RBI ਨੇ ਬੈਂਕਿੰਗ ਪ੍ਰਣਾਲੀ ’ਚ ਪਾਏ 1,41,171 ਲੱਖ ਕਰੋੜ ਰੁਪਏ

Wednesday, Jun 24, 2026 - 06:01 PM (IST)

RBI ਨੇ ਬੈਂਕਿੰਗ ਪ੍ਰਣਾਲੀ ’ਚ ਪਾਏ 1,41,171 ਲੱਖ ਕਰੋੜ ਰੁਪਏ

ਬਿਜ਼ਨੈੱਸ ਡੈਸਕ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਦੇਸ਼ ਦੀ ਬੈਂਕਿੰਗ ਪ੍ਰਣਾਲੀ ਦੀ ਮਜ਼ਬੂਤੀ ਲਈ ਇਕ ਵੱਡਾ ਕਦਮ ਚੁੱਕਿਆ ਹੈ। ਆਰ. ਬੀ. ਆਈ. ਨੇ ਬੈਂਕਿੰਗ ਪ੍ਰਣਾਲੀ ’ਚ 1,41,171 ਕਰੋੜ ਰੁਪਏ ਪਾਏ ਹਨ। ਰਿਜ਼ਰਵ ਬੈਂਕ ਨੇ ਇਹ ਕਦਮ ਅਜਿਹੇ ਸਮੇਂ ’ਚ ਚੁੱਕਿਆ ਹੈ ਜਦੋਂ ਦੇਸ਼ ਦੀ ਬੈਂਕਿੰਗ ਪ੍ਰਣਾਲੀ ਤਰਲਤਾ ਦੀ ਕਮੀ ਨਾਲ ਜੂਝ ਰਹੀ ਹੈ। ਅਸਲ ’ਚ ਬੈਂਕਾਂ ’ਚ ਪੂਰੇ ਪੈਸੇ ਹੋਣ ਦਾ ਫਾਇਦਾ ਆਮ ਆਦਮੀ ਨੂੰ ਵੀ ਮਿਲਦਾ ਹੈ।

ਇਹ ਵੀ ਪੜ੍ਹੋ1 ਜੁਲਾਈ ਤੋਂ ਬਦਲ ਜਾਣਗੇ ਇਹ ਨਿਯਮ, ਦੇਸ਼ ਦੇ ਹਰ ਵਿਅਕਤੀ 'ਤੇ ਹੋਵੇਗਾ ਇਸ ਦਾ ਅਸਰ

ਬੈਂਕਿੰਗ ਪ੍ਰਣਾਲੀ ’ਚ ਪੈਸਾ ਹੋਣ ਕਰ ਕੇ ਬੈਂਕ ਆਮ ਜਨਤਾ ਨੂੰ ਆਸਾਨੀ ਨਾਲ ਕਰਜ਼ਾ ਮੁਹੱਈਆ ਕਰਵਾਉਂਦੇ ਹਨ। ਮੌਜੂਦਾ ਸਮੇਂ ’ਚ ਬੈਂਕਿੰਗ ਪ੍ਰਣਾਲੀ ’ਚ ਨਕਦੀ ਦੀ ਕਮੀ ਹੋਈ ਹੈ। ਅੰਕੜਿਆਂ ਮੁਤਾਬਕ 21 ਜੂਨ ਨੂੰ 30,685.11 ਕਰੋੜ ਰੁਪਏ ਦਾ ਸਰਪਲੱਸ ਘਟ ਕੇ 22 ਜੂਨ ਨੂੰ 19,971.89 ਕਰੋੜ ਰੁਪਏ ਦੇ ਘਾਟੇ ’ਚ ਚਲਿਆ ਗਿਆ, ਇਸ ਲਈ ਰਿਜ਼ਰਵ ਬੈਂਕ ਨੇ ਇਸ ਕਮੀ ਨੂੰ ਪੂਰਾ ਕਰਨ ਦੇ ਮਕਸਦ ਨਾਲ 5.26 ਫੀਸਦੀ ਦੀ ਕੱਟ-ਆਫ ਔਸਤ ’ਤੇ ਇਹ ਰਕਮ ਬੈਂਕਾਂ ’ਚ ਪਾਈ ਹੈ। ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਇਹ ਰਕਮ ਵੇਰੀਏਬਲ ਰੇਟ ਰੈਪੋ (ਵੀ. ਆਰ. ਆਰ.) ਨਿਲਾਮੀ ਰਾਹੀਂ ਪਾਈ ਹੈ।

