ਦੁਬਈ ਦੀ ਰੀਅਲਟੀ ਕੰਪਨੀ ਨਾਲ ਡੀਲ ਦੀ ਤਿਆਰੀ ’ਚ ਅਡਾਣੀ ਸਮੂਹ

Friday, Mar 21, 2025 - 04:02 AM (IST)

ਦੁਬਈ ਦੀ ਰੀਅਲਟੀ ਕੰਪਨੀ ਨਾਲ ਡੀਲ ਦੀ ਤਿਆਰੀ ’ਚ ਅਡਾਣੀ ਸਮੂਹ

ਨਵੀਂ ਦਿੱਲੀ - ਅਰਬਪਤੀ ਗੌਤਮ ਅਡਾਣੀ ਦੁਬਈ ਸਥਿਤ ਡਿਵੈੱਲਪਰ ਐਮਾਰ ਸਮੂਹ ਦੀ ਭਾਰਤੀ ਯੂਨਿਟ ਨੂੰ ਸੰਭਾਵਿਕ 1.4 ਅਰਬ ਡਾਲਰ  ਦੀ ਐਂਟਰਪ੍ਰਾਈਜ਼ ਵੈਲਿਊ ’ਤੇ ਖਰੀਦਣ ਲਈ ਐਡਵਾਂਸ ਗੱਲਬਾਤ ਕਰ ਰਹੇ ਹਨ। ਬਲੂਮਬਰਗ ਦੀ ਇਕ ਰਿਪੋਰਟ ’ਚ ਇਸ ਮਾਮਲੇ ਨਾਲ ਜੁੜੇ ਲੋਕਾਂ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਡੀਲ ਨਾਲ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਨੂੰ ਰੀਅਲ ਅਸਟੇਟ ’ਚ ਵਿਸਥਾਰ ਕਰਨ ’ਚ ਮਦਦ ਕਰੇਗਾ।

ਇਹ ਜਾਣਕਾਰੀ ਨਿੱਜੀ ਹੈ, ਇਸ ਲਈ ਪਛਾਣ ਜ਼ਾਹਿਰ ਨਾ ਕਰਨ ਦੀ ਸ਼ਰਤ ’ਤੇ ਮਾਮਲੇ ਨਾਲ ਜੁਡ਼ੇ ਲੋਕਾਂ ਨੇ ਕਿਹਾ ਕਿ ਅਡਾਣੀ ਪਰਿਵਾਰ ਅਤੇ ਐਮਾਰ ਇਕ ਟਰਾਂਜ਼ੈਕਸ਼ਨ ਦੇ ਸਟਰੱਕਚਰ ’ਤੇ ਚਰਚਾ ਕਰ ਰਹੇ ਹਨ, ਜਿਸ ’ਚ ਇਕ ਅਨਲਿਸਟਿਡ ਅਡਾਣੀ ਯੂਨਿਟ ਕਰੀਬ 400 ਮਿਲੀਅਨ ਡਾਲਰ ਦੀ ਇਕੁਇਟੀ ਪਾ ਸਕਦੀ ਹੈ। ਇਹ ਡੀਲ ਅਪ੍ਰੈਲ ’ਚ ਜਲਦ ਤੋਂ ਜਲਦ ਹੋ ਸਕਦੀ ਹੈ। ਹਾਲਾਂਕਿ ਡੀਲ ਦੀ ਕੋਈ ਗਾਰੰਟੀ ਨਹੀਂ ਹੈ ਕਿਉਂਕਿ ਗੱਲਬਾਤ ਜਾਰੀ ਹੈ।

ਐਮਾਰ ਨੇ ਜਨਵਰੀ ’ਚ ਕਿਹਾ ਸੀ ਕਿ ਉਹ ਐਮਾਰ ਇੰਡੀਆ ਲਿਮਟਿਡ ’ਚ ਹਿੱਸੇਦਾਰੀ ਦੀ ਸੰਭਾਵਿਕ ਵਿਕਰੀ  ਦੇ ਬਾਰੇ ਭਾਰਤ ’ਚ ਕੁਝ ਸਮੂਹਾਂ, ਜਿਨ੍ਹਾਂ ’ਚ ਅਡਾਣੀ ਵੀ ਸ਼ਾਮਲ ਹੈ, ਦੇ ਨਾਲ ਗੱਲਬਾਤ ਕਰ ਰਿਹਾ ਹੈ। 

ਪੋਰਟਫੋਲੀਓ ਨੂੰ ਮਿਲੇਗਾ ਬੂਸਟ
ਐਮਾਰ ਯੂਨਿਟ ਦਾ ਐਕਵਾਇਰ ਭਾਰਤ ’ਚ ਅਡਾਣੀ ਦੇ ਰੀਅਲ ਏਸਟੇਟ ਪੋਰਟਫੋਲੀਓ ਨੂੰ ਬੂਸਟ ਕਰੇਗਾ। ਉਸ ਦੀ ਵੈੱਬਸਾਈਟ ਮੁਤਾਬਕ ਕੰਪਨੀ 2.4 ਕਰੋੜ ਵਰਗ ਫੁੱਟ ਪ੍ਰਾਪਰਟੀ ਕਵਰ ਕਰਦੀ ਹੈ। ਇਸ ਤੋਂ ਇਲਾਵਾ 6.1 ਕਰੋੜ ਵਰਗ ਫੁੱਟ ਅੰਡਰ ਡਿਵੈੱਲਪਮੈਂਟ ਹੈ। ਬਲੂਮਬਰਗ ਨਿਊਜ਼ ਨੇ ਇਸ ਮਹੀਨੇ ਰਿਪੋਰਟ ਦਿੱਤੀ ਕਿ ਅਡਾਣੀ ਪਰਿਵਾਰ ਦੀ ਰੀਅਲ ਅਸਟੇਟ ਯੂਨਿਟ ਮੁੰਬਈ ’ਚ ਅੰਦਾਜ਼ਨ 36,000 ਕਰੋੜ ਰੁਪਏ ਦੀ ਸਭ ਤੋਂ ਵੱਡੀ ਰਿਾਹਇਸ਼ੀ ਪ੍ਰਾਜੈਕਟਾਂ ’ਚੋਂ ਇਕ ਨੂੰ ਫਿਰ ਤੋਂ ਡਿਵੈੱਲਪ ਕਰਨ ਲਈ ਚੋਟੀ ਦੇ ਬੋਲੀਦਾਤਾ  ਦੇ ਰੂਪ ’ਚ ਉਭਰੀ ਹੈ।


author

Inder Prajapati

Content Editor

Related News