ਅਡਾਨੀ ਸਮੂਹ ਦੂਰਸੰਚਾਰ ਸਪੈਕਟ੍ਰਮ ਦੌੜ ’ਚ ਸ਼ਾਮਲ, ਜੀਓ-ਏਅਰਟੈੱਲ ਨਾਲ ਹੋਵੇਗਾ ਮੁਕਾਬਲਾ

Sunday, Jul 10, 2022 - 11:42 AM (IST)

ਅਡਾਨੀ ਸਮੂਹ ਦੂਰਸੰਚਾਰ ਸਪੈਕਟ੍ਰਮ ਦੌੜ ’ਚ ਸ਼ਾਮਲ, ਜੀਓ-ਏਅਰਟੈੱਲ ਨਾਲ ਹੋਵੇਗਾ ਮੁਕਾਬਲਾ

ਨਵੀਂ ਦਿੱਲੀ (ਭਾਸ਼ਾ) – ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਦਾ ਸਮੂਹ ਦੂਰਸੰਚਾਰ ਸਪੈਕਟ੍ਰਮ ਹਾਸਲ ਕਰਨ ਦੀ ਦੌੜ ’ਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਿਹਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਅਜਿਹੀ ਸਥਿਤੀ ’ਚ ਅਡਾਨੀ ਸਮੂਹ ਦਾ ਮੁਕਾਬਲਾ ਸਿੱਧੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਅਤੇ ਦੂਰਸੰਚਾਰ ਖੇਤਰ ਦੇ ਦਿੱਗਜ਼ ਸੁਨੀਲ ਭਾਰਤੀ ਮਿੱਤਲ ਦੀ ਏਅਰਟੈੱਲ ਨਾਲ ਹੋਵੇਗਾ। ਪੰਜਵੀਂ ਪੀੜ੍ਹੀ ਜਾਂ 5ਜੀ ਦੂਰਸੰਚਾਰ ਸੇਵਾਵਾਂ ਵਾਂਗ ਹਾਈ-ਸਪੀਡ ਇੰਟਰਨੈੱਟ ਕਨੈਕਟੀਵਿਟੀ ’ਚ ਸਮਰੱਥ ਇਨ੍ਹਾਂ ਏਅਰਵੇਵ ਦੀ ਨੀਲਾਮੀ ’ਚ ਹਿੱਸਾ ਲੈਣ ਲਈ ਅਰਜ਼ੀਆਂ ਸ਼ੁੱਕਰਵਾਰ ਨੂੰ ਘੱਟ ਤੋਂ ਘੱਟ ਚਾਰ ਬਿਨੈਕਾਰਾਂ ਨਾਲ ਬੰਦ ਹੋਈਆਂ। ਇਹ ਨੀਲਾਮੀ 26 ਜੁਲਾਈ ਨੂੰ ਹੋਣੀ ਹੈ।

ਇਹ ਵੀ ਪੜ੍ਹੋ : ਵੀਵੋ ਇੰਡੀਆ ਦੀ ਚਲਾਕੀ ਦਾ ਪਰਦਾਫਾਸ਼, ਚੀਨ ਭੇਜੇ 62 ਹਜ਼ਾਰ ਕਰੋੜ ਰੁਪਏ, 2 ਕਿਲੋ ਸੋਨਾ ਤੇ FD ਜ਼ਬਤ

ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਤਿੰਨ ਸੂਤਰਾਂ ਨੇ ਦੱਸਿਆ ਕਿ ਦੂਰਸੰਚਾਰ ਖੇਤਰ ਦੀਆਂ ਤਿੰਨ ਨਿੱਜੀ ਕੰਪਨੀਆਂ-ਜੀਓ, ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ ਅਰਜ਼ੀ ਦਾਖਲ ਕੀਤੀ ਹੈ। ਸੂਤਰਾਂ ’ਚੋਂ ਇਕ ਨੇ ਕਿਹਾ ਕਿ ਚੌਥੀ ਅਰਜ਼ੀ ਅਡਾਨੀ ਸਮੂਹ ਦੀ ਹੈ। ਸਮੂਹ ਨੇ ਹਾਲ ਹੀ ’ਚ ਰਾਸ਼ਟਰੀ ਲੰਮੀ ਦੂਰੀ (ਐੱਨ. ਐੱਲ. ਡੀ.) ਅਤੇ ਕੌਮਾਂਤਰੀ ਲੰਮੀ ਦੂਰੀ (ਆਈ. ਐੱਲ. ਡੀ.) ਲਈ ਲਾਈਸੈਂਸ ਹਾਸਲ ਕੀਤਾ ਸੀ ਪਰ ਸੁਤੰਤਰ ਤੌਰ ’ਤੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਇਸ ਸਬੰਧ ’ਚ ਅਡਾਨੀ ਸਮੂਹ ਨੂੰ ਭੇਜੇ ਗਏ ਈਮੇਲ ਅਤੇ ਫੋਨ ਕਾਲ ਦਾ ਕੋਈ ਜਵਾਬ ਨਹੀਂ ਮਿਲਿਆ। ਨੀਲਾਮੀ ਦੀ ਮਿਆਦ ਮੁਤਾਬਕ ਬਿਨੈਕਾਰਾਂ ਦੀ ਮਲਕੀਅਤ ਦਾ ਵੇਰਵਾ 12 ਜੁਲਾਈ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਦੂਰਸੰਚਾਰ ਸਪੈਕਟ੍ਰਮ ਦੀ ਨੀਲਾਮੀ 26 ਜੁਲਾਈ 2022 ਤੋਂ ਸ਼ੁਰੂ ਹੋ ਰਹੀ ਹੈ ਅਤੇ ਇਸ ਦੌਰਾਨ ਘੱਟ ਤੋਂ ਘੱਟ 4.3 ਲੱਖ ਕਰੋੜ ਰੁਪਏ ਦੇ ਕੁੱਲ 72,097.85 ਮੈਗਾਹਰਟਜ਼ ਸਪੈਕਟ੍ਰਮ ਦੀ ਪੇਸ਼ਕਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਅਗਲੇ 12 ਮਹੀਨਿਆਂ ’ਚ ਮੰਦੀ ’ਚ ਜਾ ਸਕਦੀਆਂ ਹਨ ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ : ਨੋਮੁਰਾ

ਅੰਬਾਨੀ ਅਤੇ ਅਡਾਨੀ ਦੋਵੇਂ ਗੁਜਰਾਤ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਵੱਡੇ ਕਾਰੋਬਾਰੀ ਸਮੂਹ ਬਣਾਏ ਹਨ। ਹਾਲਾਂਕਿ ਹਾਲੇ ਤੱਕ ਦੋਹਾਂ ਦਾ ਕਿਸੇ ਕਾਰੋਬਾਰ ’ਚ ਸਿੱਧਾ ਸਾਹਮਣਾ ਨਹੀਂ ਹੋਇਆ ਸੀ। ਅੰਬਾਨੀ ਦਾ ਕਾਰੋਬਾਰ ਤੇਲ ਅਤੇ ਪੈਟਰੋਕੈਮੀਕਲ ਤੋਂ ਦੂਰਸੰਚਾਰ ਅਤੇ ਪ੍ਰਚੂਨ ਖੇਤਰ ਤੱਕ ਫੈਲਿਆ ਹੈ, ਉੱਥੇ ਹੀ ਅਡਾਨੀ ਨੇ ਬੰਦਰਗਾਹ ਤੋਂ ਲੈ ਕੇ ਕੋਲਾ, ਊਰਜਾ ਵੰਡ ਅਤੇ ਹਵਾਬਾਜ਼ੀ ਖੇਤਰ ’ਚ ਵਿਸਤਾਰ ਕੀਤਾ। ਹਾਲਾਂਕਿ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਦੋਹਾਂ ਦੇ ਹਿੱਤ ਕਾਫੀ ਵਿਆਪਕ ਹੁੰਦੇ ਜਾ ਰਹੇ ਹਨ ਅਤੇ ਹੁਣ ਉਨ੍ਹਾਂ ਦੇ ਦਰਮਿਆਨ ਸੰਘਰਸ਼ ਲਈ ਮੰਚ ਤਿਆਰ ਹੈ। ਅਡਾਨੀ ਨੇ ਹਾਲ ਹੀ ਦੇ ਮਹੀਨਿਆਂ ’ਚ ਪੈਟਰੋਕੈਮੀਕਲ ਕਾਰੋਬਾਰ ’ਚ ਐਂਟਰੀ ਲਈ ਇਕ ਸਹਾਇਕ ਕੰਪਨੀ ਬਣਾਈ ਹੈ। ਦੂਜੇ ਪਾਸੇ ਅੰਬਾਨੀ ਨੇ ਵੀ ਊਰਜਾ ਕਾਰੋਬਾਰ ’ਚ ਕਈ ਅਰਬ ਡਾਲਰ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : GST ਈ-ਬਿੱਲ ਦਾ ਬਦਲੇਗਾ ਨਿਯਮ, 5 ਕਰੋੜ ਤੋਂ ਵੱਧ ਸਾਲਾਨਾ ਬਿਜ਼ਨੈੱਸ ਕਰਨ ਵਾਲੇ ਵੀ ਆਉਣਗੇ ਘੇਰੇ ’ਚ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ। 


author

Harinder Kaur

Content Editor

Related News