ਤੇਲ, ਗੈਸ ਤੋਂ ਬਾਅਦ ਹੁਣ ਇਸ ਸੈਕਟਰ ’ਚ ਮੁਕੇਸ਼ ਅੰਬਾਨੀ ਦੀ ਐਂਟਰੀ, MG ਮੋਟਰਸ ਨਾਲ ਕਰਨਗੇ ਡੀਲ
Friday, May 12, 2023 - 09:53 AM (IST)
ਨਵੀਂ ਦਿੱਲੀ (ਇੰਟ.) - ਰਿਲਾਇੰਸ ਇੰਡਸਟਰੀ ਦੇ ਚੇਅਰਮੈਨ, ਮਸ਼ਹੂਰ ਬਿਜ਼ਨੈੱਸਮੈਨ ਅਤੇ ਅਰਬਪਤੀ ਮੁਕੇਸ਼ ਅੰਬਾਨੀ ਹੁਣ ਤੇਲ, ਗੈਸ, ਸਸਤੇ ਮੋਬਾਇਲ ਪਲਾਨ ਵੇਚਣ ਤੋਂ ਬਾਅਦ ਹੁਣ ਕਾਰਾਂ ਦੇ ਕਾਰੋਬਾਰ ਯਾਨੀ ਆਟੋਮੋਬਾਇਲ ਸੈਕਟਰ ’ਚ ਐਂਟਰੀ ਕਰਨਗੇ। ਹਾਲ ਹੀ ’ਚ ਉਨ੍ਹਾਂ ਦੇ ਲੰਡਨ ਦੀ ਕੰਪਨੀ ਨਾਲ ਡੀਲ ਕਰਨ ਦੀ ਗੱਲ ਸਾਹਮਣੇ ਆਈ ਹੈ। ਦੱਸ ਦੇਈਏ ਕਿ ਲੰਡਨ ਦੀ ਐੱਮ. ਜੀ. ਮੋਟਰਸ ਆਪਣੀ ਕੁਝ ਹਿੱਸੇਦਾਰੀ ਵੇਚਣ ਦਾ ਵਿਚਾਰ ਕਰ ਰਹੀ ਹੈ। ਇਸ ਦੇ ਲਈ ਉਹ ਰਿਲਾਇੰਸ ਇੰਡਸਟਰੀ, ਹੀਰੋ ਗਰੁੱਪ, ਪ੍ਰੇਮਜੀ ਇਨਵੈਸਟ ਅਤੇ ਜੇ. ਐੱਸ. ਡਬਲਿਊ. ਨਾਲ ਗੱਲ ਕਰ ਰਹੀ ਹੈ।
ਇਹ ਵੀ ਪੜ੍ਹੋ : ਆਨਲਾਈਨ ਭੁਗਤਾਨ ਮੌਕੇ ਅਣਪਛਾਤੇ ਖ਼ਾਤੇ 'ਚ ਟਰਾਂਸਫਰ ਹੋ ਗਏ ਹਨ ਪੈਸੇ ਤਾਂ ਇੰਝ ਮਿਲ ਸਕਦੇ ਨੇ
ਜਾਣਕਾਰੀ ਮੁਤਾਬਕ ਇਸ ਡੀਲ ਨੂੰ ਰਿਲਾਇੰਸ ਇੰਡਸਟਰੀ ਫਾਈਨਲ ਰੂਪ ਦੇ ਸਕਦੀ ਹੈ। ਇਸ ਦੇ ਨਾਲ ਹੀ ਕਾਰਾਂ ਦੇ ਕਾਰੋਬਾਰ ’ਚ ਮੁਕੇਸ਼ ਅੰਬਾਨੀ ਦੀ ਐਂਟਰੀ ਹੋ ਜਾਵੇਗੀ। ਇਸ ਸਾਲ ਦੇ ਅੰਤ ਤੱਕ ਐੱਮ. ਜੀ. ਮੋਟਰਸ ਆਪਣੀ ਡੀਲ ਫਾਈਨਲ ਕਰ ਸਕਦੀ ਹੈ। ਵੈਸੇ ਵੀ ਮੁਕੇਸ਼ ਅੰਬਾਨੀ ਦੀ ਕਾਰ ਕੁਲੈਕਸ਼ਨ ਨੂੰ ਵੇਖ ਕੇ ਇਹੀ ਲੱਗਦਾ ਹੈ ਕਿ ਉਨ੍ਹਾਂ ਨੂੰ ਗੱਡੀਆਂ ’ਚ ਕਾਫ਼ੀ ਦਿਲਚਸਪੀ ਹੈ।
ਐੱਮ. ਜੀ. ਮੋਟਰਸ ਭਾਰਤੀ ਕੰਪਨੀਆਂ ਨਾਲ ਹਿੱਸੇਦਾਰੀ ਖਰੀਦਣ ਲਈ ਗੱਲ ਕਰ ਰਹੀ ਹੈ। ਇਨ੍ਹਾਂ ’ਚ ਰਿਲਾਇੰਸ ਇੰਡਸਟਰੀ ਦਾ ਨਾਂ ਵੀ ਸ਼ਾਮਲ ਹੈ। ਐੱਮ. ਜੀ. ਮੋਟਰਸ ਇਸ ਸਾਲ ਦੇ ਅੰਤ ਤੱਕ ਆਪਣੀ ਇਸ ਡੀਲ ਦੀ ਕਲੋਜ਼ਿੰਗ ਕਰ ਸਕਦੀ ਹੈ। ਦਰਅਸਲ, ਐੱਮ. ਜੀ. ਮੋਟਰਸ ਨੂੰ ਆਪਣੀ ਅਗਲੀ ਯੋਜਨਾ ਲਈ ਫੰਡ ਦੀ ਜ਼ਰੂਰਤ ਹੈ, ਜਿਸ ਦੇ ਲਈ ਉਹ ਆਪਣੀ ਕੰਪਨੀ ਦੇ ਕੁਝ ਸ਼ੇਅਰ ਵੇਚਣਾ ਚਾਹੁੰਦੀ ਹੈ। ਉਸ ਤੋਂ ਜੋ ਫੰਡ ਇਕੱਠਾ ਹੋਵੇਗਾ, ਉਸ ਦੀ ਵਰਤੋਂ ਉਹ ਆਪਣੇ ਅੱਗੇ ਦੇ ਕੰਮ ’ਚ ਕਰੇਗੀ। ਐੱਮ. ਜੀ. ਮੋਟਰਸ ਦੇਸ਼ ’ਚ ਆਪਣੇ ਵਾਧੇ ਦੇ ਅਗਲੇ ਪੜਾਅ ਲਈ ਲਗਭਗ 5000 ਕਰੋਡ਼ ਰੁਪਏ ਜੁਟਾਉਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ : GST ਅਧਿਕਾਰੀਆਂ ਨੇ ਫਰਜ਼ੀ ਲੈਣ-ਦੇਣ 'ਚ ਸ਼ਾਮਲ 1000 ਸ਼ੱਕੀ ਫਰਮਾਂ ਦੀ ਕੀਤੀ ਪਛਾਣ!
