ਤਿੰਨ ਦਿਨ ਚੜ੍ਹਨ ਤੋਂ ਬਾਅਦ ਅੱਜ ਫਿਰ ਘਟੀਆਂ ਸੋਨੇ ਦੀਆਂ ਕੀਮਤਾਂ ,  ਜਾਣੋ ਅੱਜ ਦੇ ਭਾਅ

Thursday, Sep 17, 2020 - 04:22 PM (IST)

ਤਿੰਨ ਦਿਨ ਚੜ੍ਹਨ ਤੋਂ ਬਾਅਦ ਅੱਜ ਫਿਰ ਘਟੀਆਂ ਸੋਨੇ ਦੀਆਂ ਕੀਮਤਾਂ ,  ਜਾਣੋ ਅੱਜ ਦੇ ਭਾਅ

ਨਵੀਂ ਦਿੱਲੀ — ਅੱਜ ਲਗਾਤਾਰ ਤਿੰਨ ਦਿਨਾਂ ਤੋਂ ਤੇਜ਼ੀ ਨਾਲ ਖੁੱਲ੍ਹਣ ਵਾਲੇ ਸੋਨੇ ਦੀ ਕੀਮਤ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅਕਤੂਬਰ ਡਿਲਵਰੀ ਵਾਲਾ ਸੋਨਾ ਅੱਜ ਐਮ.ਸੀ.ਐਕਸ. 'ਤੇ ਘਾਟੇ ਨਾਲ ਖੁੱਲ੍ਹਿਆ। ਇਹ ਕੱਲ੍ਹ 51824 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ ਅਤੇ ਅੱਜ 51710 ਰੁਪਏ 'ਤੇ ਖੁੱਲ੍ਹਿਆ ਹੈ। ਸ਼ੁਰੂਆਤੀ ਕਾਰੋਬਾਰ ਵਿਚ ਹੀ ਇਹ 51279 ਰੁਪਏ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਦਸੰਬਰ ਡਿਲਿਵਰੀ ਵਾਲਾ ਸੋਨਾ ਵੀ ਅੱਜ ਗਿਰਾਵਟ ਦੇ ਨਾਲ ਖੁੱਲ੍ਹਿਆ। ਬੁੱਧਵਾਰ ਨੂੰ ਇਹ 51988 ਰੁਪਏ ਦੀ ਕੀਮਤ 'ਤੇ ਬੰਦ ਹੋਇਆ ਜਦੋਂ ਕਿ ਅੱਜ ਇਹ 51500 ਰੁਪਏ ਦੀ ਕੀਮਤ ਤੇ ਖੁੱਲ੍ਹਿਆ।

ਵਾਅਦਾ ਬਾਜ਼ਾਰ ਵਿਚ ਸੋਨਾ ਅਤੇ ਚਾਂਦੀ 'ਚ ਆਈ ਗਿਰਾਵਟ

ਬੁੱਧਵਾਰ ਨੂੰ ਸੋਨੇ ਦੇ ਭਾਅ 137 ਰੁਪਏ ਦੀ ਗਿਰਾਵਟ ਨਾਲ 53,030 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਏ। ਐਚ.ਡੀ.ਐਫ.ਸੀ. ਸਿਕਿਓਰਟੀਜ਼ ਨੇ ਇਸ ਬਾਰੇ ਜਾਣਕਾਰੀ ਦਿੱਤੀ। ਇਹ ਮੰਗਲਵਾਰ ਨੂੰ 53,167 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਵਿਦੇਸ਼ੀ ਕਰੰਸੀ ਐਕਸਚੇਂਜ ਬਾਜ਼ਾਰ ਵਿਚ ਰੁਪਏ ਦੀ ਮਜ਼ਬੂਤੀ ਦੇ ਕਾਰਨ ਸੋਨੇ ਵਿਚ ਗਿਰਾਵਟ ਆਈ। ਬੁੱਧਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 12 ਪੈਸੇ ਮਜ਼ਬੂਤ ​​ਹੋ ਕੇ 73.52 ਦੇ ਪੱਧਰ 'ਤੇ ਖੁੱਲ੍ਹਿਆ। ਚਾਂਦੀ ਵੀ 517 ਰੁਪਏ ਦੀ ਗਿਰਾਵਟ ਦੇ ਨਾਲ 70,553 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਮੰਗਲਵਾਰ ਨੂੰ ਚਾਂਦੀ ਦੀ ਕੀਮਤ 71,070 ਰੁਪਏ ਪ੍ਰਤੀ ਕਿੱਲੋ ਸੀ। ਕੌਮਾਂਤਰੀ ਬਾਜ਼ਾਰ ਵਿਚ ਹਾਲਾਂਕਿ ਸੋਨਾ 1,967.7 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ। ਚਾਂਦੀ 27.40 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ।

