LNG ਟਰਮੀਨਲ, ਖੁਦਰਾ ਤੰਤਰ ਵਿਕਸਿਤ ਕਰਨ ਲਈ ਅਡਾਨੀ, ਟੋਟਲ ਦੇ ਵਿਚਕਾਰ ਕਰਾਰ

Wednesday, Oct 17, 2018 - 01:10 PM (IST)

LNG ਟਰਮੀਨਲ, ਖੁਦਰਾ ਤੰਤਰ ਵਿਕਸਿਤ ਕਰਨ ਲਈ ਅਡਾਨੀ, ਟੋਟਲ ਦੇ ਵਿਚਕਾਰ ਕਰਾਰ

ਨਵੀਂ ਦਿੱਲੀ—ਅਡਾਨੀ ਗਰੁੱਪ ਨੇ ਤਰਲੀਕ੍ਰਿਤ ਕੁਦਰਤੀ ਗੈਸ (ਐੱਲ.ਐੱਨ.ਜੀ.) ਆਯਾਤ ਟਰਮੀਨਲ ਅਤੇ ਈਂਧਨ ਸਪਲਾਈ ਦੇ ਲਈ ਖੁਦਰਾ ਤੰਤਰ ਸਥਾਪਿਤ ਕਰਨ ਲਈ ਫਰਾਂਸ ਦੀ ਦਿੱਗਜ਼ ਕੰਪਨੀ ਟੋਟਲ ਦੇ ਨਾਲ ਕਰਾਰ ਕੀਤਾ ਹੈ। ਗਰੁੱਪ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ। ਦੋਵਾਂ ਕੰਪਨੀਆਂ ਨੇ ਸਾਂਝੇ ਬਿਆਨ 'ਚ ਕਿਹਾ ਕਿ ਅਡਾਨੀ ਅਤੇ ਟੋਟਲ ਨੇ ਭਾਰਤੀ ਊਰਜਾ ਬਾਜ਼ਾਰ ਲਈ ਕਈ ਤਰ੍ਹਾਂ ਦੀ ਊਰਜਾ ਪੇਸ਼ਕਸ਼ ਨੂੰ ਸਾਂਝੇ ਰੂਪ ਨਾਲ ਵਿਕਸਿਤ ਕਰਨ ਦੇ ਲਈ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਟੋਟਲ ਦੁਨੀਆ ਦੀ ਸਭ ਤੋਂ ਵੱਡੀ ਨਿੱਜੀ ਐੱਲ.ਐੱਨ.ਜੀ ਕੰਪਨੀ ਹੈ ਜਦੋਂਕਿ ਅਡਾਨੀ ਦੇ ਕੋਲ ਦੇਸ਼ 'ਚ ਮਾਰਕਟਿੰਗ ਦਾ ਮਹੱਤਵਪੂਰਨ ਢਾਂਚਾ ਹੈ। ਦੋਵਾਂ ਕੰਪਨੀਆਂ ਦੇਸ਼ 'ਚ ਤੇਜ਼ੀ ਨਾਲ ਵਧਦੀ ਗੈਸ ਦੀ ਮੰਗ ਨੂੰ ਪੂਰਾ ਕਰਨ ਦਾ ਕੰਮ ਕਰਨਗੀਆਂ। ਸਮਝੌਤੇ ਦੇ ਤਹਿਤ ਧਾਮਰਾ ਐੱਲ.ਐੱਨ.ਜੀ. ਸਮੇਤ ਵੱਖ-ਵੱਖ ਟਰਮੀਨਲਾਂ ਨੂੰ ਵਿਕਸਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਦੇ ਨਾਲ ਹੀ 10 ਸਾਲ 'ਚ 1,500 ਸਰਵਿਸ ਸਟੇਸ਼ਨ ਦਾ ਖੁਦਰਾ ਤੰਤਰ (ਨੈੱਟਵਰਕ) ਬਣਾਉਣ ਲਈ ਦੋਵੇਂ ਕੰਪਨੀਆਂ ਸੰਯੁਕਤ ਉੱਦਮ ਵੀ ਬਣਾਵੇਗੀ।


Related News