ਹੁਣ AI ਨਾਲ ਹੋਵੇਗੀ GST ਟੈਕਸ ਨਿਗਰਾਨੀ; ਕਾਰੋਬਾਰੀਆਂ ਨੂੰ ਮਿਲੇਗਾ ਤੇਜ਼ ਰਿਫੰਡ

Monday, Jun 29, 2026 - 11:28 AM (IST)

ਹੁਣ AI ਨਾਲ ਹੋਵੇਗੀ GST ਟੈਕਸ ਨਿਗਰਾਨੀ; ਕਾਰੋਬਾਰੀਆਂ ਨੂੰ ਮਿਲੇਗਾ ਤੇਜ਼ ਰਿਫੰਡ

ਬਿਜ਼ਨੈੱਸ ਡੈਸਕ - ਦੇਸ਼ ’ਚ 1 ਜੁਲਾਈ ਨੂੰ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਲਾਗੂ ਹੋਣ ਦੇ 10 ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਮੌਕੇ ਸਰਕਾਰ ਦਾ ਫੋਕਸ ਹੁਣ ਸਿਰਫ ਟੈਕਸ ਉਗਰਾਹੀ ਵਧਾਉਣ ਤੱਕ ਸੀਮਤ ਨਹੀਂ ਹੈ, ਸਗੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਆਧਾਰਿਤ ਪਾਲਣਾ, ਤੇਜ਼ ਰਿਫੰਡ, ਡਾਟਾ ਏਕੀਕਰਨ ਅਤੇ ਟੈਕਸ ਪ੍ਰਕਿਰਿਆਵਾਂ ਨੂੰ ਵਧੇਰੇ ਸਰਲ ਅਤੇ ਪਾਰਦਰਸ਼ੀ ਬਣਾਉਣ ’ਤੇ ਹੈ। ਇਸ ਦਾ ਉਦੇਸ਼ ਵਿਸ਼ੇਸ਼ ਤੌਰ ’ਤੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐੱਮ. ਐੱਸ. ਐੱਮ. ਈ.) ਲਈ ਪਾਲਣਾ ਲਾਗਤ ਨੂੰ ਘਟਾਉਣਾ ਅਤੇ ਟੈਕਸ ਚੋਰੀ ’ਤੇ ਪ੍ਰਭਾਵਸ਼ਾਲੀ ਠੱਲ੍ਹ ਪਾਉਣਾ ਹੈ।

ਇਹ ਵੀ ਪੜ੍ਹੋ :   June ਮਹੀਨੇ ਧੜੰਮ ਡਿੱਗੇ Gold-Silver ਦੇ ਭਾਅ, ਜਾਣੋ ਕਦੋਂ ਹੈ ਖ਼ਰੀਦਦਾਰੀ ਦਾ ਸਹੀ ਸਮਾਂ

ਸਰਕਾਰ ਜੀ. ਐੱਸ. ਟੀ., ਇਨਕਮ ਟੈਕਸ ਅਤੇ ਕਸਟਮ ਡਿਊਟੀ ਦੇ ਡਾਟਾਬੇਸ ਨੂੰ ਆਪਸ ’ਚ ਜੋੜ ਰਹੀ ਹੈ, ਤਾਂ ਜੋ ਜੋਖਮ ਦਾ ਸਹੀ ਮੁਲਾਂਕਣ ਕੀਤਾ ਜਾ ਸਕੇ, ਟੈਕਸ ਚੋਰੀ ਦੀ ਪਛਾਣ ਆਸਾਨ ਹੋਵੇ ਅਤੇ ਮੈਨੂਅਲ ਦਖਲਅੰਦਾਜ਼ੀ ਨੂੰ ਘਟਾਇਆ ਜਾ ਸਕੇ। ਏ. ਆਈ. ਅਤੇ ਡਾਟਾ ਵਿਸ਼ਲੇਸ਼ਣ ਰਾਹੀਂ ਟੈਕਸ ਪ੍ਰਣਾਲੀ ਨੂੰ ਵਧੇਰੇ ਕੁਸ਼ਲ ਅਤੇ ਪਾਰਦਰਸ਼ੀ ਬਣਾਉਣ ਦੀ ਦਿਸ਼ਾ ’ਚ ਵੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ1 ਜੁਲਾਈ ਤੋਂ ਬਦਲ ਜਾਣਗੇ ਇਹ ਨਿਯਮ, ਦੇਸ਼ ਦੇ ਹਰ ਵਿਅਕਤੀ 'ਤੇ ਹੋਵੇਗਾ ਇਸ ਦਾ ਅਸਰ

