ਬੰਪਰ IPO ਦੇ ਬਾਅਦ Zomato ਦਾ 2021-22 ਦੀ ਪਹਿਲੀ ਤਿਮਾਹੀ ''ਚ ਘਾਟਾ ਵਧ ਕੇ 356 ਕਰੋੜ ਹੋਇਆ

Thursday, Aug 12, 2021 - 12:31 PM (IST)

ਮੁੰਬਈ - ਬੰਪਰ ਆਈ.ਪੀ.ਓ. ਤੋਂ ਬਾਅਦ, ਫੂਡ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਦਾ ਸੰਯੁਕਤ ਘਾਟਾ 2021-22 ਦੀ ਪਹਿਲੀ ਤਿਮਾਹੀ ਵਿੱਚ ਵਧ ਕੇ 356.2 ਕਰੋੜ ਰੁਪਏ ਹੋ ਗਿਆ। 2020-21 ਦੀ ਇਸੇ ਮਿਆਦ ਵਿੱਚ ਕੰਪਨੀ ਨੂੰ 99.8 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਇਸ ਨੁਕਸਾਨ ਦੇ ਬਾਵਜੂਦ, ਬੁੱਧਵਾਰ ਨੂੰ ਕੰਪਨੀ ਦਾ ਸ਼ੇਅਰ 9.35 ਫੀਸਦੀ ਵਧ ਕੇ 136.9 ਰੁਪਏ ਹੋ ਗਿਆ।

ਜ਼ੋਮੈਟੋ ਨੇ ਕਿਹਾ ਕਿ ਖਰਚਿਆਂ ਵਿੱਚ ਵਾਧੇ ਕਾਰਨ ਘਾਟੇ ਵਿੱਚ ਵਾਧਾ ਹੋਇਆ ਹੈ। ਅਪ੍ਰੈਲ-ਜੂਨ ਵਿੱਚ ਕੁੱਲ ਖਰਚ 390.7 ਕਰੋੜ ਰੁਪਏ ਵਧ ਕੇ 1,259.7 ਕਰੋੜ ਰੁਪਏ ਹੋ ਗਿਆ। ਹਾਲਾਂਕਿ, ਇਸ ਸਮੇਂ ਦੌਰਾਨ ਸੰਚਾਲਨ ਆਮਦਨ ਵਧ ਕੇ 844.4 ਕਰੋੜ ਰੁਪਏ ਹੋ ਗਈ। ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿੱਚ ਇਹ 266 ਕਰੋੜ ਰੁਪਏ ਸੀ। ਜ਼ੋਮੈਟੋ ਦਾ ਆਈ.ਪੀ.ਓ. ਇਸ ਦੇ ਇਸ਼ੂ ਮੁੱਲ (72-76 ਰੁਪਏ) ਤੋਂ 53 ਫੀਸਦੀ ਪ੍ਰੀਮੀਅਮ 116 ਰੁਪਏ 'ਤੇ ਸੂਚੀਬੱਧ ਹੋਇਆ ਸੀ।


Harinder Kaur

Content Editor

Related News