ਇਹ ਵੀ ਦੇਖੋ : ਹੁਣ RBI ਸਹਿਕਾਰੀ ਬੈਂਕਾਂ 'ਤੇ ਵੀ ਰੱਖੇਗਾ ਨਜ਼ਰ, ਜਾਣੋ ਖਾਤਾਧਾਰਕਾਂ 'ਤੇ ਕੀ ਪਵੇਗਾ ਅਸਰ

ਸੋਨਾ ਵਾਇਦਾ 'ਚ ਤੇਜ਼ੀ

ਇਸ ਦੌਰਾਨ ਹਾਜਿਰ ਮੰਗ ਵਿਚ ਤੇਜ਼ੀ ਕਾਰਨ ਸਟੋਰੀਆਂ ਦੇ ਨਵੇਂ ਸੌਦੇ ਕਰਨ ਨਾਲ ਬੁੱਧਵਾਰ ਨੂੰ ਫਿਊਰਜ਼ ਮਾਰਕੀਟ ਵਿਚ ਸੋਨਾ 153 ਰੁਪਏ ਦੀ ਤੇਜ਼ੀ ਨਾਲ 51,922 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਮਲਟੀ ਕਮੋਡਿਟੀ ਐਕਸਚੇਂਜ 'ਤੇ ਅਕਤੂਬਰ ਡਲਿਵਰੀ ਲਈ ਸੋਨਾ 153 ਰੁਪਏ ਭਾਵ 0.30% ਦੀ ਤੇਜ਼ੀ ਨਾਲ 51,922 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਇਹ 10,814 ਲਾਟ ਲਈ ਸੌਦਾ ਹੋਇਆ। ਵਿਸ਼ਲੇਸ਼ਕਾਂ ਨੇ ਕਿਹਾ ਕਿ ਸੱਟੇਬਾਜ਼ਾਂ ਦੇ ਨਵੇਂ ਸੋਦੇ ਕਾਰਨ ਸੋਨੇ ਦੇ ਵਾਅਦਾ ਕੀਮਤਾਂ ਵਿਚ ਤੇਜ਼ੀ ਦਾ ਕਾਰਨ ਬਣੇ। ਇਸ ਦੌਰਾਨ ਨਿਊਯਾਰਕ ਵਿਚ ਸੋਨਾ 0.49 ਪ੍ਰਤੀਸ਼ਤ ਦੀ ਤੇਜ਼ੀ ਨਾਲ 1,975.90 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।

ਇਹ ਵੀ ਦੇਖੋ : ਪਸ਼ੂ ਕਿਸਾਨ ਕ੍ਰੈਡਿਟ ਕਾਰਡ: 3.66 ਲੱਖ ਕਿਸਾਨਾਂ ਨੇ ਦਿੱਤੀ ਅਰਜ਼ੀ, ਤੁਸੀਂ ਵੀ ਲੈ ਸਕਦੇ ਹੋ ਲਾਭ

ਇਸ ਵਾਰ ਤਿਉਹਾਰਾਂ ਦੇ ਮੌਸਮ ਵਿਚ ਨਹੀਂ ਨਿਕਲੇਗੀ ਮੰਗ

ਆਮ ਤੌਰ 'ਤੇ ਸੋਨੇ ਦੀ ਮੰਗ ਅਕਤੂਬਰ - ਨਵੰਬਰ ਦੇ ਦੌਰਾਨ ਕਾਫ਼ੀ ਵੱਧ ਜਾਂਦੀ ਹੈ। ਇਸ ਦਾ ਕਾਰਨ ਤਿਉਹਾਰਾਂ ਦੇ ਮੌਸਮ ਦੀ ਆਮਦ ਹੈ। ਸੋਨਾ ਹਮੇਸ਼ਾਂ ਦੀਵਾਲੀ ਦੇ ਨੇੜੇ ਚਮਕਦਾ ਹੈ, ਪਰ ਕੋਰੋਨਾ ਦੇ ਕਾਰਨ ਇਸ ਵਾਰ ਲੋਕ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ, ਜਿਸਦਾ ਸਿੱਧਾ ਅਸਰ ਸੋਨੇ ਦੀ ਮੰਗ 'ਤੇ ਪਿਆ ਹੈ।

ਇਹ ਵੀ ਦੇਖੋ : ਅੱਜ ਤੋਂ ਬਦਲ ਗਏ SBI ਦੇ ATM ਤੋਂ ਨਕਦ ਕਢਵਾਉਣ ਦੇ ਨਿਯਮ, ਜਾਣੋ ਇਸ ਬਾਰੇ ਸਭ ਕੁਝ


author

Harinder Kaur

Content Editor

Related News