ਆਧਾਰ ਨੇ ਪਾਰ ਕੀਤਾ 125 ਕਰੋਡ਼ ਦਾ ਅੰਕੜਾ

12/27/2019 11:29:16 PM

ਨਵੀਂ ਦਿੱਲੀ (ਯੂ. ਐੱਨ. ਆਈ.)-ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂ. ਆਈ. ਡੀ . ਏ. ਆਈ.) ਵੱਲੋਂ 2010 ’ਚ ਆਧਾਰ ਪ੍ਰਾਜੈਕਟ ਦੇ ਲਾਗੂ ਕੀਤੇ ਜਾਣ ਦੇ ਇਕ ਹੀ ਦਹਾਕੇ ’ਚ ਰਜਿਸਟ੍ਰੇਸ਼ਨ ਦੀ ਗਿਣਤੀ 125 ਕਰੋਡ਼ ਦਾ ਅੰਕੜਾ ਪਾਰ ਕਰ ਗਈ ਹੈ। ਇਸ ਦਾ ਮਤਲਬ ਇਹ ਹੈ ਕਿ ਦੇਸ਼ ਦੇ 125 ਕਰੋਡ਼ ਤੋਂ ਜ਼ਿਆਦਾ ਲੋਕਾਂ ਕੋਲ ਹੁਣ 12 ਅੰਕਾਂ ਦਾ ਆਧਾਰ ਨੰਬਰ ਹੈ।

ਸਰਕਾਰੀ ਦਸਤਾਵੇਜ਼ਾਂ ਦੀਆਂ ਮੰਨੀਏ ਤਾਂ ਆਧਾਰ ਕਾਰਡ ਦੀ ਵਰਤੋਂ ਵਧ ਗਈ ਹੈ। ਹੁਣ ਲੋਕ ਆਧਾਰ ਕਾਰਡ ਨੂੰ ਮੁੱਢਲੇ ਪਛਾਣ ਪੱਤਰ ਵਜੋਂ ਵਰਤੋਂ ਕਰ ਰਹੇ ਹਨ। ਯੂ. ਆਈ. ਡੀ. ਏ. ਆਈ. ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਆਧਾਰ ਆਧਾਰਿਤ ਅਥੈਂਟੀਕੇਸ਼ਨ ਸਿਸਟਮ ਨੂੰ ਹੁਣ ਤੱਕ 37,000 ਕਰੋਡ਼ ਤੋਂ ਜ਼ਿਆਦਾ ਵਾਰ ਵਰਤੋਂ ਕੀਤਾ ਗਿਆ ਹੈ। ਯੂ. ਆਈ. ਡੀ. ਏ. ਆਈ. ਕੋਲ ਰੋਜ਼ਾਨਾ ਤਕਰੀਬਨ 3 ਕਰੋਡ਼ ਅਥੈਂਟੀਕੇਸ਼ਨ ਰਿਕਵੈਸਟ ਆਉਂਦੀਆਂ ਹਨ।

ਰੋਜ਼ਾਨਾ ਮਿਲਦੀਆਂ ਹਨ 3.4 ਲੱਖ ਅਪਡੇਟ ਰਿਕਵੈਸਟ
ਯੂ. ਆਈ. ਡੀ. ਏ. ਆਈ. ਨੇ ਇਹ ਵੀ ਕਿਹਾ ਕਿ ਨਾਗਰਿਕ ਆਧਾਰ ਕਾਰਡ ’ਚ ਆਪਣੀ ਸਾਰੀ ਜਾਣਕਾਰੀ ਅਪਡੇਟ ਰੱਖਣ ’ਚ ਵੀ ਜਾਗਰੂਕਤਾ ਦਿਖਾਉਂਦੇ ਹਨ। ਯੂ. ਆਈ. ਡੀ. ਏ. ਆਈ. ਨੇ ਇਸ ਸ਼ੁੱਕਰਵਾਰ ਤੱਕ 331 ਕਰੋਡ਼ ਸਫਲ ਆਧਾਰ ਅਪਡੇਟ ਕੀਤੇ ਹਨ। ਇਹ ਬਾਇਓਮੈਟ੍ਰਿਕ ਅਤੇ ਡੈਮੋਗ੍ਰਾਫਿਕ ਦੋਵਾਂ ਤੌਰ ’ਤੇ ਕੀਤੇ ਗਏ ਹਨ। ਫਿਲਹਾਲ ਯੂ. ਆਈ. ਡੀ. ਏ. ਆਈ. ਨੂੰ ਰੋਜ਼ਾਨਾ 3 ਤੋਂ 4 ਲੱਖ ਅਪਡੇਟ ਰਿਕਵੈਸਟ ਮਿਲਦੀਆਂ ਹਨ।


Karan Kumar

Content Editor

Related News