LPG ਤੋਂ ਬਾਅਦ ਹਵਾਈ ਜਹਾਜ਼ ਈਂਧਨ ਵੀ ਹੋਇਆ ਮਹਿੰਗਾ, ਰਿਕਾਰਡ ਪੱਧਰ ''ਤੇ ਪਹੁੰਚੀ ATF ਦੀ ਕੀਮਤ

Friday, Apr 01, 2022 - 04:25 PM (IST)

ਨਵੀਂ ਦਿੱਲੀ - ਵਪਾਰਕ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧੇ ਤੋਂ ਬਾਅਦ ਤੇਲ ਕੰਪਨੀਆਂ ਨੇ ਅੱਜ ਹਵਾਈ ਜਹਾਜ਼ ਦੇ ਈਂਧਨ ਜਾਂ ਐਵੀਏਸ਼ਨ ਟਰਬਾਈਨ ਫਿਊਲ (ਏ.ਟੀ.ਐੱਫ.) ਦੀਆਂ ਕੀਮਤਾਂ 'ਚ ਦੋ ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਇਸ ਵਾਧੇ ਤੋਂ ਬਾਅਦ ਜਹਾਜ਼ ਈਂਧਨ ਦੀਆਂ ਕੀਮਤਾਂ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈਆਂ ਹਨ। ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਣ ਕਾਰਨ ATF ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਅੱਜ ਤੋਂ ਹਿਮਾਚਲ ਦੇ 17 ਲੱਖ ਤੋਂ ਵਧੇਰੇ ਘਰੇਲੂ ਖ਼ਪਤਕਾਰਾਂ ਨੂੰ 60 ਯੂਨਿਟ ਤੱਕ ਬਿਜਲੀ ਮੁਫ਼ਤ

ਤੇਲ ਕੰਪਨੀਆਂ ਨੇ 2022 ਵਿੱਚ ਲਗਾਤਾਰ ਸੱਤਵੀਂ ਵਾਰ ਏਵੀਏਸ਼ਨ ਟਰਬਾਈਨ ਫਿਊਲ (ਏਟੀਐਫ) ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਸ਼ੁੱਕਰਵਾਰ ਨੂੰ 2 ਫੀਸਦੀ ਦੇ ਵਾਧੇ ਤੋਂ ਬਾਅਦ ਦਿੱਲੀ 'ਚ ਇਸ ਦੀਆਂ ਕੀਮਤਾਂ 1,12,924.83 ਰੁਪਏ ਪ੍ਰਤੀ ਕਿਲੋਲੀਟਰ 'ਤੇ ਪਹੁੰਚ ਗਈਆਂ ਹਨ। ਇਹ ਹੁਣ ਤੱਕ ਦੀ ਸਭ ਤੋਂ ਉੱਚੀ ਕੀਮਤ ਹੈ। ਸਰਕਾਰੀ ਤੇਲ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਸ਼ੁੱਕਰਵਾਰ ਨੂੰ ATF ਦੀ ਕੀਮਤ 'ਚ 2,258.54 ਰੁਪਏ ਪ੍ਰਤੀ ਕਿਲੋਲੀਟਰ ਦਾ ਵਾਧਾ ਕੀਤਾ ਗਿਆ ਹੈ।

15 ਦਿਨਾਂ ਵਿੱਚ 18% ਵਾਧਾ

ਤੇਲ ਕੰਪਨੀਆਂ ਏਟੀਐਫ ਦੀਆਂ ਕੀਮਤਾਂ ਕਿੰਨੀ ਤੇਜ਼ੀ ਨਾਲ ਵਧਾ ਰਹੀਆਂ ਹਨ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 16 ਮਾਰਚ ਤੋਂ ਲੈ ਕੇ ਹੁਣ ਤੱਕ ਸਿਰਫ਼ ਇੱਕ ਪੰਦਰਵਾੜੇ ਵਿੱਚ ਹੀ ਕੀਮਤਾਂ ਵਿੱਚ 18.3 ਫੀਸਦੀ ਦਾ ਵਾਧਾ ਹੋਇਆ ਹੈ। ਰੁਪਏ ਦੀ ਗੱਲ ਕਰੀਏ ਤਾਂ ਕੰਪਨੀਆਂ ਨੇ ਮਹਿਜ਼ 15 ਦਿਨਾਂ ਦੇ ਅੰਦਰ ਹੀ ਕੀਮਤ 17,135.63 ਰੁਪਏ ਪ੍ਰਤੀ ਕਿਲੋਲੀਟਰ ਤੱਕ ਵਧਾ ਦਿੱਤੀ ਹੈ। ATF ਦੀ ਕੀਮਤ ਹਰ ਮਹੀਨੇ ਦੀ ਪਹਿਲੀ ਅਤੇ 16 ਤਰੀਕ ਨੂੰ ਬਦਲੀ ਜਾਂਦੀ ਹੈ।

ਇਹ ਵੀ ਪੜ੍ਹੋ : ਘਟਣਗੇ ਇਨ੍ਹਾਂ ਦਾਲਾਂ ਦੇ ਰੇਟ , ਸਰਕਾਰ ਨੇ ਦਰਾਮਦ ਨੂੰ ‘ਫ੍ਰੀ ਰੇਂਜ’ ਵਿਚ ਰੱਖਣ ਦਾ ਕੀਤਾ ਫੈਸਲਾ

ਸਾਲ 2022 ਵਿੱਚ ਕੀਮਤਾਂ ਵਿੱਚ 50% ਦਾ ਹੋਇਆ ਹੈ ਵਾਧਾ 

ਤੇਲ ਕੰਪਨੀਆਂ ਨੇ 2022 ਦੀ ਸ਼ੁਰੂਆਤ ਤੋਂ ਹੀ ATF ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧਾ ਕੀਤਾ ਹੈ। ਇਸਦੀ ਕੀਮਤ ਪਹਿਲੀ ਵਾਰ 1 ਜਨਵਰੀ ਨੂੰ ਵਧਾਈ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਦਰਾਂ 'ਚ ਕਰੀਬ 50 ਫੀਸਦੀ ਦਾ ਵਾਧਾ ਹੋਇਆ ਹੈ। ਰੁਪਏ ਦੀ ਗੱਲ ਕਰੀਏ ਤਾਂ 2022 'ਚ ਹੀ ਕੰਪਨੀਆਂ ਨੇ 38,902.92 ਰੁਪਏ ਪ੍ਰਤੀ ਕਿਲੋਲੀਟਰ ਦਾ ਵਾਧਾ ਕੀਤਾ ਹੈ।

ਇਹ ਵੀ ਪੜ੍ਹੋ : ਤਾਲਿਬਾਨ ਨੇ BBC ਨਿਊਜ਼ ਪ੍ਰਸਾਰਣ ਅਤੇ ਵਾਇਸ ਆਫ਼ ਅਮਰੀਕਾ 'ਤੇ ਲਗਾਈ ਪਾਬੰਦੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News