ਵਿਦੇਸ਼ੀ ਦੌਰੇ ਤੋਂ ਪਰਤੇ ਮੁਸਾਫ਼ਰ ਦਾ ਚੈੱਕ-ਇਨ ਸਾਮਾਨ ਹੋਇਆ ਗੁੰਮ, ਏਅਰਲਾਈਨ ਨੂੰ ਲੱਗਾ ਇੰਨਾ ਜੁਰਮਾਨਾ

Tuesday, Dec 26, 2023 - 10:37 AM (IST)

ਵਿਦੇਸ਼ੀ ਦੌਰੇ ਤੋਂ ਪਰਤੇ ਮੁਸਾਫ਼ਰ ਦਾ ਚੈੱਕ-ਇਨ ਸਾਮਾਨ ਹੋਇਆ ਗੁੰਮ, ਏਅਰਲਾਈਨ ਨੂੰ ਲੱਗਾ ਇੰਨਾ ਜੁਰਮਾਨਾ

ਜਲੰਧਰ (ਇੰਟ.)- ਇਕ ਮੁਸਾਫਰ ਦਾ ਆਪਣੇ ਵਿਦੇਸ਼ੀ ਦੌਰੇ ਤੋਂ ਪਰਤਦੇ ਸਮੇਂ ਬੈਗ ਗੁਆਚ ਗਿਆ। ਸ਼ਿਕਾਇਤਕਰਤਾ ਨੇ ਚੈੱਕ-ਇਨ ਸਾਮਾਨ ਗੁਆਚਣ ਲਈ ਐਮੀਰੇਟਸ ਏਅਰਲਾਈਨਜ਼ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਤੋਂ ਇਲਾਵਾ ਇਸ ਨੇ ਭਾਰਤੀ ਐਕਸਾ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੂੰ ਸ਼ਿਕਾਇਤਕਰਤਾ ਦੇ ਲਾਪਤਾ ਸਾਮਾਨ ਦੇ ਦਾਅਵੇ ਦਾ ਭੁਗਤਾਨ 30 ਦਿਨਾਂ ਦੇ ਅੰਦਰ ਕਰਨ ਦਾ ਹੁਕਮ ਦਿੱਤਾ ਅਤੇ ਸ਼ਿਕਾਇਤਕਰਤਾ ਨੂੰ 15 ਦਿਨਾਂ ਦੇ ਅੰਦਰ ਬੀਮਾ ਕੰਪਨੀ ਨੂੰ ਦਸਤਾਵੇਜ਼ ਜਮ੍ਹਾ ਕਰਨ ਦਾ ਹੁਕਮ ਦਿੱਤਾ। ਜ਼ਿਲ੍ਹਾ ਕਮਿਸ਼ਨ ਨੇ ਐਮੀਰੇਟਸ ਏਅਰਲਾਈਨਜ਼ ਨੂੰ ਸ਼ਿਕਾਇਤਕਰਤਾ ਨੂੰ 25,000 ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ।

ਇਹ ਵੀ ਪੜ੍ਹੋ - ਨਵੇਂ ਸਾਲ ਤੋਂ ਪਹਿਲਾਂ Paytm ਨੇ ਦਿੱਤਾ ਵੱਡਾ ਝਟਕਾ, 1000 ਤੋਂ ਵੱਧ ਕਰਮਚਾਰੀ ਕੱਢੇ ਨੌਕਰੀ ਤੋਂ ਬਾਹਰ

ਕੀ ਹੈ ਮਾਮਲਾ
ਐੱਸ. ਕੇ. ਗਰਗ (ਸ਼ਿਕਾਇਤਕਰਤਾ) ਨੇ 6 ਮਈ 2018 ਤੋਂ 13 ਮਈ 2018 ਤੱਕ ਵਿਦੇਸ਼ੀ ਯਾਤਰਾ ਬੀਮਾ ਖਰੀਦਣ ਲਈ ਭਾਰਤੀ ਐਕਸਾ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ (ਬੀਮਾ ਕੰਪਨੀ) ਨਾਲ ਸੰਪਰਕ ਕੀਤਾ। ਇਸ ਬੀਮੇ ਦਾ ਟੀਚਾ ਸੰਭਾਵਿਤ ਨੁਕਸਾਨ ਨੂੰ ਕਵਰ ਕਰਨਾ ਸੀ ਜਿਵੇਂ ਐਮਰਜੈਂਸੀ ਮੈਡੀਕਲ ਖ਼ਰਚਾ, ਸਾਮਾਨ ਵਿਚ ਦੇਰੀ, ਚੈੱਕ ਇਨ ਕੀਤੇ ਗਏ ਸਾਮਾਨ ਦਾ ਗੁਆਚ ਜਾਣਾ ਆਦਿ। ਐਮੀਰੇਟਸ ਏਅਰਲਾਈਨਜ਼ ਦੀ ਉਡਾਣ ’ਤੇ ਯੂ. ਐੱਸ. ਏ. ਦੀ ਆਪਣੀ ਯਾਤਰਾ ਦੌਰਾਨ ਸ਼ਿਕਾਇਤਕਰਤਾ ਨੂੰ ਆਪਣੀ ਵਾਪਸੀ ’ਤੇ ਇਕ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਯਾਤਰਾ ਦੌਰਾਨ ਸ਼ਿਕਾਇਤਕਰਤਾ ਦਾ ਚੈੱਕ-ਇਨ ਸਾਮਾਨ ਗੁਆਚ ਗਿਆ।

