Adani Group MCap: 11 ਲੱਖ ਕਰੋੜ ਰੁਪਏ ਤੋਂ ਪਾਰ ਹੋਇਆ ਅਡਾਨੀ ਸਮੂਹ ਦਾ ਬਾਜ਼ਾਰ ਪੂੰਜੀਕਰਨ

Saturday, Sep 09, 2023 - 12:03 AM (IST)

ਨਵੀਂ ਦਿੱਲੀ : ਉਦਯੋਗਪਤੀ ਗੌਤਮ ਅਡਾਨੀ ਦੀ ਅਗਵਾਈ ਵਾਲੀ ਅਡਾਨੀ ਸਮੂਹ ਦੀਆਂ ਸਾਰੀਆਂ 10 ਸੂਚੀਬੱਧ ਕੰਪਨੀਆਂ ਦਾ ਕੁਲ ਬਾਜ਼ਾਰ ਪੂੰਜੀਕਰਨ ਸ਼ੁੱਕਰਵਾਰ ਨੂੰ 11 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ। ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਗਲੋਬਲ ਅਤੇ ਘਰੇਲੂ ਨਿਵੇਸ਼ਕਾਂ ਵੱਲੋਂ ਲਗਾਤਾਰ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ। ਅਡਾਨੀ ਗਰੁੱਪ ਦੀਆਂ ਕੰਪਨੀਆਂ ਨੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਆਪਣੇ ਮਾਰਕੀਟ ਕੈਪ 'ਚ 7,039 ਕਰੋੜ ਰੁਪਏ ਦਾ ਵਾਧਾ ਕੀਤਾ। ਇਸ ਨਾਲ ਸਮੂਹ ਦੀਆਂ 10 ਸੂਚੀਬੱਧ ਕੰਪਨੀਆਂ ਦਾ ਕੁਲ ਬਾਜ਼ਾਰ ਮੁੱਲ 11.02 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਦੌਰਾਨ ਅਡਾਨੀ ਪਾਵਰ ਦੇ ਸ਼ੇਅਰ ਦੀ ਕੀਮਤ 10 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ।

ਇਹ ਵੀ ਪੜ੍ਹੋ : ਜੰਗ ਨਹੀਂ, ਹੁਣ ਰੂਸ ਨੇ ਯੂਕ੍ਰੇਨ 'ਤੇ ਕਬਜ਼ਾ ਕਰਨ ਲਈ ਚੁੱਕਿਆ ਇਹ ਵੱਡਾ ਕਦਮ

ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਲੋਕਾਂ ਨੇ ਅਡਾਨੀ ਗਰੁੱਪ ਦੇ ਸ਼ੇਅਰਾਂ ਦੀ ਭਾਰੀ ਵਿਕਰੀ ਕੀਤੀ ਸੀ। ਕਈ ਸ਼ੇਅਰਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਫਿਰ ਮਾਰਚ 2023 ਤੋਂ ਸ਼ੇਅਰਾਂ ਦੀ ਰਿਕਵਰੀ ਸ਼ੁਰੂ ਹੋ ਗਈ। ਉਦੋਂ ਤੋਂ ਅਡਾਨੀ ਸਮੂਹ ਨੇ ਆਪਣੇ ਮਾਰਕੀਟ ਕੈਪ ਵਿੱਚ ਲਗਭਗ 5 ਲੱਖ ਕਰੋੜ ਰੁਪਏ ਦਾ ਵਾਧਾ ਕੀਤਾ ਹੈ। ਅਡਾਨੀ ਦੇ ਸ਼ੇਅਰਾਂ 'ਚ ਤੇਜ਼ੀ ਦਾ ਕਾਰਨ ਇਸ ਦੇ ਬੁਨਿਆਦੀ ਢਾਂਚੇ ਅਤੇ ਬਿਜਲੀ ਕਾਰੋਬਾਰਾਂ, ਰਣਨੀਤਕ ਫੋਕਸ, ਫੰਡ ਇਕੱਠਾ ਕਰਨ ਅਤੇ ਊਰਜਾ ਦੀ ਵਧਦੀ ਮੰਗ 'ਚ ਗਰੁੱਪ ਦੇ ਲਗਾਤਾਰ ਵਾਧੇ ਨੂੰ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : PM ਮੋਦੀ ਨੇ ਜੋਅ ਬਾਈਡੇਨ ਨਾਲ ਕੀਤੀ ਮੁਲਾਕਾਤ, US ਰਾਸ਼ਟਰਪਤੀ ਨੇ ਚੰਦਰਯਾਨ-3 ਲਈ ਦਿੱਤੀ ਵਧਾਈ

ਇਕ ਪ੍ਰਮੁੱਖ ਘਰੇਲੂ ਬ੍ਰੋਕਰੇਜ ਫਰਮ ਦੇ ਇਕ ਵਿਸ਼ਲੇਸ਼ਕ ਨੇ ਕਿਹਾ, "ਨਿਵੇਸ਼ਕ ਅਡਾਨੀ ਸਮੂਹ ਦੇ ਵਿਭਿੰਨ ਵਪਾਰ ਮਾਡਲ ਦੀ ਕੀਮਤ ਨੂੰ ਪਛਾਣ ਰਹੇ ਹਨ। ਗਰੁੱਪ ਨੇ ਆਪਣੇ ਫੰਡ ਇਕੱਠਾ ਕਰਨ ਦੇ ਯਤਨਾਂ ਅਤੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਦੁੱਗਣਾ ਕਰ ਦਿੱਤਾ ਹੈ। ਆਉਣ ਵਾਲੇ ਸਮੇਂ ਵਿੱਚ ਬਿਜਲੀ ਇਕ ਵੱਡਾ ਮੁੱਦਾ ਬਣ ਸਕਦੀ ਹੈ ਕਿਉਂਕਿ ਮਜ਼ਬੂਤ ਘਰੇਲੂ ਆਰਥਿਕ ਵਿਕਾਸ ਕਾਰਨ ਦੇਸ਼ ਵਿੱਚ ਊਰਜਾ ਦੀ ਮੰਗ ਵਧ ਰਹੀ ਹੈ। ਇਹ ਰੁਝਾਨ ਆਉਣ ਵਾਲੇ ਮਹੀਨਿਆਂ ਵਿੱਚ ਅਡਾਨੀ ਸਮੂਹ ਦੇ ਸ਼ੇਅਰਾਂ 'ਚ ਖਰੀਦਦਾਰੀ ਭਾਵਨਾ ਵਿੱਚ ਬਦਲ ਸਕਦਾ ਹੈ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News