ਇਹ ਵੀ ਪੜ੍ਹੋ : ਸਿਰਫ਼ 19 ਦਿਨਾਂ 'ਚ ਆਸਮਾਨ ਤੋਂ ਜ਼ਮੀਨ 'ਤੇ ਆਏ Gold-Silver ਦੇ ਭਾਅ, ਜਾਣੋ ਨਵੇਂ ਤੇ ਪੁਰਾਣੇ ਨਿਵੇਸ਼ਕ ਕੀ ਕਰਨ

ਕੀ ਹੁੰਦਾ ਹੈ ਵੀ. ਆਰ. ਆਰ. ਸਿਸਟਮ

ਵੇਰੀਏਬਲ ਰੇਟ ਰੈਪੋ (ਵੀ. ਆਰ. ਆਰ.) ਨਿਲਾਮੀ ਆਰ. ਬੀ. ਆਈ. ਦਾ ਇਕ ਮਾਧਿਅਮ ਹੈ, ਜਿਸ ਦੇ ਜ਼ਰੀਏ ਉਹ ਬੈਂਕਿੰਗ ਪ੍ਰਣਾਲੀ ’ਚ ਨਕਦੀ ਦੀ ਅਸਥਾਈ ਕਮੀ ਜਾਂ ਵੱਧ ਮਾਤਰਾ ਨੂੰ ਸੰਤੁਲਿਤ ਕਰਦਾ ਹੈ।

ਮਾਹਿਰਾਂ ਮੁਤਾਬਕ ਨਕਦੀ ’ਚ ਇਹ ਕਮੀ ਮਾਲ ਅਤੇ ਸੇਵਾ ਕਰ (ਜੀ. ਐੱਸ. ਟੀ.) ਭੁਗਤਾਨ ਕਾਰਨ ਬੈਂਕਿੰਗ ਪ੍ਰਣਾਲੀ ’ਚੋਂ ਧਨ ਦੀ ਨਿਕਾਸੀ ਕਰ ਕੇ ਆਈ ਹੈ। ਨਕਦੀ ਦੇ ਘਾਟੇ ’ਚ ਜਾਣ ਨਾਲ ਓਵਰਨਾਈਟ ਮਨੀ ਮਾਰਕੀਟ ਦਰਾਂ ’ਤੇ ਦਬਾਅ ਵਧਿਆ ਹੈ, ਜਿੱਥੇ ਵੇਟਿਡ ਐਵਰੇਜ ਕਾਲ ਮਨੀ ਦਰ 5.43 ਫੀਸਦੀ ’ਤੇ ਰਹੀ, ਜੋ ਆਰ. ਬੀ. ਆਈ. ਦੀ ਰੈਪੋ ਦਰ ਤੋਂ 0.18 ਫੀਸਦੀ ਵੱਧ ਹੈ।

ਇਹ ਵੀ ਪੜ੍ਹੋ :   ਰਿਕਾਰਡ ਹਾਈ ਤੋਂ 27% ਡਿੱਗਾ ਸੋਨਾ, ਨਿਵੇਸ਼ਕਾਂ ਨੂੰ ਭਾਰੀ ਨੁਕਸਾਨ, ਜਾਣੋ ਮਾਹਰਾਂ ਦੀ ਰਾਏ

ਇਹ ਵੀ ਪੜ੍ਹੋ :  ਘਰ ਦੀ ਬਜਾਏ ਬੈਂਕ ਲਾਕਰ ਵਿੱਚ ਰੱਖਦੇ ਹੋ Gold, ਤਾਂ ਜਾਣੋ RBI ਦੇ ਇਨ੍ਹਾਂ ਮਹੱਤਵਪੂਰਨ ਨਿਯਮਾਂ ਬਾਰੇ

ਇਹ ਵੀ ਪੜ੍ਹੋ : ਕੇਂਦਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ! ਅਗਲੇ ਮਹੀਨੇ ਤੋਂ ਤਨਖਾਹਾਂ 'ਚ ਹੋਵੇਗਾ ਵਾਧਾ! ਸਰਕਾਰ ਕਰਨ ਵਾਲੀ ਹੈ ਐਲਾਨ
ਇਹ ਵੀ ਪੜ੍ਹੋ
: ਲਗਾਤਾਰ 3 ਦਿਨ ਬੰਦ ਰਹਿਣ ਵਾਲੇ ਹਨ Bank, ਜਾਣੋ ਛੁੱਟੀਆਂ ਦੀ ਪੂਰੀ ਸੂਚੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News