1 ਜੁਲਾਈ 2017 ਨੂੰ ਸੰਸਦ ਦੇ ਕੇਂਦਰੀ ਹਾਲ ’ਚ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਜੀ. ਐੱਸ. ਟੀ. ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ‘ਗੁੱਡ ਐਂਡ ਸਿੰਪਲ ਟੈਕਸ’ ਦੱਸਦਿਆਂ ਵਪਾਰ ਅਤੇ ਕਾਰੋਬਾਰ ਨੂੰ ਆਸਾਨ ਬਣਾਉਣ ਵਾਲਾ ਇਤਿਹਾਸਕ ਸੁਧਾਰ ਕਿਹਾ ਸੀ। ਇਸ ਸੁਧਾਰ ਨੂੰ ਲਾਗੂ ਕਰਵਾਉਣ ’ਚ ਤਤਕਾਲੀ ਵਿੱਤ ਮੰਤਰੀ ਅਰੁਣ ਜੇਟਲੀ ਦੀ ਅਹਿਮ ਭੂਮਿਕਾ ਰਹੀ ਸੀ।

ਇਹ ਵੀ ਪੜ੍ਹੋ :  ਗੈਸ ਸਿਲੰਡਰ ਕਦੋਂ ਪਹੁੰਚੇਗਾ ਤੁਹਾਡੇ ਘਰ, ਤੁਰੰਤ ਕਰੋ ਚੈੱਕ, ਜਾਣੋ ਕਿਵੇਂ

ਜੀ. ਐੱਸ. ਟੀ. ਲਾਗੂ ਹੋਣ ਤੋਂ ਪਹਿਲਾਂ ਦੇਸ਼ ’ਚ ਕੇਂਦਰ ਅਤੇ ਸੂਬਿਆਂ ਦੇ 17 ਕਿਸਮ ਦੇ ਟੈਕਸ ਅਤੇ 13 ਕਿਸਮ ਦੇ ਸੈੱਸ ਲਾਗੂ ਸਨ। ਜੀ. ਐੱਸ. ਟੀ. ਨੇ ਇਨ੍ਹਾਂ ਨੂੰ ਏਕੀਕ੍ਰਿਤ ਕਰ ਕੇ ‘ਇਕ ਰਾਸ਼ਟਰ, ਇਕ ਟੈਕਸ’ ਦੀ ਧਾਰਨਾ ਨੂੰ ਮਜ਼ਬੂਤ ਕੀਤਾ।

ਕਰਦਾਤਿਆਂ ਦੀ ਗਿਣਤੀ 66.5 ਲੱਖ ਤੋਂ ਵਧ ਕੇ 1.6 ਕਰੋੜ, ਮਹੀਨਾਵਾਰ ਉਗਰਾਹੀ ਦੁੱਗਣੀ ਤੋਂ ਵੱਧ

ਇਹ ਵੀ ਪੜ੍ਹੋ : ਫਿਰ ਆਈ ਨਵੀਂ ਆਫ਼ਤ, ਰਸੋਈ ਗੈਸ ’ਤੇ ਵੀ ਮੰਡਰਾਇਆ ਸੰਕਟ, ਜਾਣੋ ਆਮ ਆਦਮੀ ’ਤੇ ਕੀ ਹੋਵੇਗਾ ਅਸਰ

ਪਿਛਲੇ 10 ਸਾਲਾਂ ’ਚ ਜੀ. ਐੱਸ. ਟੀ. ਦੇ ਘੇਰੇ ’ਚ ਆਉਣ ਵਾਲੇ ਕਰਦਾਤਿਆਂ ਦੀ ਗਿਣਤੀ 66.5 ਲੱਖ ਤੋਂ ਵਧ ਕੇ ਕਰੀਬ 1.6 ਕਰੋੜ ਹੋ ਗਈ ਹੈ, ਜਿਸ ਨੂੰ ਆਰਥਿਕਤਾ ਦੇ ਤੇਜ਼ੀ ਨਾਲ ਸੰਗਠਿਤ ਹੋਣ ਦਾ ਸੰਕੇਤ ਮੰਨਿਆ ਜਾ ਰਿਹਾ ਹੈ।

