15 ਕਰੋੜ ਡਾਲਰ ਦੇ ਨੁਕਾਸਨ ਤੋਂ ਬਾਅਦ ਪੇਟੀਐੱਮ ਤੋਂ ਬਾਹਰ ਹੋਇਆ ਸਾਫਟਬੈਂਕ

Sunday, Jul 14, 2024 - 11:05 AM (IST)

15 ਕਰੋੜ ਡਾਲਰ ਦੇ ਨੁਕਾਸਨ ਤੋਂ ਬਾਅਦ ਪੇਟੀਐੱਮ ਤੋਂ ਬਾਹਰ ਹੋਇਆ ਸਾਫਟਬੈਂਕ

ਨਵੀਂ ਦਿੱਲੀ-ਜਾਪਾਨ ਦੇ ਸਾਫਟਬੈਂਕ ਦੀ ਨਿਵੇਸ਼ ਸ਼ਾਖਾ ਸਾਫਟਬੈਂਕ ਵਿਜਨ ਫੰਡ ਅਪ੍ਰੈਲ-ਜੂਨ ਤਿਮਾਹੀ 'ਚ  ਕਰੀਬ 15 ਕਰੋੜ ਡਾਲਰ ਦੇ ਨੁਕਸਾਨ ਤੋਂ ਬਾਅਦ ਪੇਟੀਐੱਮ ਤੋਂ ਬਾਹਰ ਹੋ ਗਈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।ਸਾਫਟਬੈਂਕ ਨੇ 2017 'ਚ ਪੇਟੀਐੱਮ ਬ੍ਰਾਂਡ ਦੀ ਮੂਲ ਕੰਪਨੀ ਵਨ97 ਕਮਿਊਨੀਕੇਸ਼ਨਜ਼ 'ਚ ਕਿਸ਼ਤਾਂ 'ਚ ਲੱਗਭੱਗ 1.5 ਅਰਬ ਡਾਲਰ ਦਾ ਨਿਵੇਸ਼ ਕੀਤਾ ਸੀ। ਇਕ ਸੂਤਰ ਨੇ ਕਿਹਾ,“ਸਾਫਟਬੈਂਕ ਨੇ 10-12 ਫੀਸਦੀ ਦੇ ਨੁਕਸਾਨ ਦੇ ਨਾਲ ਪੇਟੀਐੱਮ ਤੋਂ ਆਪਣਾ ਕਾਰੋਬਾਰ ਸਮੇਟ ਲਿਆ ਹੈ। ਕੁਲ ਨੁਕਸਾਨ ਕਰੀਬ 15 ਕਰੋੜ ਡਾਲਰ ਹੈ।”

ਇਹ ਵੀ ਪੜ੍ਹੋ : 'ਸ਼ੁੱਭ ਆਸ਼ੀਰਵਾਦ' ਸਮਾਰੋਹ ਤੋਂ ਸਾਹਮਣੇ ਆਇਆ ਮੁਕੇਸ਼ ਅੰਬਾਨੀ ਦੀ ਨੂੰਹ ਦਾ ਕਰੋੜਪਤੀ ਵਾਲਾ ਲੁੱਕ

ਸਾਲ 2021 'ਚ ਕੰਪਨੀ ਦੇ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਤੋਂ ਪਹਿਲਾਂ ਸਾਫਟਬੈਂਕ ਕੋਲ ਪੇਟੀਐੱਮ 'ਚ ਲੱਗਭੱਗ 18.5 ਫੀਸਦੀ ਹਿੱਸੇਦਾਰੀ ਸੀ। ਇਸ 'ਚ ਐੱਸ. ਵੀ. ਐੱਫ. ਇੰਡੀਆ ਹੋਲਡਿੰਗਸ (ਕੇਮੈਨ) ਲਿਮਟਿਡ ਰਾਹੀਂ 17.3 ਫੀਸਦੀ ਅਤੇ ਐੱਸ. ਵੀ. ਐੱਫ. ਪੈਂਥਰ (ਕੇਮੈਨ) ਲਿਮਟਿਡ ਰਾਹੀਂ 1.2 ਫੀਸਦੀ ਹਿੱਸੇਦਾਰੀ ਸੀ।ਐੱਸ. ਵੀ. ਐੱਫ. ਪੈਂਥਰ ਨੇ ਆਈ. ਪੀ. ਓ. ਦੌਰਾਨ ਆਪਣੀ ਪੂਰੀ ਹਿੱਸੇਦਾਰੀ 1,689 ਕਰੋੜ ਰੁਪਏ ਯਾਨੀ ਕਰੀਬ 22.5 ਕਰੋਡ਼ ਡਾਲਰ 'ਚ ਵੇਚ ਦਿੱਤੀ। ਇਕ ਹੋਰ ਸੂਤਰ ਨੇ ਕਿਹਾ,“ਸਾਫਟਬੈਂਕ ਨੇ ਉਸ ਸਮੇਂ ਐਲਾਨ ਕੀਤਾ ਸੀ ਕਿ ਉਹ ਆਈ. ਪੀ. ਓ. ਦੇ ਸਮੇਂ ਤੋਂ 24 ਮਹੀਨੇ ਦੇ ਅੰਦਰ ਪੇਟੀਐੱਮ ਤੋਂ ਬਾਹਰ ਨਿਕਲ ਜਾਵੇਗੀ। ਬਾਹਰ ਨਿਕਲਣ ਦਾ ਫੈਸਲਾ ਸਾਫਟਬੈਂਕ ਦੀ ਯੋਜਨਾ ਦੇ ਅਨੁਕੂਲ ਹੈ। ਹਾਲਾਂਕਿ, ਕੰਪਨੀ ਨੇ ਉਸ ਸਮੇਂ ਘਾਟਾ ਹੋਣ ਦੇ ਬਾਰੇ 'ਚ ਨਹੀਂ ਸੋਚਿਆ ਸੀ।”

ਇਹ ਵੀ ਪੜ੍ਹੋ : Hina Khan ਦੇ ਕੈਂਸਰ ਦੀ ਖ਼ਬਰ ਮਿਲਣ 'ਤੇ ਅਜਿਹਾ ਸੀ ਉਸ ਦੀ ਮਾਂ ਦਾ ਰਿਐਕਸ਼ਨ

ਸਾਫਟਬੈਂਕ ਨੇ ਪੇਟੀਐੱਮ ਦੇ ਸ਼ੇਅਰ ਔਸਤਨ 800 ਰੁਪਏ ਪ੍ਰਤੀ ਸ਼ੇਅਰ ਦੇ ਭਾਅ 'ਤੇ ਖਰੀਦੇ ਸਨ। ਪੇਟੀਐੱਮ ਦਾ ਸ਼ੇਅਰ 1,955 ਰੁਪਏ ਦੇ ਭਾਅ 'ਤੇ ਸੂਚੀਬੱਧ ਹੋਇਆ ਸੀ, ਜੋ ਉਸ ਦੇ ਇਸ਼ੂ ਮੁੱਲ ਤੋਂ 9 ਫੀਸਦੀ ਘੱਟ ਸੀ।


author

Priyanka

Content Editor

Related News