2 ਸਾਲ ਬਾਅਦ ਮੁਨਾਫੇ ''ਚ ਆਇਆ ਸੈਰ-ਸਪਾਟਾ ਉਦਯੋਗ: 2020-21 ''ਚ ਟੂਰ ਟਰੈਵਲ ਕੰਪਨੀਆਂ ਨੂੰ ਹੋਇਆ ਇੰਨਾ ਘਾਟਾ

Thursday, Mar 30, 2023 - 05:41 PM (IST)

2 ਸਾਲ ਬਾਅਦ ਮੁਨਾਫੇ ''ਚ ਆਇਆ ਸੈਰ-ਸਪਾਟਾ ਉਦਯੋਗ: 2020-21 ''ਚ ਟੂਰ ਟਰੈਵਲ ਕੰਪਨੀਆਂ ਨੂੰ ਹੋਇਆ ਇੰਨਾ ਘਾਟਾ

ਨਵੀਂ ਦਿੱਲੀ- ਵਪਾਰ ਅਤੇ ਮਨੋਰੰਜਨ ਲਈ ਟਰੈਵਲ ਵਧ ਰਿਹਾ ਹੈ। ਇਸ ਕਾਰਨ 31 ਮਾਰਚ ਨੂੰ ਖਤਮ ਹੋਣ ਵਾਲੇ ਵਿੱਤੀ ਸਾਲ 'ਚ ਟੂਰ ਅਤੇ ਟਰੈਵਲ ਸੈਕਟਰ ਮੁਨਾਫੇ 'ਚ ਆਉਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਇਹ ਉਦਯੋਗ ਲਗਾਤਾਰ ਦੋ ਸਾਲ ਘਾਟੇ 'ਚ ਸੀ। ਰੇਟਿੰਗ ਏਜੰਸੀ ਕ੍ਰਿਸਿਲ ਦੇ ਮੁਤਾਬਕ ਪ੍ਰਮੁੱਖ ਟਰੈਵਲ ਕੰਪਨੀਆਂ ਚਾਲੂ ਵਿੱਤੀ ਸਾਲ 'ਚ 6-7 ਫ਼ੀਸਦੀ ਮੁਨਾਫਾ ਕਮਾ ਸਕਦੀਆਂ ਹਨ। ਉਨ੍ਹਾਂ ਦੀ ਕਮਾਈ ਵੀ ਪ੍ਰੀ-ਕੋਵਿਡ ਪੱਧਰ ਦੇ 90 ਫ਼ੀਸਦੀ ਤੱਕ ਪਹੁੰਚਣ ਦਾ ਅਨੁਮਾਨ ਹੈ।
ਕ੍ਰਿਸਿਲ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2020-21 'ਚ ਟੂਰ ਅਤੇ ਟਰੈਵਲ ਕੰਪਨੀਆਂ ਦਾ ਸੰਚਾਲਨ ਘਾਟਾ 25.8 ਫ਼ੀਸਦੀ ਤੱਕ ਪਹੁੰਚ ਗਿਆ ਸੀ। ਵਿੱਤੀ ਸਾਲ 2021-22 'ਚ ਵੀ, ਉਨ੍ਹਾਂ ਦਾ ਸੰਚਾਲਨ ਘਾਟਾ 2.7 ਫ਼ੀਸਦੀ ਸੀ।
ਸੈਰ-ਸਪਾਟਾ ਮੰਤਰਾਲੇ ਦੇ ਅਨੁਸਾਰ, ਪਿਛਲੇ ਸਾਲ ਵੱਡੀ ਗਿਣਤੀ 'ਚ ਵਿਦੇਸ਼ੀ ਸੈਲਾਨੀਆਂ ਨੇ ਭਾਰਤ ਦਾ ਦੌਰਾ ਕੀਤਾ। ਇਨ੍ਹਾਂ ਦੀ ਗਿਣਤੀ 2020 ਦੇ ਮੁਕਾਬਲੇ ਚਾਰ ਗੁਣਾ ਵਧ ਗਈ ਹੈ। ਕ੍ਰਿਸਿਲ ਰੇਟਿੰਗਸ ਦੀ ਡਾਇਰੈਕਟਰ ਪੂਨਮ ਉਪਾਧਿਆਏ ਦਾ ਕਹਿਣਾ ਹੈ ਕਿ ਦਫਤਰਾਂ ਤੋਂ ਕੰਮਕਾਜ ਅਤੇ ਆਹਮੋ-ਸਾਹਮਣੇ ਮੀਟਿੰਗਾਂ ਤੋਂ ਬਾਅਦ ਕਾਰੋਬਾਰੀ ਯਾਤਰਾ ਵਧੀ ਹੈ। ਇਸ ਤੋਂ ਇਲਾਵਾ ਸ਼ਾਰਟ ਬ੍ਰੇਕ ਲੈ ਕੇ ਘੁੰਮਣ ਜਾਣ ਦਾ ਰੁਝਾਨ ਵੀ ਵਧ ਰਿਹਾ ਹੈ।

