ਯੂਨੀਟੈੱਕ ''ਤੇ ਕਾਰਵਾਈ ''ਤੋਂ ਬਾਅਦ ਰੀਅਲ ਅਸਟੇਟ ਸੈਕਟਰ ''ਚ ਮਚੀ ਹਲਚਲ

12/10/2017 3:40:50 PM

ਨਵੀਂ ਦਿੱਲੀ--ਰਿਅਲ ਅਸਟੇਟ ਕੰਪਨੀ ਯੂਨੀਟੈੱਕ ਦਾ ਮੈਨੇਜਮੇਂਟ ਆਪਣੇ ਹੱਥ 'ਚ ਲੈਣ ਦੇ ਸਰਕਾਰ ਦੇ ਫੈਸਲੇ ਨਾਲ ਜਿਥੇ ਹੋਮ ਬਾਇਰਸ ਬਹੁਤ ਖੁਸ਼ ਹਨ, ਉਥੇ ਡੇਵਸਪਰਸ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਉਨ੍ਹਾਂ ਡੇਵਲਪਰਸ 'ਤੇ ਦਬਾਅ ਵਧੇਗਾ, ਜੋ ਘਰ ਖਰੀਦਾਰਾਂ ਤੋਂ ਪੈਸਾ ਲੈਣ ਦੇ ਬਾਵਜੂਦ ਉਨ੍ਹਾਂ ਦੇ ਘਰ ਨਹੀਂ ਦੇ ਰਹੇ ਹਨ। ਇਸ ਸਮੇਂ ਦੇਸ਼ ਭਰ 'ਚ ਲਗਭਗ 11 ਲੱਖ ਫਲੈਟਸ ਅਜਿਹੇ ਹਨ, ਜੋ ਅਟਕੇ ਹੋਏ ਹਨ ਅਤੇ ਉਨ੍ਹਾਂ ਦੇ ਖਰੀਦਾਰ ਪਰੇਸ਼ਾਨ ਹਨ।
ਯੂਨੀਟੈੱਕ 'ਤੇ ਆਏ ਇਸ ਇਤਿਹਾਸਿਕ ਫੈਸਲੇ ਨਾਲ ਯੂਨੀਟੈੱਕ ਦੇ ਘਰ ਖਰੀਦਾਰਾਂ ਦੇ ਬਾਅਦ ਜੇ.ਪੀ. ਅਤੇ ਅਮਰਪਾਲੀ ਸਭ ਤੋਂ ਅਧਿਕ ਖੁਸ਼ ਹਨ। ਇਨ੍ਹਾਂ ਖਰੀਦਾਰਾਂ ਦਾ ਕਹਿਣਾ ਹੈ ਕਿ ਹੁਣ ਸਰਕਾਰ ਨੂੰ ਜੇ.ਪੀ. ਅਤੇ ਅਮਰਪਾਲੀ ਦਾ ਮੈਨੇਜਮੇਂਟ ਵੀ ਆਪਣੇ ਹੱਥ 'ਚ ਲੈਣੀ ਚਾਹੀਦਾ ਹੈ। ਇਸ ਨਾਲ ਖਰੀਦਾਰਾਂ  ਨੂੰ ਉਨ੍ਹਾਂ ਦੇ ਘਰ ਮਿਲ ਜਾਣਗੇ।
ਦੋਨਾਂ ਡੇਵਲਪਰਸ ਦੇ ਖਰੀਦਾਰ ਇਸ ਸਿਲਸਿਲੇ 'ਚ ਅਗਲੇ ਹਫਤੇ ਸਰਕਾਰ ਨੂੰ ਆਪਣਾ -ਆਪਣਾ ਰਿਪ੍ਰਜੇਂਟੇਸ਼ਨ ਦੇਣਗੇ। ਵੱਖ-ਵੱਖ ਰਿਪੋਰਟਾਂ ਦੱਸ ਦੀਆਂ ਹਨ ਕਿ 11ਲੱਖ ਤੋਂ ਜ਼ਿਆਦਾ ਫਲੈਟਸ ਅਜਿਹੇ ਹਨ, ਜੋ ਅਧੂਰੇ ਪਏ ਹਨ। ਡੇਵਲਪਰਸ ਆਪਣੇ ਪ੍ਰਾਜੈਕਟ ਨੂੰ ਪੂਰਾ ਨਹੀਂ ਕਰ ਪਾ ਰਹੇ ਹਨ।
ਇਸਦੀ ਵਜ੍ਹਾਂ ਇਹ ਹੈ ਕਿ ਡਿਵੇਲਪਰਸ ਨੇ ਘਰ ਖਰੀਦਾਰ ਤੋਂ ਲਿਆ ਪੈਸਾ ਦੂਸਰੇ ਪ੍ਰਾਜੈਕਟਸ 'ਚ ਲਗਾਉਦੇ ਚਲੇ ਗਏ, ਜਿਸ ਕਾਰਨ ਮਾਰਕੀਟ 'ਚ ਸੁਸਤੀ ਆਉਣ ਦੇ ਬਾਅਦ ਉਨ੍ਹਾਂ ਦੇ ਕੋਲ ਪੈਸਾ ਖਤਮ ਹੋ ਗਿਆ ਅਤੇ ਉਨ੍ਹਾਂ ਦੇ ਸਾਰੇ ਪ੍ਰਾਜੈਕਟਸ ਅਟਕ ਗਏ ਹਨ। ਪਿਛਲੇ ਦਿਨ੍ਹਾਂ 'ਚ ਕੇਂਦਰ ਵਲੋਂ ਬੰਬੇ ਹਾਈਕੋਰਟ ਨੇ ਦੱਸਿਆ ਸੀ ਕਿ ਇਕੱਲਾ ਮੁੰਬਈ 'ਚ 5.5 ਲੱਖ ਫਲੈਟਸ ਅਧੂਰੇ ਹਨ। ਇਸੇ ਤਰ੍ਹਾਂ ਦਿੱਲੀ- ਐੱਨ.ਸੀ.ਆਰ.'ਚ ਲਗਭਗ 4 ਲੱਖ ਫਲੈਟਸ ਅਧੂਰੇ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਯੂਨੀਟੈੱਕ ਦੇ ਮਾਮਲੇ 'ਚ ਸਰਕਾਰ ਦੁਆਰਾ ਉਠਾਏ ਗਏ ਹੁਣ ਤੱਕ ਸਭ ਤੋਂ ਸਖਤ ਕਦਮ ਨਾਲ ਡੇਵਲਪਰਸ ਆਪਣੇ ਇਨ੍ਹਾਂ ਪ੍ਰਾਜੈਕਟਸ ਨੂੰ ਪੂਰਾ ਕਰਨ ਦੇ ਲਈ ਕੋਸ਼ਿਸ਼ ਕਰ ਰਹੇ ਹਨ।ਕਰ ਰਹੇ ਹਨ।


Related News