ਮੈਟਰੋ ਇੰਡੀਆ ਕਾਰੋਬਾਰ ਰਿਲਾਇੰਸ ਰਿਟੇਲ ਨੂੰ ਵੇਚਣ ਦਾ ਸੌਦਾ ਹੋਇਆ ਪੂਰਾ
ਜਰਮਨੀ ਦੀ ਪ੍ਰਚੀਨ ਵਿਕ੍ਰੇਤਾ ਕੰਪਨੀ ਮੈਟਰੋ ਏ. ਜੀ. ਨੇ ਆਪਣਾ ਭਾਰਤੀ ਕਾਰੋਬਾਰ ‘ਮੈਟਰੋ ਕੈਸ਼ ਐਂਡ ਕੈਰੀ ਇੰਡੀਆ’ ਦਾ ਰਿਲਾਇੰਸ ਦੀ ਪ੍ਰਚੂਨ ਇਕਾਈ ਆਰ. ਆਰ. ਵੀ. ਐੱਲ. ਨਾਲ ਵਿੱਕਰੀ ਦਾ ਸੌਦਾ ਪੂਰਾ ਹੋ ਜਾਣ ਦਾ ਐਲਾਨ ਕੀਤਾ। ਮੈਟਰੋ ਏ. ਜੀ. ਨੇ ਕਿਹਾ ਕਿ ਇਸ ਸੌਦੇ ’ਚ ਮੈਟਰੋ ਬਰਾਂਡ ਦੇ ਤਹਿਤ ਸੰਚਾਲਿਤ ਹੋਣ ਵਾਲੇ ਸਾਰੇ 31 ਥੋਕ ਵਿਕਰੀ ਸਟੋਰ ਅਤੇ ਸਮੁੱਚਾ ਰੀਅਲ ਅਸਟੇਟ ਪੋਰਟਫੋਲੀਓ ਵੀ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ (ਆਰ. ਆਰ. ਵੀ. ਐੱਲ.) ਨੂੰ ਵੇਚਿਆ ਗਿਆ ਹੈ। ਬਿਆਨ ਮੁਤਾਬਕ ਮੈਟਰੋ ਇੰਡੀਆ ਭਵਿੱਖ ’ਚ ਰਿਲਾਇੰਸ ਰਿਟੇਲ ਦੇ ਛੋਟੇ ਨੈੱਟਵਰਕ ਦੀ ਪੂਰਕ ਭੂਮਿਕਾ ਨਿਭਾਵੇਗੀ।ਮੈਟਰੋ ਸਟੋਰ ’ਚ ਖੁਰਾਕੀ ਉਤਪਾਦਾਂ ਦੀ ਥੋਕ ਵਿਕਰੀ ਕੀਤੀ ਜਾਂਦੀ ਹੈ। ਇਸ ਵਿਕਰੀ ਸੌਦੇ ਮੁਤਾਬਕ ਮੈਟਰੋ ਇੰਡੀਆ ਦੇ ਸਾਰੇ ਸਟੋਰ ਸਮਝੌਤੇ ’ਚ ਤੈਅ ਮਿਆਦ ਤੱਕ ਮੈਟਰੋ ਬਰਾਂਡ ਦੇ ਤਹਿਤ ਹੀ ਸੰਚਾਲਿਤ ਹੁੰਦੇ ਰਹਿਣਗੇ ਪਰ ਮੈਟਰੋ ਇੰਡੀਆ ਦੇ ਕਰਮਚਾਰੀਆਂ ਅਤੇ ਗਾਹਕਾਂ ਲਈ ਕੁਝ ਵੀ ਨਹੀਂ ਬਦਲੇਗਾ।
ਇਹ ਵੀ ਪੜ੍ਹੋ : ਹੁਣ ਟ੍ਰੇਨ ਦੀ ਬੁਕਿੰਗ ਸਮੇਂ ਮਿਲੇਗੀ ਰੇਲਗੱਡੀ ਕੁੱਲ ਖਾਲ੍ਹੀ ਸੀਟਾਂ ਦੀ ਜਾਣਕਾਰੀ , ਨਹੀਂ ਚਲ ਸਕੇਗੀ ਟੀਟੀ ਦੀ ਮਨਮਰਜੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।