ਸਾਲ 2025-26 ’ਚ ਔਸਤ ਮਹੀਨਾਵਾਰ ਜੀ. ਐੱਸ. ਟੀ. ਉਗਰਾਹੀ ਵਧ ਕੇ 1.85 ਲੱਖ ਕਰੋੜ ਰੁਪਏ ’ਤੇ ਪਹੁੰਚ ਗਈ, ਜਦੋਂਕਿ ਜੀ. ਐੱਸ. ਟੀ. ਲਾਗੂ ਹੋਣ ਦੇ ਪਹਿਲੇ ਸਾਲ 2017-18 ’ਚ ਇਹ 89,700 ਕਰੋੜ ਰੁਪਏ ਸੀ। ਵਿੱਤੀ ਸਾਲ 2025-26 ’ਚ ਕੁੱਲ ਜੀ. ਐੱਸ. ਟੀ. ਉਗਰਾਹੀ 22.27 ਲੱਖ ਕਰੋੜ ਰੁਪਏ ਰਹੀ, ਜੋ ਪਿਛਲੇ ਸਾਲ ਦੀ ਤੁਲਨਾ ’ਚ 8.3 ਫੀਸਦੀ ਵੱਧ ਹੈ।

ਸਰਕਾਰ ਨੇ 22 ਸਤੰਬਰ 2025 ਤੋਂ ਦੋ-ਪੱਧਰੀ ਜੀ. ਐੱਸ. ਟੀ. ਵਿਵਸਥਾ ਲਾਗੂ ਕੀਤੀ, ਜਿਸ ਤਹਿਤ ਜ਼ਿਆਦਾਤਰ ਜ਼ਰੂਰੀ ਵਸਤਾਂ ’ਤੇ 5 ਫੀਸਦੀ ਅਤੇ ਆਮ ਵਸਤਾਂ ਤੇ ਸੇਵਾਵਾਂ ’ਤੇ 18 ਫੀਸਦੀ ਟੈਕਸ ਨਿਰਧਾਰਤ ਕੀਤਾ ਗਿਆ। ਉੱਥੇ ਹੀ ਲਗਜ਼ਰੀ ਅਤੇ ਨੁਕਸਾਨਦੇਹ ਵਸਤਾਂ ’ਤੇ 40 ਫੀਸਦੀ ਦੀ ਉੱਚੀ ਦਰ ਲਾਗੂ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਬਦਲਾਅ ਨਾਲ ਜ਼ਿਆਦਾਤਰ ਵਸਤਾਂ ਸਸਤੀਆਂ ਹੋਈਆਂ ਹਨ ਅਤੇ ਖਪਤਕਾਰਾਂ ਦੀ ਖਰੀਦ ਸ਼ਕਤੀ ਵਧੀ ਹੈ।

ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ Gold-Silver ਦੇ ਭਾਅ, ਜਾਣੋ 24K ਸ਼ੁੱਧ ਸੋਨੇ ਦਾ ਭਾਅ

ਹਾਲਾਂਕਿ ਪੈਟਰੋਲ, ਡੀਜ਼ਲ, ਕੱਚਾ ਤੇਲ, ਹਵਾਈ ਜਹਾਜ਼ ਦਾ ਈਂਧਨ (ਏ. ਟੀ. ਐੱਫ.) ਅਤੇ ਕੁਦਰਤੀ ਗੈਸ ਅਜੇ ਵੀ ਜੀ. ਐੱਸ. ਟੀ. ਦੇ ਘੇਰੇ ਤੋਂ ਬਾਹਰ ਹਨ।

ਇਹ ਵੀ ਪੜ੍ਹੋ : ਹੁਣ PNG ਦੀ ਵਰਤੋਂ ਕਰਨ ਵਾਲਿਆਂ ਨੂੰ ਵੀ ਵਾਪਸ ਮਿਲ ਸਕੇਗਾ LPG ਗੈਸ ਕਨੈਕਸ਼ਨ, ਜਾਣੋ ਕਿਵੇਂ

ਇਹ ਵੀ ਪੜ੍ਹੋ : ਸਿਰਫ਼ 19 ਦਿਨਾਂ 'ਚ ਆਸਮਾਨ ਤੋਂ ਜ਼ਮੀਨ 'ਤੇ ਆਏ Gold-Silver ਦੇ ਭਾਅ, ਜਾਣੋ ਨਵੇਂ ਤੇ ਪੁਰਾਣੇ ਨਿਵੇਸ਼ਕ ਕੀ ਕਰਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News