ਅਡਾਨੀ ਸੇਜ ਦੇ ਪ੍ਰਮੋਟਰਾਂ ਨੇ 430 ਕਰੋੜ ਰੁਪਏ ਬਦਲੇ 206 ਸ਼ੇਅਰਾਂ ਨੂੰ ਰੱਖਿਆ ਗਿਰਵੀ
Saturday, Aug 29, 2020 - 09:15 PM (IST)

ਨਵੀਂ ਦਿੱਲੀ- ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜ਼ੋਨ (ਏ. ਪੀ. ਸੇਜ) ਦੇ ਪ੍ਰਮੋਟਰਾਂ ਨੇ 430 ਕਰੋੜ ਰੁਪਏ ਜੁਟਾਉਣ ਲਈ ਕ੍ਰੈਡਿਟ ਸੁਈਸ ਏ. ਜੀ. ਕੋਲ 206.09 ਲੱਖ ਸ਼ੇਅਰਾਂ ਨੂੰ ਗਿਰਵੀ ਰੱਖਿਆ ਹੈ।
ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਏ. ਪੀ. ਸੇਜ. ਨੇ ਕਿਹਾ ਕਿ ਇਹ ਸੌਦਾ ਸ਼ੁੱਕਰਵਾਰ ਨੂੰ ਹੋਇਆ।
ਉਸ ਨੇ ਕਿਹਾ ਕਿ ਪ੍ਰਮੋਟਰਾਂ ਨੇ ਸਮੂਹ ਦੀ ਇਕ ਹੋਰ ਕੰਪਨੀ ਲਈ ਇਹ ਰਾਸ਼ੀ ਇਕੱਠੀ ਕੀਤੀ ਹੈ। ਇਹ ਸ਼ੇਅਰ ਐੱਸ. ਬੀ. ਦੀ ਸ਼ੇਅਰ ਪੂੰਜੀ ਦੇ 1.01 ਫੀਸਦੀ ਦੇ ਬਰਾਬਰ ਹੈ। ਕੰਪਨੀ ਨੇ ਇਕ ਹੋਰ ਸੂਚਨਾ ਵਿਚ ਦੱਸਿਆ ਕਿ ਇਨ੍ਹਾਂ ਸ਼ੇਅਰਾਂ ਨੂੰ ਅਡਾਨੀ ਰੇਲ ਇੰਫਰਾ ਪ੍ਰਾਇਵੇਟ ਲਿਮਿਟਡ ਵਲੋਂ 430 ਕਰੋੜ ਰੁਪਏ ਦੇ ਕਰਜ਼ੇ ਦੇ ਬਦਲੇ ਗਿਰਵੀ ਰੱਖਿਆ ਗਿਆ।
ਇਨ੍ਹਾਂ ਸ਼ੇਅਰਾਂ ਦਾ ਮੁੱਲ 742.03 ਕਰੋੜ ਰੁਪਏ ਹੈ। ਉਸ ਨੇ ਕਿਹਾ ਕਿ ਜੁਟਾਈ ਗਈ ਰਾਸ਼ੀ ਦੀ ਵਰਤੋਂ ਪੁਰਾਣੇ ਬਕਾਏ ਦੇ ਭੁਗਤਾਨ ਵਿਚ ਕੀਤਾ ਜਾਵੇਗਾ। ਏ. ਪੀ. ਸੇਜ ਵਿਚ ਐੱਸ. ਬੀ. ਅਡਾਨੀ ਪਰਿਵਾਰ ਟਰੱਸਟ ਦੀ 39.34 ਫੀਸਦੀ ਹਿੱਸੇਦਾਰੀ ਹੈ।