Adani Group ਬਣਾ ਰਿਹੈ 60 ਹਜ਼ਾਰ ਕਰੋੜ ਦੇ ਨਿਵੇਸ਼ ਦੀ ਯੋਜਨਾ, ਇਨ੍ਹਾਂ ਹਵਾਈ ਅੱਡਿਆਂ ''ਤੇ ਹੋਵੇਗਾ ਵਿਕਾਸ ਕਾਰਜ

Monday, Mar 11, 2024 - 01:42 PM (IST)

Adani Group ਬਣਾ ਰਿਹੈ 60 ਹਜ਼ਾਰ ਕਰੋੜ ਦੇ ਨਿਵੇਸ਼ ਦੀ ਯੋਜਨਾ, ਇਨ੍ਹਾਂ ਹਵਾਈ ਅੱਡਿਆਂ ''ਤੇ ਹੋਵੇਗਾ ਵਿਕਾਸ ਕਾਰਜ

ਬਿਜ਼ਨੈੱਸ ਡੈਸਕ : ਅਡਾਨੀ ਗਰੁੱਪ ਅਗਲੇ 5 ਤੋਂ 10 ਸਾਲਾ ਵਿਚ 7 ਹਵਾਈ ਅੱਡਿਆਂ ਦੇ ਵਿਸਥਾਰ ਲਈ 60,000 ਕਰੋੜ ਰੁਪਏ ਦੇ ਨਿਵੇਸ਼ ਦੀ ਯੋਜਨਾ ਬਣਾ ਰਿਹਾ ਹੈ। ਗਰੁੱਪ ਦੀ ਯੋਜਨਾ ਇਨ੍ਹਾਂ ਹਵਾਈ ਅੱਡਿਆਂ ਦੀ ਸਮਰੱਥਾ ਦਾ ਵਿਸਤਾਰ ਕਰਕੇ ਕੰਪਨੀ ਦੀ ਕਮਾਈ ਵਿਚ ਵਾਧਾ ਕਰਨਾ ਹੈ। ਅਡਾਨੀ ਏਅਰਪੋਰਟ ਹੋਲਡਿੰਗਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਰੁਣ ਬਾਂਸਲ ਨੇ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ 'ਏਅਰਸਾਈਡ' ਦੇ ਵਿਕਾਸ 'ਤੇ 30,000 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ, ਜਦੋਂ ਕਿ ਅਗਲੇ ਪੰਜ ਤੋਂ 10 ਸਾਲਾਂ ਵਿੱਚ 'ਸਿਟੀਸਾਈਡ' ਦੇ ਵਿਕਾਸ 'ਤੇ 30,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਣਾ ਹੈ।

ਇਹ ਵੀ ਪੜ੍ਹੋ - ਲੋਕਾਂ ਲਈ ਚੰਗੀ ਖ਼ਬਰ : ਸਸਤੀਆਂ ਹੋਣਗੀਆਂ ਸਵਿਸ ਘੜੀਆਂ ਤੇ ਚਾਕਲੇਟ, ਜਾਣੋ ਵਜ੍ਹਾ

ਵਰਤਮਾਨ ਵਿੱਚ ਅਡਾਨੀ ਏਅਰਪੋਰਟ ਹੋਲਡਿੰਗਜ਼ ਕੋਲ 7 ਹਵਾਈ ਅੱਡੇ ਹਨ - ਜਿਸ ਵਿੱਚ ਮੁੰਬਈ, ਅਹਿਮਦਾਬਾਦ, ਲਖਨਊ, ਮੰਗਲੁਰੂ, ਗੁਹਾਟੀ, ਜੈਪੁਰ ਅਤੇ ਤਿਰੂਵਨੰਤਪੁਰਮ ਸ਼ਾਮਲ ਹਨ। ਇਸ ਦੇ ਨਾਲ ਹੀ ਬਾਂਸਲ ਨੇ ਇਹ ਗੱਲ ਵੀ ਸਪੱਸ਼ਟ ਕੀਤੀ ਕਿ 60,000 ਕਰੋੜ ਰੁਪਏ ਦੇ ਪੂੰਜੀ ਖ਼ਰਚ ਵਿੱਚ ਨਵੀਂ ਮੁੰਬਈ ਹਵਾਈ ਅੱਡੇ ਦੇ ਪਹਿਲੇ ਪੜਾਅ ਦੇ ਵਿਕਾਸ ਲਈ ਅਲਾਟ ਕੀਤੇ 18,000 ਕਰੋੜ ਰੁਪਏ ਸ਼ਾਮਲ ਨਹੀਂ ਹਨ, ਜੋ ਮਾਰਚ 2025 ਤੱਕ ਕੰਮ ਸ਼ੁਰੂ ਕਰਨ ਲਈ ਤਹਿ ਕੀਤਾ ਗਿਆ ਹੈ।

