟੀ ਕੇਂਦਰ 1.25 ਲੱਖ ਵਰਗ ਫੁੱਟ 'ਚ ਫੈਲਿਆ ਹੋਇਆ ਹੈ ਜੋ ਸ਼ਹਿਰ ਅਤੇ ਮਹਾਰਾਸ਼ਟਰ ਦੇ ਹੋਰ ਹਿੱਸਿਆਂ 'ਚ ਡਿਲਿਵਰੀ ਕੇਂਦਰਾਂ ਤੱਕ ਪੈਕੇਜ ਨੂੰ ਪਹੁੰਚਾਉਣ 'ਚ ਮਦਦ ਦਿੰਦਾ ਹੈ।
ਐਮਾਜ਼ਾਨ ਇੰਡੀਆ ਦੇ ਨਿਰਦੇਸ਼ਕ (ਗਾਹਕ ਸਪਲਾਈ, ਸਪਲਾਈ ਲੜੀ ਅਤੇ ਸੰਸਾਰਕ ਵਿਸ਼ੇਸ਼ ਸਪਲਾਈ ਅਭਿਨਵ ਸਿੰਘ ਨੇ ਕਿਹਾ ਕਿ ਮਹਾਰਾਸ਼ਟਰ ਸਾਡੇ ਲਈ ਹਮੇਸ਼ਾ ਮਹੱਤਵਪੂਰਨ ਸੂਬਾ ਰਿਹਾ ਹੈ ਅਤੇ ਇਹ ਵਿਸਤਾਰ ਸਥਾਨਕ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੀ ਸਾਡੀ ਪ੍ਰਤੀਬੱਧਤਾ ਨੂੰ ਦੋਹਰਾਉਂਦੇ ਹਨ। ਉਨ੍ਹਾਂ ਕਿਹਾ ਕਿ ਕੰਪਨੀ ਬੁਨਿਆਦੀ ਢਾਂਚੇ ਅਤੇ ਤਕਨੀਕ 'ਤੇ ਲਗਾਤਾਰ ਨਿਵੇਸ਼ ਕਰ ਰਹੀ ਹੈ, ਜਿਸ ਨਾਲ ਆਮਦਨੀ ਦੇ ਬਿਹਤਰ ਮੌਕਿਆਂ ਸਮੇਤ ਕੰਮ ਦੇ ਸੈਂਕੜੇ ਮੌਕੇ ਪੈਦਾ ਹੋ ਰਹੇ ਹਨ। ਕੰਪਨੀ ਨੇ ਪੁਣੇ 'ਚ ਆਪਣੇ ਡਿਲਿਵਰੀ ਨੈੱਟਵਰਕ ਦੇ ਵਿਸਤਾਰ ਦੀ ਘੋਸ਼ਣਾ ਕੀਤੀ ਹੈ। ਇਹ ਪੁਣੇ 'ਚ ਇਕ ਨਵਾਂ ਡਿਲਿਵਰੀ ਸਟੇਸ਼ਨ ਬਣਾਏਗੀ, ਜੋ 15,000 ਵਰਗ ਫੁੱਟ ਥਾਂ 'ਚ ਫੈਲਿਆ ਹੋਵੇਗਾ। ਇਸ ਸਟੇਸ਼ਨ ਤੋਂ ਐਮਾਜ਼ਾਨ ਇੰਡੀਆ ਨੂੰ ਆਪਣੇ ਅੰਤਿਮ ਛੋਰ ਦੇ ਡਿਲਿਵਰੀ ਨੈੱਟਵਰਕ ਨੂੰ ਮਜ਼ਬੂਤ ਕਰਨ ਅਤੇ ਪੁਣੇ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ 'ਚ ਤੇਜ਼ੀ ਨਾਲ ਡਿਲਿਵਰੀ ਕਰਨ 'ਚ ਮਦਦ ਮਿਲੇਗੀ।