ਅਡਾਨੀ ਗਰੁੱਪ ਦੀ ਘੱਟ ਹੋਈ ''ਤਾਕਤ'', ICRA ਨੇ ਰੇਟਿੰਗ ਆਊਟਲੁੱਕ ਕੀਤਾ ''ਨੈਗੇਟਿਵ''
Saturday, Mar 04, 2023 - 05:59 PM (IST)

ਨਵੀਂ ਦਿੱਲੀ : ਅਡਾਨੀ ਗਰੁੱਪ ਦੇ ਬੁਰੇ ਦਿਨ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਰੇਟਿੰਗ ਏਜੰਸੀ ਇਕਰਾ ਨੇ ਗੌਤਮ ਅਡਾਨੀ ਦੇ ਗਰੁੱਪ ਦੀਆਂ ਦੋ ਕੰਪਨੀਆਂ ਦੀ ਰੇਟਿੰਗ ਆਊਟਲੁੱਕ ਨੂੰ 'ਸਥਿਰ' ਤੋਂ 'ਨੈਗੇਟਿਵ' ਕਰ ਦਿੱਤਾ ਹੈ। ਇਹ ਦੋ ਕੰਪਨੀਆਂ ਹਨ ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨਾਮਿਕ ਜ਼ੋਨ ਅਤੇ ਅਡਾਨੀ ਟੋਟਲ ਗੈਸ। ਹਿੰਡਨਬਰਗ ਰਿਸਰਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਅਡਾਨੀ ਸਮੂਹ ਕ੍ਰੈਡਿਟ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਹੁਣ ਕ੍ਰੈਡਿਟ ਰੇਟਿੰਗ ਏਜੰਸੀ ਆਈਸੀਆਰਏ ਨੇ ਅਡਾਨੀ ਸਮੂਹ ਦੀਆਂ ਦੋ ਵੱਡੀਆਂ ਕੰਪਨੀਆਂ ਦੇ ਰੇਟਿੰਗ ਆਊਟਲੁੱਕ ਨੂੰ ਸੋਧਿਆ ਹੈ। ਹਾਲਾਂਕਿ ਅਜੇ ਕੰਪਨੀਆਂ ਦੀ ਕ੍ਰੈਡਿਟ ਰੇਟਿੰਗ ਵਿਚ ਸੋਧ ਨਹੀਂ ਕੀਤੀ ਗਈ ਹੈ।
ਹੋਵੇਗੀ ਅਡਾਨੀ ਦੀਆਂ ਕੰਪਨੀਆਂ ਦੀ ਨਿਗਰਾਨੀ
ਇਕਰਾ ਨੇ ਕਿਹਾ ਹੈ ਕਿ ਉਹ ਅਡਾਨੀ ਸਮੂਹ ਦੀਆਂ ਘਰੇਲੂ ਅਤੇ ਕੌਮਾਂਤਰੀ ਬਾਜ਼ਾਰਾਂ ਤੋਂ ਪ੍ਰਤੀਯੋਗੀ ਦਰਾਂ 'ਤੇ ਇਕੁਇਟੀ ਜਾਂ ਬਾਂਡ ਦੇ ਜ਼ਰੀਏ ਕਰਜ਼ਾ ਇਕੱਠਾ ਕਰਨ ਦੀ ਸਮਰੱਥਾ 'ਤੇ ਨਜ਼ਰ ਰੱਖੇਗੀ। ਇਕਰਾ ਨੇ ਕਿਹਾ ਕਿ ਗਰੁੱਪ ਦੀ ਕੰਪਨੀਆਂ 'ਤੇ ਰੈਗੁਲੇਟਰੀ ਜਾਂ ਕਾਨੂੰਨੀ ਜਾਂਚ ਦਾ ਜੋਖ਼ਮ ਹੈ। ਇਸ ਦੇ ਨਾਲ ਹੀ ਅਮਰੀਕਾ ਦੀ ਸ਼ਾਰਟ ਸੇਲਿੰਗ ਕੰਪਨੀ ਹਿੰਡਨਬਰਗ ਰਿਸਰਚ ਦੀ ਰਿਪੋਰਟ ਦੇ ਬਾਅਦ ਸਮੂਹ ਦੀ ਕੰਪਨੀਆਂ ਦੇ ਸ਼ੇਅਰ ਪ੍ਰਾਈਜ਼ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਇਹ ਵੀ ਪੜ੍ਹੋ : ਖ਼ਾਤਾਧਾਰਕਾਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਪੰਜਾਬ ਨੈਸ਼ਨਲ ਬੈਂਕ ਨੇ ਚੁੱਕਿਆ ਵੱਡਾ ਕਦਮ
ਇਸ ਤੋਂ ਇਲਾਵਾ ਅਡਾਨੀ ਟੋਟਲ ਗੈਸ ਨੂੰ ਵੱਡੇ ਪੱਧਰ 'ਤੇ ਪੂੰਜੀ ਦੀ ਜ਼ਰੂਰਤ ਹੈ। ਇਸ ਲਈ ਕੰਪਨੀ ਨੂੰ ਹੁਣ ਵੱਡੀ ਮਾਤਰਾ ਵਿਚ ਕਰਜ਼ੇ ਦੀ ਜ਼ਰੂਰਤ ਹੈ। ਦੂਜੇ ਪਾਸੇ ਅਡਾਨੀ ਸਮੂਹ ਦੇ ਮੌਜੂਦਾ ਸੰਕਟ ਕਾਰਨ ਕੰਪਨੀ ਨੂੰ ਕਰਜ਼ਾ ਮਿਲਣ ਵਿਚ ਮੁਸ਼ਕਲ ਆ ਸਕਦੀ ਹੈ। ਇਸ ਲਈ ਇਕਰਾ ਦੋਵਾਂ ਕੰਪਨੀਆਂ ਦੇ ਕਰਜ਼ ਗੁਣਵੱਤਾ 'ਤੇ ਪੈਣ ਵਾਲੇ ਅਸਰ ਦੀ ਨਿਗਰਾਨੀ ਕਰੇਗੀ।
ਇਸ ਕਾਰਨ ਬਦਲਿਆ ਰੇਟਿੰਗ ਆਊਟਲੁੱਕ
ICRA ਦਾ ਕਹਿਣਾ ਹੈ ਕਿ ਹਿੰਡਨਬਰਗ ਰਿਸਰਚ ਦੀ ਰਿਪੋਰਟ ਕਾਰਨ ਅਡਾਨੀ ਸਮੂਹ ਦੀ ਮਜ਼ਬੂਤ ਵਿੱਤੀ ਸਥਿਤੀ ਪਹਿਲਾਂ ਹੀ ਕਮਜ਼ੋਰ ਹੋ ਗਈ ਹੈ। ਇਸ ਦੇ ਨਾਲ ਹੀ ਸਮੂਹ ਦੀ ਵਿੱਤੀ ਲਚਕਤਾ ਵੀ ਪ੍ਰਭਾਵਿਤ ਹੋਈ ਹੈ। ਦੂਜੇ ਪਾਸੇ, ਅਡਾਨੀ ਸਮੂਹ ਦੁਆਰਾ ਅੰਤਰਰਾਸ਼ਟਰੀ ਬਾਜ਼ਾਰ ਤੋਂ ਬਾਂਡਾਂ ਰਾਹੀਂ ਇਕੱਠੀ ਕੀਤੀ ਗਈ ਰਕਮ ਦਾ ਯੀਲਡ ਵੀ ਵਧਿਆ ਹੈ। ਇਸ ਲਈ, ਇਸ ਨੇ ਇਨ੍ਹਾਂ ਦੋ ਸਮੂਹ ਕੰਪਨੀਆਂ 'ਤੇ ਰੇਟਿੰਗ ਆਊਟਲੁੱਕ ਨੂੰ ਸੋਧਿਆ ਹੈ।
