ਅਡਾਨੀ ਗ੍ਰੀਨ ਨੇ ਪੂਰਾ ਕੀਤਾ 205 ਮੈਗਾਵਾਟ ਦੀਆਂ ਸੌਰ ਜਾਇਦਾਦਾਂ ਦਾ ਐਕਵਾਇਰ, 4 ਲੱਖ ਲੋਕਾਂ ਨੂੰ ਮਿਲੇਗਾ ਰੋਜ਼ਗਾਰ
Friday, Oct 02, 2020 - 11:47 AM (IST)
ਨਵੀਂ ਦਿੱਲੀ (ਭਾਸ਼ਾ) – ਅਡਾਨੀ ਗ੍ਰੀਨ ਐਨਰਜੀ ਨੇ ਐਸਸੈੱਲ ਗ੍ਰੀਨ ਐਨਰਜੀ ਅਤੇ ਐਸਸੈੱਲ ਇੰਫ੍ਰਾਪ੍ਰਾਜੈਕਟਸ ਤੋਂ 205 ਮੈਗਾਵਾਟ ਦੀ ਆਪ੍ਰੇਟਿੰਗ ਵਾਲੀਆਂ ਸੌਰ ਜਾਇਦਾਦਾਂ ਦਾ ਐਕਵਾਇਰ ਪੂਰਾ ਕਰ ਲਿਆ ਹੈ। ਅਡਾਨੀ ਗ੍ਰੀਨ ਐਨਰਜੀ (ਏ. ਜੀ. ਈ. ਐੱਲ.) ਨੇ 29 ਅਗਸਤ 2019 ਨੂੰ ਐਸਸੈੱਲ ਗ੍ਰੀਨ ਐਨਰਜੀ ਅਤੇ ਐਸਸੈੱਲ ਇੰਫ੍ਰਾਪ੍ਰਾਜੈਕਟਸ ਤੋਂ 205 ਮੈਗਾਵਾਟ ਦੀਆਂ 10 ਸੌਰ ਊਰਜਾ ਜਾਇਦਾਦਾਂ ਦਾ 1,300 ਕਰੋੜ ਰੁਪਏ ’ਚ ਐਕਵਾਇਰ ਕਰਨ ਦਾ ਐਲਾਨ ਕੀਤਾ ਸੀ।
ਕੰਪਨੀ ਨੇ ਦੱਸਿਆ ਕਿ ਦੁਨੀਆ ’ਚ ਇਹ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ ਠੇਕਾ ਹੈ ਅਤੇ ਇਸ ਲਈ 45,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਏਗਾ ਅਤੇ ਇਸ ਨਾਲ 4 ਲੱਖ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ’ਤੇ ਰੋਜ਼ਗਾਰ ਮਿਲੇਗਾ।
ਇਨ੍ਹਾਂ ਸੂਬਿਆਂ ’ਚ ਸਥਿਤ ਹਨ ਜਾਇਦਾਦਾਂ
ਏ. ਜੀ. ਈ. ਐੱਲ. ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਕਿਹਾ ਕਿ ਇਹ ਜਾਇਦਾਦਾਂ ਪੰਜਾਬ, ਕਰਨਾਟਕ ਅਤੇ ਉੱਤਰ ਪ੍ਰਦੇਸ਼ ’ਚ ਸਥਿਰ ਹਨ। ਸਾਰਿਆਂ ਦਾ ਵੱਖ-ਵੱਖ ਸੂਬਿਆਂ ਦੀ ਬਿਜਲੀ ਵੰਡ ਕੰਪਨੀਆਂ ਨਾਲ ਲੰਮੀ ਮਿਆਦ ਦਾ ਬਿਜਲੀ ਖਰੀਦ ਸਮਝੌਤਾ (ਪੀ. ਪੀ. ਏ.) ਹੈ। ਇਹ ਪੋਰਟਫੋਲੀਓ ਹਾਲੇ ਨਵਾਂ ਹੈ। ਇਨ੍ਹਾਂ ਦਾ ਔਸਤ ਪੀ. ਪੀ. ਏ. ਹਾਲੇ ਕਰੀਬ 21 ਸਾਲ ਬਚਿਆ ਹੈ। ਇਸ ਸੰਦਰਭ ’ਚ ਅਡਾਨੀ ਗ੍ਰੀਨ ਐਨਰਜੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਲ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵਿਨੀਤ ਜੈਨ ਨੇ ਕਿਹਾ ਕਿ ਇਹ ਏ. ਜੀ. ਈ. ਐੱਲ. ਨੂੰ 2025 ਤੱਕ 25 ਗੀਗਾਵਾਟ ਦੀ ਨਵਿਆਉਣਯੋਗ ਊਰਜਾ ਕੰਪਨੀ ਬਣਾਉਣ ਦੀ ਦਿਸ਼ਾ ’ਚ ਇਕ ਹੋਰ ਕਦਮ ਹੈ।
ਇਹ ਵੀ ਦੇਖੋ : ਇਸ ਸਾਲ ਮਹਿੰਗਾ ਅੰਡਾ ਤੇ ਚਿਕਨ ਖਾਣ ਲਈ ਰਹੋ ਤਿਆਰ , ਜਾਣੋ ਕਿਉਂ
ਇਹ ਹੈ ਕੰਪਨੀ ਦੀ ਯੋਜਨਾ
ਇਸ ਲਈ ਕੰਪਨੀ ਦੀ ਯੋਜਨਾ ਅਗਲੇ 5 ਸਾਲਾਂ ’ਚ ਨਵਿਆਉਣਯੋਗ ਊਰਜਾ ਖੇਤਰ ’ਚ 1,12,000 ਕਰੋੜ ਰੁਪਏ ਨਿਵੇਸ਼ ਕਰਨ ਦੀ ਹੈ। ਜ਼ਿਕਰਯੋਗ ਹੈ ਕਿ ਜੂਨ 2020 ’ਚ ਹੀ ਅਡਾਨੀ ਗ੍ਰੀਨ ਐਨਰਜੀ ਨੇ ਦੱਸਿਆ ਕਿ ਉਸ ਨੂੰ ਐੱਸ. ਈ. ਸੀ. ਆਈ. ਤੋਂ ਦੇਸ਼ ’ਚ 8 ਗੀਗਾਵਾਟ ਬਿਜਲੀ ਉਤਪਾਦਨ ਸਮਰੱਥਾ ਦਾ ਵਿਕਾਸ ਕਰਨ ਅਤੇ 2 ਗੀਗਾਵਾਟ ਸਮਰੱਥਾ ਯੰਤਰ ਨਿਰਮਾਣ ਪਲਾਂਟ ਦੀ ਸਥਾਪਨਾ ਲਈ 45,000 ਕਰੋੜ ਰੁਪਏ ਦਾ ਠੇਕਾ ਮਿਲਿਆ ਹੈ। ਏ. ਜੀ. ਈ. ਐੱਲ. ਨੇ ਦੱਸਿਆ ਕਿ ਠੇਕੇ ਦੇ ਤਹਿਤ ਉਹ 8 ਗੀਗਾਵਾਟ ਦੀ ਸੌਰ ਯੋਜਨਾ ਦਾ ਵਿਕਾਸ ਕਰੇਗੀ ਅਤੇ ਨਾਲ ਹੀ 2 ਗੀਗਾਵਾਟ ਦੇ ਵਾਧੂ ਸੋਲਰ ਸੈੱਲ ਅਤੇ ਮਾਡਿਊਲ ਨਿਰਮਾਣ ਸਮਰੱਥਾ ਦੀ ਸਥਾਪਨਾ ਵੀ ਕੀਤੀ ਜਾਏਗੀ।
ਇਹ ਵੀ ਦੇਖੋ : ਅੱਜ ਤੋਂ ਦੇਸ਼ਭਰ 'ਚ ਬਦਲ ਰਹੇ ਹਨ ਇਹ ਨਿਯਮ, ਜਾਣੋ ਤੁਹਾਡੇ 'ਤੇ ਕੀ ਪਏਗਾ ਅਸਰ