ਟੈਕਸ ਵਸੂਲੀ ਦਾ ਬਣਿਆ ਨਵਾਂ ਰਿਕਾਰਡ, ਸਰਕਾਰ ਦੀ ਜੇਬ ''ਚ ਆਏ 15 ਲੱਖ ਕਰੋੜ
Saturday, Feb 11, 2023 - 07:04 PM (IST)
ਨਵੀਂ ਦਿੱਲੀ : ਟੈਕਸ ਕੁਲੈਕਸ਼ਨ ਵਧਾਉਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਅਸਰ ਹੁਣ ਦਿਖਾਈ ਦੇਣ ਲੱਗ ਗਿਆ ਹੈ। ਜੇਕਰ ਮੌਜੂਦਾ ਵਿੱਤੀ ਸਾਲ 2022-23 'ਚ 10 ਫਰਵਰੀ 2023 ਤੱਕ ਦੇ ਟੈਕਸ ਕੁਲੈਕਸ਼ਨ 'ਤੇ ਨਜ਼ਰ ਮਾਰੀਏ ਤਾਂ ਦੇਸ਼ ਦੇ ਟੈਕਸਦਾਤਾਵਾਂ ਨੇ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਟੈਕਸ ਅਦਾ ਕਰਨ ਦਾ ਰਿਕਾਰਡ ਬਣਾਇਆ ਹੈ। ਇਨਕਮ ਟੈਕਸ ਅਤੇ ਕਾਰਪੋਰੇਟ ਟੈਕਸ ਸਮੇਤ ਸਰਕਾਰ ਦੇ ਕੁੱਲ ਬਜਟ ਅਨੁਮਾਨ ਦਾ 91.39 ਫੀਸਦੀ ਪ੍ਰਤੱਖ ਟੈਕਸ ਤੋਂ ਇਕੱਠਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਣਕ ਦਾ ਭਾਅ ਹੋਵੇਗਾ ਘੱਟ, ਰਸੋਈ ਦੇ ਵਿਗੜਦੇ ਬਜਟ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਲਿਆ ਵੱਡਾ ਫੈਸਲਾ
ਵਿੱਤ ਮੰਤਰਾਲੇ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਸ ਸਾਲ 10 ਫਰਵਰੀ ਤੱਕ ਉਸ ਦਾ ਪ੍ਰਤੱਖ ਟੈਕਸ ਕੁਲੈਕਸ਼ਨ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 24.09 ਫੀਸਦੀ ਵਧਿਆ ਹੈ। ਇਸ ਦੇ ਨਾਲ ਹੀ ਰਿਫੰਡ ਹਟਾਏ ਜਾਣ ਤੋਂ ਬਾਅਦ ਸਰਕਾਰ ਦੇ ਟੈਕਸ ਕੁਲੈਕਸ਼ਨ 'ਚ 18.40 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ।
ਸਰਕਾਰ ਨੂੰ ਮਿਲੀ 15 ਲੱਖ ਕਰੋੜ ਤੋਂ ਵੱਧ ਦੀ ਰਕਮ
ਅੰਕੜਿਆਂ ਮੁਤਾਬਕ 10 ਫਰਵਰੀ 2023 ਤੱਕ ਸਰਕਾਰ ਦਾ ਕੁੱਲ ਪ੍ਰਤੱਖ ਟੈਕਸ ਕੁਲੈਕਸ਼ਨ 15.67 ਲੱਖ ਕਰੋੜ ਰੁਪਏ ਰਿਹਾ ਹੈ। ਇਸ ਤੋਂ ਇਨਕਮ ਟੈਕਸ ਰਿਫੰਡ ਹਟਾਉਣ ਤੋਂ ਬਾਅਦ ਇਸ ਦੀ ਕੁਲੈਕਸ਼ਨ 12.98 ਲੱਖ ਕਰੋੜ ਰੁਪਏ ਹੋ ਗਈ ਹੈ। ਇੰਨਾ ਹੀ ਨਹੀਂ ਇਹ ਸਰਕਾਰ ਦੇ ਪਿਛਲੇ ਬਜਟ ਦੇ ਟੈਕਸ ਕੁਲੈਕਸ਼ਨ ਦੇ ਅਨੁਮਾਨ ਦਾ 91.39 ਫੀਸਦੀ ਹੈ। ਦੂਜੇ ਪਾਸੇ ਇਹ ਪ੍ਰਤੱਖ ਟੈਕਸ ਦੇ ਸੋਧੇ ਅਨੁਮਾਨ ਦਾ 78.65 ਫੀਸਦੀ ਹੈ।
ਇਹ ਵੀ ਪੜ੍ਹੋ : AirAsia ਨੂੰ ਲੱਗਾ ਵੱਡਾ ਝਟਕਾ, DGCA ਨੇ ਲਗਾਇਆ 20 ਲੱਖ ਦਾ ਜੁਰਮਾਨਾ
ਆਮ ਆਦਮੀ ਦੇ ਟੈਕਸ ਭਰਨ ਵਿੱਚ ਵਾਧਾ
ਦੇਸ਼ ਵਿੱਚ ਦੋ ਤਰੀਕਿਆਂ ਨਾਲ ਸਿੱਧਾ ਟੈਕਸ ਇਕੱਠਾ ਕੀਤਾ ਜਾਂਦਾ ਹੈ। ਇੱਕ ਕਾਰਪੋਰੇਟ ਟੈਕਸ ਦੇ ਰੂਪ ਵਿੱਚ, ਦੂਜਾ ਵਿਅਕਤੀਗਤ ਆਮਦਨ ਕਰ ਦੇ ਰੂਪ ਵਿੱਚ। ਹੁਣ ਜੇਕਰ ਤਾਜ਼ਾ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਸ ਸਾਲ ਕਾਰਪੋਰੇਟ ਇਨਕਮ ਟੈਕਸ 'ਚ 19.33 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜਦਕਿ ਆਮ ਆਦਮੀ ਵਲੋਂ ਅਦਾ ਕੀਤੇ ਜਾਣ ਵਾਲੇ ਇਨਕਮ ਟੈਕਸ 'ਚ 29.63 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਰਿਫੰਡ ਲਈ ਲੇਖਾ-ਜੋਖਾ ਕਰਨ ਤੋਂ ਬਾਅਦ ਕਾਰਪੋਰੇਟ ਟੈਕਸ ਕੁਲੈਕਸ਼ਨ ਦੀ ਵਾਧਾ ਦਰ 15.84 ਫੀਸਦੀ ਰਹੀ ਹੈ, ਜਦਕਿ ਆਮ ਆਦਮੀ ਦੀ ਟੈਕਸ ਵਸੂਲੀ ਦੀ ਵਾਧਾ ਦਰ 21.93 ਫੀਸਦੀ ਰਹੀ ਹੈ।
ਇਹ ਵੀ ਪੜ੍ਹੋ : ਦਿੱਲੀ ਤੋਂ ਲੇਹ ਜਾਣ ਵਾਲੀ Indigo ਦੀ ਫਲਾਈਟ ਦੇ ਯਾਤਰੀ ਕਈ ਘੰਟੇ ਹੋਏ ਖੱਜਲ-ਖ਼ੁਆਰ, ਜਾਣੋ ਵਜ੍ਹਾ
ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।