ਇਹ ਵੀ ਪੜ੍ਹੋ- UPI ਪੇਮੈਂਟ ਕਰਨ ਵਾਲਿਆਂ ਨੂੰ ਵੱਡਾ ਝਟਕਾ, 2000 ਤੋਂ ਜ਼ਿਆਦਾ ਦੀ ਪੇਮੈਂਟ 'ਤੇ ਲੱਗੇਗਾ ਵਾਧੂ ਚਾਰਜ!
ਚਾਰ ਗੁਣਾ ਵਧੇ ਵਿਦੇਸ਼ੀ ਸੈਲਾਨੀ
ਸੈਰ-ਸਪਾਟਾ ਮੰਤਰਾਲੇ ਦੇ ਅੰਕੜਿਆਂ ਅਨੁਸਾਰ 2020 ਅਤੇ 2021 'ਚ ਮੰਦੀ ਦੇ ਬਾਅਦ 2022 'ਚ ਲਗਭਗ 62 ਲੱਖ ਵਿਦੇਸ਼ੀ ਸੈਲਾਨੀਆਂ ਨੇ ਭਾਰਤ ਦਾ ਦੌਰਾ ਕੀਤਾ। ਇਹ ਸੰਖਿਆ 2020 ਦੇ ਮੁਕਾਬਲੇ ਚਾਰ ਗੁਣਾ ਹੈ। ਇਸ ਸਾਲ ਇਨ੍ਹਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਕ੍ਰਿਸਿਲ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਦੌਰਾਨ ਭਾਰਤ ਅਤੇ ਵਿਦੇਸ਼ਾਂ 'ਚ ਜਾਣ ਵਾਲੇ ਘਰੇਲੂ ਸੈਲਾਨੀਆਂ 'ਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ।
ਆਮ ਪੱਧਰ 'ਤੇ ਪਹੁੰਚ ਰਹੀ ਹੈ ਆਮਦਨੀ
ਚਾਲੂ ਵਿੱਤੀ ਸਾਲ 'ਚ ਟਰੈਵਲ ਓਪਰੇਟਿੰਗ ਕੰਪਨੀਆਂ ਦੀ ਆਮਦਨੀ ਪ੍ਰੀ-ਕੋਵਿਡ ਪੱਧਰ ਦੇ 90 ਫ਼ੀਸਦੀ ਤੱਕ ਪਹੁੰਚਣ ਦੀ ਉਮੀਦ ਹੈ। ਇਹ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਅਗਲੇ ਵਿੱਤੀ ਸਾਲ 'ਚ ਪ੍ਰੀ-ਕੋਵਿਡ ਪੱਧਰ ਤੋਂ ਉੱਪਰ ਚਲਾ ਜਾਵੇਗਾ। ਹਾਲਾਂਕਿ ਹਵਾਈ ਕਿਰਾਏ 'ਚ ਵਾਧੇ ਅਤੇ ਵਿਦੇਸ਼ੀ ਟੂਰ ਪੈਕੇਜਾਂ 'ਤੇ ਟੈਕਸ 5 ਫ਼ੀਸਦੀ ਤੋਂ ਵਧਾ ਕੇ 20 ਫ਼ੀਸਦੀ ਕਰਨ ਨਾਲ ਟੂਰ ਆਪਰੇਟਰਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਸਕਦਾ ਹੈ।

ਇਹ ਵੀ ਪੜ੍ਹੋ- ਆਮ ਆਦਮੀ ਨੂੰ ਮਹਿੰਗਾਈ ਦਾ ਵੱਡਾ ਝਟਕਾ, ਅਪ੍ਰੈਲ ਤੋਂ ਮਹਿੰਗੀਆਂ ਹੋ ਜਾਣਗੀਆਂ ਜ਼ਰੂਰੀ ਦਵਾਈਆਂ
ਗਲੋਬਲ ਮੌਕਿਆਂ ਦਾ ਮਿਲੇਗਾ ਲਾਭ
ਹੋਟਲ ਐਸੋਸੀਏਸ਼ਨ ਆਫ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਕੇਬੀ ਕਾਚਰੂ ਨੇ ਕਿਹਾ ਕਿ ਦੇਸ਼ ਦਾ ਸੈਰ-ਸਪਾਟਾ ਉਦਯੋਗ ਹੁਣ ਗਲੋਬਲ ਮੌਕਿਆਂ ਦਾ ਫ਼ਾਇਦਾ ਉਠਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕਾਚਰੂ ਮੁਤਾਬਕ ਮੌਜੂਦਾ ਵਿੱਤੀ ਸਾਲ ਤੋਂ ਇਲਾਵਾ ਅਗਲੇ ਵਿੱਤੀ ਸਾਲ 'ਚ ਵੀ ਸੈਰ-ਸਪਾਟਾ ਖੇਤਰ ਨਿਵੇਸ਼ 'ਤੇ ਸਭ ਤੋਂ ਜ਼ਿਆਦਾ ਰਿਟਰਨ ਦੇ ਸਕਦਾ ਹੈ।

ਇਹ ਵੀ ਪੜ੍ਹੋ- ਭਾਰਤ ਦਾ ਵਸਤੂ ਅਤੇ ਸੇਵਾ ਨਿਰਯਾਤ 2022-23 'ਚ 760 ਅਰਬ ਡਾਲਰ ਨੂੰ ਪਾਰ ਕਰੇਗਾ : ਪੀਊਸ਼ ਗੋਇਲ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News