ਐਡਵਾਂਸ ਟੈਕਸ ਭੁਗਤਾਨ ਦੀ ਅੰਤਿਮ ਤਰੀਕ ਵਧੀ

12/17/2019 1:01:37 AM

ਨਵੀਂ ਦਿੱਲੀ (ਯੂ. ਐੱਨ. ਆਈ.)-ਨਾਗਰਿਕਤਾ ਕਾਨੂੰਨ ’ਚ ਕੀਤੀ ਗਈ ਸੋਧ ਦੇ ਵਿਰੋਧ ਕਾਰਣ ਇੰਟਰਨੈੱਟ ਸੇਵਾਵਾਂ ਦੇ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਪੂਰਬ-ਉੱਤਰ ਦੇ ਕਰਦਾਤਿਆਂ ਲਈ ਚਾਲੂ ਵਿੱਤੀ ਸਾਲ ’ਚ ਐਡਵਾਂਸ ਇਨਕਮ ਟੈਕਸ ਦੀ ਤੀਜੀ ਕਿਸ਼ਤ ਜਮ੍ਹਾ ਕਰਵਾਉਣ ਦੀ ਅੰਤਿਮ ਤਰੀਕ ਨੂੰ ਵਧਾ ਕੇ 31 ਦਸੰਬਰ ਕਰ ਦਿੱਤਾ ਗਿਆ ਹੈ।

ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ (ਸੀ. ਬੀ. ਡੀ. ਟੀ.) ਨੇ ਕਿਹਾ ਕਿ ਇਸ ਦੀ ਅੰਤਿਮ ਤਾਰੀਕ 15 ਦਸੰਬਰ ਸੀ, ਜਿਸ ਨੂੰ ਹੁਣ ਵਧਾ ਕੇ 31 ਦਸੰਬਰ ਕਰ ਦਿੱਤਾ ਗਿਆ ਹੈ। ਉਸ ਨੇ ਕਿਹਾ ਕਿ ਆਸਾਮ, ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਨਾਗਾਲੈਂਡ, ਮਣੀਪੁਰ ਅਤੇ ਮਿਜ਼ੋਰਮ ’ਚ ਵਿਆਪਕ ਪੱਧਰ ’ਤੇ ਇੰਟਰਨੈੱਟ ਸੇਵਾ ਪ੍ਰਭਾਵਿਤ ਹੋਈ ਹੈ। ਇਸ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ।


Karan Kumar

Content Editor

Related News