ਇਹ ਵੀ ਪੜ੍ਹੋ - ਕੈਨੇਡਾ ਰਹਿ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਓਰੇਨ ਦੇ ਰਿਹਾ 'ਸੁਨਹਿਰੀ ਤੋਹਫ਼ਾ'

ਸ਼ਿਕਾਇਤਕਰਤਾ ਨੇ ਬੈਗੇਜ ਇਨਵੈਂਟਰੀ ਫਾਰਮ ਭਰ ਕੇ ਤੁਰੰਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਅਧਿਕਾਰੀਆਂ ਨੂੰ ਲਾਪਤਾ ਬੈਗ ਦੀ ਸੂਚਨਾ ਦਿੱਤੀ। ਸ਼ਿਕਾਇਤਕਰਤਾ ਦੇ ਯਤਨਾਂ ਦੇ ਬਾਵਜੂਦ ਬੈਗ ਲੱਭ ਕੇ ਨਹੀਂ ਦਿੱਤਾ ਗਿਆ। ਸ਼ਿਕਾਇਤਕਰਤਾ ਨੇ ਐਮੀਰੇਟਸ ਏਅਰਲਾਈਨਜ਼ ਅਤੇ ਬੀਮਾ ਕੰਪਨੀ ਖ਼ਿਲਾਫ਼ ਜ਼ਿਲ੍ਹਾ ਖਪਤਕਾਰ ਵਿਵਾਦ ਹੱਲ ਕਮਿਸ਼ਨ, ਲੁਧਿਆਣਾ ਵਿਚ ਇਕ ਖਪਤਕਾਰ ਸ਼ਿਕਾਇਤ ਦਰਜ ਕਰ ਕੇ 1,64,453 ਰੁਪਏ ਦੇ ਹਰਜਾਨੇ ਦੀ ਮੰਗ ਕੀਤੀ।

ਇਹ ਵੀ ਪੜ੍ਹੋ - ਗਹਿਣੇ ਖਰੀਦਣ ਵਾਲਿਆ ਲਈ ਖ਼ਾਸ ਖ਼ਬਰ, 75 ਹਜ਼ਾਰ ਤੋਂ ਪਾਰ ਹੋਈਆਂ ਚਾਂਦੀ ਦੀਆਂ ਕੀਮਤਾਂ, ਜਾਣੋ ਸੋਨੇ ਦਾ ਨਵਾਂ ਰੇਟ

ਕਮਿਸ਼ਨ ਨੇ ਫ਼ੈਸਲੇ ’ਚ ਕੀ ਕਿਹਾ
ਜ਼ਿਲ੍ਹਾ ਖਪਤਕਾਰ ਵਿਵਾਦ ਹੱਲ ਕਮਿਸ਼ਨ, ਲੁਧਿਆਣਾ (ਪੰਜਾਬ) ਦੇ ਬੈਂਚ ਜਿਸ ਵਿਚ ਸੰਜੀਵ ਬੱਤਰਾ (ਚੇਅਰਮੈਨ) ਅਤੇ ਮੋਨਿਕਾ ਭਗਤ (ਮੈਂਬਰ) ਸ਼ਾਮਲ ਹਨ, ਨੇ ਸ਼ਿਕਾਇਤਕਰਤਾ ਨੂੰ 15 ਦਿਨਾਂ ਦੇ ਅੰਦਰ-ਅੰਦਰ ਵਾਧੂ ਦਸਤਾਵੇਜ਼ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਬੀਮਾ ਕੰਪਨੀ ਨੂੰ ਸ਼ਿਕਾਇਤਕਰਤਾਵਾਂ ਤੋਂ ਦਸਤਾਵੇਜ਼ ਪ੍ਰਾਪਤ ਹੋਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਪਾਲਿਸੀ ਦੇ ਨਿਯਮ ਅਤੇ ਸ਼ਰਤਾਂ ਮੁਤਾਬਕ ਸ਼ਿਕਾਇਤਕਰਤਾ ਦੇ ਦਾਅਵੇ ’ਤੇ ਵਿਚਾਰ ਕਰਨ ਅਤੇ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਸੀ। ਜ਼ਿਲ੍ਹਾ ਕਮਿਸ਼ਨ ਨੇ ਐਮੀਰੇਟਸ ਏਅਰਲਾਈਨਜ਼ ਨੂੰ ਰੁਪਏ ਦਾ ਸਮੁੱਚਾ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ। ਸ਼ਿਕਾਇਤਕਰਤਾ ਨੂੰ 30 ਦਿਨਾਂ ਦੇ ਅੰਦਰ 25,000 ਰੁਪਏ ਦੇਣ ਦਾ ਹੁਕਮ ਦਿੱਤਾ।

ਇਹ ਵੀ ਪੜ੍ਹੋ - ਸ਼ੇਅਰ ਬਾਜ਼ਾਰ ’ਚ ਗਿਰਾਵਟ ਕਾਰਨ 288 ਅਰਬਪਤੀਆਂ ਨੂੰ ਪਿਆ ਘਾਟਾ, ਅਡਾਨੀ-ਮਸਕ ਹੋਏ ਸਭ ਤੋਂ ਵੱਧ ਕੰਗਾਲ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News