ਪਤਨੀ ਤੋਂ ਮਿਲੀ ਜਾਣਕਾਰੀ ਦੇ ਆਧਾਰ ''ਤੇ ਭਾਰਤੀ ਮੂਲ ਦੇ ਵਿਅਕਤੀ ਨੂੰ ਅਮਰੀਕਾ ''ਚ ਸੁਣਾਈ ਗਈ ਸਜ਼ਾ

Monday, Jun 14, 2021 - 04:14 PM (IST)

ਪਤਨੀ ਤੋਂ ਮਿਲੀ ਜਾਣਕਾਰੀ ਦੇ ਆਧਾਰ ''ਤੇ ਭਾਰਤੀ ਮੂਲ ਦੇ ਵਿਅਕਤੀ ਨੂੰ ਅਮਰੀਕਾ ''ਚ ਸੁਣਾਈ ਗਈ ਸਜ਼ਾ

ਵਾਸ਼ਿੰਗਟਨ (ਭਾਸ਼ਾ) - ਅਮੇਜ਼ਨ ਦੇ ਇਕ ਸਾਬਕਾ ਕਰਮਚਾਰੀ ਦੇ ਭਾਰਤੀ ਮੂਲ ਦੇ ਪਤੀ ਨੂੰ ਪ੍ਰਤੀਭੂਤੀ ਧੋਖਾਧੜੀ ਅਤੇ ਆਪਣੀ ਪਤਨੀ ਤੋਂ ਮਿਲੀ ਜਾਣਕਾਰੀ ਦੇ ਅਧਾਰ 'ਤੇ ਨਾਜਾਇਜ਼ ਤੌਰ 'ਤੇ 14 ਲੱਖ ਅਮਰੀਕੀ ਡਾਲਰ ਦਾ ਮੁਨਾਫਾ ਕਮਾਉਣ ਦੇ ਦੋਸ਼ ਵਿਚ ਇਕ ਅਮਰੀਕੀ ਅਦਾਲਤ ਨੇ 26 ਮਹੀਨਿਆਂ ਦੀ ਸਜ਼ਾ ਸੁਣਾਈ ਹੈ। 

ਕਾਰਜਕਾਰੀ ਸੰਯੁਕਤ ਰਾਜ ਅਟਾਰਨੀ ਟੇਸਾ ਐਮ. ਗੋਰਮਨ ਨੇ ਕਿਹਾ ਕਿ ਵਾਸ਼ਿੰਗਟਨ ਰਾਜ ਦੇ ਬੋਥੇਲ ਦੇ ਰਹਿਣ ਵਾਲੇ 37 ਸਾਲਾ ਵਿੱਕੀ ਬੋਹਰਾ ਨੂੰ ਨਵੰਬਰ 2020 ਵਿਚ ਦੋਸ਼ੀ ਮੰਨਿਆ ਅਤੇ ਉਸ ਨੇ ਇਹ ਮੰਨਿਆ ਕਿ ਸਾਲ 2016 ਤੋਂ 2018 ਦੇ ਵਿਚ ਉਸ ਨੇ ਆਪਣੀ ਪਤਨੀ, ਜੋ ਕਿ ਐਮਾਜ਼ੋਨ ਦੇ ਵਿੱਤ ਵਿਭਾਗ ਵਿਚ ਅਧਿਕਾਰੀ ਸੀ, ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਅਮੇਜ਼ਨ ਦੇ ਸ਼ੇਅਰਾਂ ਵਿਚ ਟ੍ਰੇਡਿੰਗ ਕਰਕੇ 14 ਲੱਖ ਡਾਲਰ ਦਾ ਲਾਭ ਕਮਾਇਆ। ਅਮਰੀਕੀ ਨਿਆਂ ਵਿਭਾਗ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਬੋਹਰਾ ਨੂੰ ਸੀਏਟਲ ਦੀ ਯੂ.ਐਸ. ਜ਼ਿਲ੍ਹਾ ਅਦਾਲਤ ਵਿਚ 10 ਜੂਨ ਨੂੰ ਪ੍ਰਤੀਭੂਤੀ ਧੋਖਾਧੜੀ ਦੇ ਮਾਮਲੇ ਵਿਚ 26 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ।

ਇਹ ਵੀ ਪੜ੍ਹੋ : SEBI ਨੇ Capital Money Mantra 'ਤੇ ਲਗਾਈ ਪਾਬੰਦੀ, ਵਾਪਸ ਕਰਨੇ ਪੈਣਗੇ ਨਿਵੇਸ਼ਕਾਂ ਦੇ ਪੈਸੇ

ਨੇਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News