ਇਹ ਵੀ ਪੜ੍ਹੋ -ਅਹਿਮ ਖ਼ਬਰ : ਇਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਨਖ਼ਾਹ 'ਚ ਵਾਧਾ ਕਰ ਰਹੀ ਮੋਦੀ ਸਰਕਾਰ

ਦੱਸ ਦੇਈਏ ਕਿ ਏਅਰਪੋਰਟ ਦੇ ਦੋ ਪਾਸੇ ਹੁੰਦੇ ਹਨ- ਏਅਰਸਾਈਡ ਅਤੇ ਸਿਟੀਸਾਈਡ। ਏਅਰਸਾਈਡ ਵਿਚ ਏਅਰਕ੍ਰਾਫਟ ਦਾ ਆਉਣਾ-ਜਾਣਾ ਹੁੰਦਾ ਹੈ, ਜਿਸ ਵਿੱਚ ਰਨਵੇ, ਕੰਟਰੋਲ ਟਾਵਰ, ਏਅਰਕ੍ਰਾਫਟ ਮੇਨਟੇਨੈਂਸ ਅਤੇ ਰਿਫਿਊਲਿੰਗ ਵਰਗੀਆਂ ਸਾਰੀਆਂ ਸੁਵਿਧਾਵਾਂ ਸ਼ਾਮਲ ਹਨ। ਜਦੋਂ ਕਿ ਸ਼ਹਿਰਾਂ ਦੇ ਹਵਾਈ ਅੱਡੇ ਵਪਾਰਕ ਲਾਭ ਲਈ ਬਣਾਏ ਗਏ ਹਨ। ਇਸ ਦੇ ਤਹਿਤ ਯਾਤਰੀਆਂ ਦੇ ਫ਼ਾਇਦੇ ਲਈ ਹਵਾਈ ਅੱਡੇ ਦੇ ਆਲੇ-ਦੁਆਲੇ ਵਪਾਰਕ ਸੁਵਿਧਾਵਾਂ ਬਣਾਈਆਂ ਗਈਆਂ ਹਨ।

ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ

ਦੂਜੇ ਸ਼ਬਦਾਂ ਵਿਚ ਜੇਕਰ ਕਿਹਾ ਜਾਵੇ ਤਾਂ 'ਏਅਰਸਾਈਡ' ਹਵਾਈ ਅੱਡੇ ਦਾ ਸੁਰੱਖਿਅਤ ਖੇਤਰ ਹੈ, ਜਿਥੇ ਸਿਰਫ਼ ਬੋਰਡਿੰਗ ਪਾਸ ਵਾਲੇ ਯਾਤਰੀ ਪਹੁੰਚਣ ਦੇ ਯੋਗ ਹਨ, ਜਦੋਂ ਕਿ 'ਸਿਟੀਸਾਈਡ' ਜਾਂ 'ਲੈਂਡਸਾਈਡ' ਹਵਾਈ ਅੱਡੇ ਦਾ ਜਨਤਕ ਖੇਤਰ ਹੈ, ਜੋ ਕਿਸੇ ਲਈ ਵੀ ਪਹੁੰਚਯੋਗ ਹੈ।

ਬਾਂਸਲ ਨੇ ਐਤਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੁਆਰਾ ਲਖਨਊ ਹਵਾਈ ਅੱਡੇ 'ਤੇ ਨਵੇਂ ਟਰਮੀਨਲ ਦਾ ਉਦਘਾਟਨ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਇਕ ਵੱਡੀ ਰਕਮ ਹੈ। ਪਰ ਅਡਾਨੀ ਇੰਟਰਪ੍ਰਾਈਜਿਜ਼ ਰਾਹੀਂ ਅੰਦਰੂਨੀ ਕਮਾਈ ਰਾਹੀਂ ਨਿਵਸ਼ ਕਰੇਗੀ। ਅਸੀਂ ਏਈਐੱਲ ਦੇ ਤਹਿਤ ਕੰਮ ਕਰਨ ਵਾਲਾ ਇਕ ਸਟਾਰਟਅਪ ਹੈ। ਇਸ ਲਈ ਏਈਐੱਲ ਸਾਡੇ ਲਈ ਫੰਡ ਕਰੇਗਾ। ਅੰਦਰੂਨੀ ਕਮਾਈ ਕੰਪਨੀ ਦੁਆਰਾ ਕਮਾਏ ਗਏ ਮੁਨਾਫੇ ਹੁੰਦੇ ਹਨ, ਜੋ ਇਹ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਦੁਬਾਰਾ ਨਿਵੇਸ਼ ਕਰਦੀ ਹੈ, ਭਾਵ ਇਹ ਕੰਪਨੀ ਦੁਆਰਾ ਪਹਿਲਾਂ ਹੀ ਕਮਾਏ ਗਏ ਪੈਸੇ ਹਨ ਜੋ ਇਸਦੇ ਕੋਲ ਰੱਖੇ ਜਾਂਦੇ ਹਨ।

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News