ਇਹ ਵੀ ਪੜ੍ਹੋ : ਸੋਨਾ ਖ਼ਰੀਦਣ ਦੇ ਨਿਯਮਾਂ 'ਚ ਵੱਡਾ ਬਦਲਾਅ, ਜਾਣ ਲਓ ਇਹ ਜ਼ਰੂਰੀ ਗੱਲ
ਹਿੰਡਨਬਰਗ ਰਿਸਰਚ ਨੇ 24 ਜਨਵਰੀ ਨੂੰ ਪ੍ਰਕਾਸ਼ਿਤ ਆਪਣੀ ਰਿਪੋਰਟ ਵਿਚ ਅਡਾਨੀ ਸਮੂਹ 'ਤੇ ਕੰਪਨੀ ਦੇ ਸ਼ੇਅਰਾਂ ਵਿਚ ਗੜਬੜ ਅਤੇ ਧੋਖਾਧੜੀ ਕਰਨ ਦਾ ਦੋਸ਼ ਲਗਾਇਆ। ਹਾਲਾਂਕਿ ਸਮੂਹ ਨੇ ਦੋਸ਼ਾਂ ਨੂੰ ਆਧਾਰਹੀਣ ਦੱਸਦੇ ਹੋਏ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ।
ਅਡਾਨੀ ਬੰਦਰਗਾਹਾਂ ਦੀ 'ਤਾਕਤ' ਘਟੀ
ਰੇਟਿੰਗ ਏਜੰਸੀ ਦਾ ਕਹਿਣਾ ਹੈ ਕਿ ਅਡਾਨੀ ਸਮੂਹ ਦੀ ਮਜ਼ਬੂਤ ਵਿੱਤੀ ਸਥਿਤੀ ਕਮਜ਼ੋਰ ਹੋਈ ਹੈ। ਇਸ ਦੇ ਨਾਲ ਹੀ ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨਾਮਿਕ ਜ਼ੋਨ ਲਿਮਟਿਡ ਦੀ ਮੁੱਖ ਤਾਕਤ ਅਰਥਾਤ ਕਰਜ਼ੇ ਦੇ ਇੱਕ ਵੱਡੇ ਹਿੱਸੇ ਦੀ ਮੁੜ ਅਦਾਇਗੀ ਕਰਨ ਦੇ ਇਸ ਦੇ ਟਰੈਕ ਰਿਕਾਰਡ 'ਤੇ ਮਾੜਾ ਅਸਰ ਪਿਆ ਹੈ।
ਰੇਟਿੰਗ ਏਜੰਸੀ ਨੇ ਇਹ ਵੀ ਕਿਹਾ ਕਿ ਕੰਪਨੀ ਦੀ ਕਰਜ਼ ਸਥਿਤੀ ਅਜੇ ਵੀ ਮਜ਼ਬੂਤ ਹੈ। ਕੰਪਨੀ ਨੇ ਅੰਤਰਰਾਸ਼ਟਰੀ ਬਾਂਡਾਂ ਰਾਹੀਂ 65 ਕਰੋੜ ਡਾਲਰ ਦਾ ਕਰਜ਼ਾ ਲਿਆ ਹੈ, ਇਸ ਨੂੰ 2024-25 ਵਿੱਚ ਵਾਪਸ ਕਰਨਾ ਹੈ।
ਇਹ ਵੀ ਪੜ੍ਹੋ : Citi Group ਦੇ ਮੁਲਾਜ਼ਮਾਂ 'ਤੇ ਲਟਕੀ ਛਾਂਟੀ ਦੀ ਤਲਵਾਰ, ਇਨ੍ਹਾਂ ਲੋਕਾਂ ਦੀ ਜਾ ਸਕਦੀ ਹੈ ਨੌਕਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।