ਵਿਗਿਆਪਨ ਏਜੰਸੀਆਂ 'ਤੇ ਵੱਡੀ ਕਾਰਵਾਈ, 10 ਥਾਵਾਂ 'ਤੇ CCI ਦੀ ਅਚਨਚੇਤ ਛਾਪੇਮਾਰੀ, ਲੱਗੇ ਇਹ ਦੋਸ਼
Tuesday, Mar 18, 2025 - 06:18 PM (IST)

ਨਵੀਂ ਦਿੱਲੀ - ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀਸੀਆਈ) ਨੇ ਮੰਗਲਵਾਰ 18 ਮਾਰਚ ਨੂੰ ਕਈ ਵੱਡੀਆਂ ਗਲੋਬਲ ਵਿਗਿਆਪਨ ਏਜੰਸੀਆਂ ਦੇ ਦਫਤਰਾਂ 'ਤੇ ਛਾਪੇਮਾਰੀ ਕੀਤੀ। GroupM, Dentsu ਅਤੇ Interpublic Group ਤੋਂ ਇਲਾਵਾ, ਇੱਕ ਪ੍ਰਸਾਰਕ ਉਦਯੋਗ ਸਮੂਹ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਕ ਸੀਸੀਆਈ ਦੇ ਅਧਿਕਾਰੀਆਂ ਨੇ ਕਰੀਬ 10 ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ। ਛਾਪੇਮਾਰੀ ਮੁੱਖ ਤੌਰ 'ਤੇ ਮੁੰਬਈ, ਨਵੀਂ ਦਿੱਲੀ ਅਤੇ ਗੁਰੂਗ੍ਰਾਮ ਵਿੱਚ ਕੀਤੀ ਗਈ ਸੀ। ਵਿਭਾਗ ਵਲੋਂ ਸਾਰੀ ਪ੍ਰਕਿਰਿਆ ਨੂੰ ਗੁਪਤ ਰੱਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : TDS rules change:ਬਦਲਣ ਜਾ ਰਹੇ ਹਨ TDS ਨਿਯਮ, ਨਿਵੇਸ਼ਕਾਂ ਅਤੇ ਸੀਨੀਅਰ ਨਾਗਰਿਕਾਂ ਨੂੰ ਮਿਲੇਗੀ ਵੱਡੀ ਰਾਹਤ
ਲੱਗੇ ਇਹ ਦੋਸ਼
ਸਮਾਚਾਰ ਏਜੰਸੀ ਰਾਇਟਰਸ ਦੀ ਰਿਪੋਰਟ ਮੁਤਾਬਕ ਕੀਮਤਾਂ ਨੂੰ ਲੈ ਕੇ ਕਥਿਤ ਮਿਲੀਭੁਗਤ ਦੇ ਦੋਸ਼ 'ਚ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਇਸ਼ਤਿਹਾਰਾਂ ਦੀਆਂ ਦਰਾਂ ਅਤੇ ਛੋਟਾਂ ਨੂੰ ਤੈਅ ਕਰਨ ਵਿੱਚ ਵਿਗਿਆਪਨ ਏਜੰਸੀਆਂ ਅਤੇ ਵੱਡੇ ਪ੍ਰਸਾਰਕਾਂ ਦਰਮਿਆਨ ਕਥਿਤ ਮਿਲੀਭੁਗਤ ਨਾਲ ਸਬੰਧਤ ਹੈ। ਸੀਸੀਆਈ ਨੇ ਇਸ ਮਾਮਲੇ ਵਿੱਚ ਹਾਲ ਹੀ ਵਿੱਚ ਕੇਸ ਦਰਜ ਕੀਤਾ ਸੀ। ਸੂਤਰਾਂ ਮੁਤਾਬਕ ਮੁੰਬਈ ਏਅਰਪੋਰਟ ਦੇ ਨੇੜੇ ਸਥਿਤ ਗਰੁੱਪਐਮ ਦੇ ਦਫਤਰ ਬੇ 99 ਨੂੰ ਸੀਸੀਆਈ ਅਧਿਕਾਰੀਆਂ ਨੇ ਘੇਰ ਲਿਆ ਹੈ ਅਤੇ ਪੁੱਛਗਿੱਛ ਕੀਤੀ ਗਈ ਹੈ। ਜਾਂਚ ਨਾਲ ਸਬੰਧਤ ਮਹੱਤਵਪੂਰਨ ਦਸਤਾਵੇਜ਼ ਜ਼ਬਤ ਕਰਨ ਅਤੇ ਕੰਪਨੀ ਅਧਿਕਾਰੀਆਂ ਦੇ ਬਿਆਨ ਦਰਜ ਕਰਨ ਲਈ ਅਚਨਚੇਤ ਛਾਪੇਮਾਰੀ ਕੀਤੀ ਗਈ ਹੈ। ਇੰਡੀਅਨ ਬ੍ਰਾਡਕਾਸਟਿੰਗ ਅਤੇ ਡਿਜੀਟਲ ਫਾਊਂਡੇਸ਼ਨ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਨੇ ਬਣਾਇਆ All Time High, ਜਾਣੋ ਕਿੰਨੇ ਚੜ੍ਹੇ ਭਾਅ
CCI ਵਿਭਾਗ ਪਹਿਲਾਂ ਵੀ ਕਰ ਚੁੱਕੈ ਵੱਡੀ ਕਾਰਵਾਈ
ਇਸ ਤੋਂ ਪਹਿਲਾਂ ਦਸੰਬਰ 2024 ਵਿੱਚ, ਸੀਸੀਆਈ ਨੇ ਅਲਕੋਹਲ ਉਦਯੋਗ ਦੇ ਦਿੱਗਜ ਪਰਨੋਡ ਰਿਕਾਰਡ ਅਤੇ ਐਨਹਿਊਜ਼ਰ-ਬੁਸ਼ ਇਨਬੇਵ ਦੇ ਦਫਤਰਾਂ 'ਤੇ ਛਾਪੇਮਾਰੀ ਕੀਤੀ ਸੀ।
ਇਹ ਵੀ ਪੜ੍ਹੋ : Historic jump in Gold price: ਮਹਿੰਗੇ ਸੋਨੇ ਨੇ ਬਦਲਿਆ ਖ਼ਰੀਦਦਾਰੀ ਦਾ ਰੁਝਾਨ
ਇਹ ਵੀ ਪੜ੍ਹੋ : ਰਿਕਾਰਡ ਹਾਈ ਮਗਰੋਂ ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ Gold-Silver ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8