ਪੈਟਰੋਲ ਹੋਇਆ 100 ਰੁਪਏ ਤੋਂ ਪਾਰ ਤਾਂ ਇਲੈਕਟ੍ਰਿਕ ਟੂ-ਵ੍ਹੀਲਰ ਖਰੀਦਣ ਵਾਲਿਆਂ ਦੀ ਲੱਗੀ ਲਾਈਨ

Friday, Jul 16, 2021 - 01:37 AM (IST)

ਪੈਟਰੋਲ ਹੋਇਆ 100 ਰੁਪਏ ਤੋਂ ਪਾਰ ਤਾਂ ਇਲੈਕਟ੍ਰਿਕ ਟੂ-ਵ੍ਹੀਲਰ ਖਰੀਦਣ ਵਾਲਿਆਂ ਦੀ ਲੱਗੀ ਲਾਈਨ

ਨਵੀਂ ਦਿੱਲੀ– ਪਿਛਲੇ ਕੁਝ ਮਹੀਨਿਆਂ ਤੋਂ ਪੈਟਰੋਲ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਕੁਝ ਸ਼ਹਿਰਾਂ ’ਚ ਇਹ 100 ਰੁਪਏ ਪ੍ਰਤੀ ਲਿਟਰ ਤੋਂ ਵੱਧ ਹੋ ਗਿਆ ਹੈ। ਇਸ ਨੂੰ ਦੇਖਦੇ ਹੋਏ ਹੁਣ ਟੂ-ਵ੍ਹੀਲਰ ਖਰੀਦਣ ਵਾਲਿਆਂ ਦੀ ਲਾਈਨ ਲੱਗ ਗਈ ਹੈ। ਇਲੈਕਟ੍ਰਿਕ ਟੂ-ਵ੍ਹੀਲਰਸ ਲਈ ਮੰਗ ਤੇਜ਼ ਹੋਈ ਹੈ। ਦੇਸ਼ ਦੀਆਂ ਟੌਪ ਇਲੈਕਟ੍ਰਿਕ ਸਕੂਟਰ ਕੰਪਨੀਆਂ ਦੀ ਵਿਕਰੀ ਪਿਛਲੇ ਕੁਝ ਹਫਤਿਆਂ ’ਚ ਦੁੱਗਣੀ ਤੱਕ ਵਧ ਗਈ ਹੈ। ਇਨ੍ਹਾਂ ਕੰਪਨੀਆਂ ਦਾ ਇਸ ਮਾਰਕੀਟ ਦੇ 85 ਫੀਸਦੀ ਤੋਂ ਵੱਧ ਹਿੱਸੇ ’ਤੇ ਕਬਜ਼ਾ ਹੈ।
ਇਲੈਕਟ੍ਰਿਕ ਟੂ-ਵ੍ਹੀਲਰਸ ਦੀ ਮੰਗ ਵਧਣ ਦਾ ਇਕ ਵੱਡਾ ਕਾਰਨ ਪਿਛਲੇ 10 ਹਫਤਿਆਂ ’ਚ ਮੁੰਬਈ ਅਤੇ ਹੋਰ ਸ਼ਹਿਰਾਂ ’ਚ ਪੈਟਰੋਲ ਦੀ ਕੀਮਤ ’ਚ ਲਗਭਗ 11 ਫੀਸਦੀ ਦਾ ਵਾਧਾ ਹੈ। ਕੇਂਦਰ ਸਰਕਾਰ ਨੇ ਜੂਨ ਦੇ ਅੱਧ ’ਚ ਇਲੈਕਟ੍ਰਿਕ ਟੂ-ਵ੍ਹੀਲਰਸ ’ਤੇ ਸਬਸਿਡੀ ਵਧਾ ਦਿੱਤੀ ਸੀ।

ਇਹ ਖ਼ਬਰ ਪੜ੍ਹੋ- WI v AUS : ਆਸਟਰੇਲੀਆ ਨੇ ਵਿੰਡੀਜ਼ ਨੂੰ 4 ਦੌੜਾਂ ਨਾਲ ਹਰਾਇਆ

ਸਪਲਾਈ ਦੀ ਤੁਲਨਾ ’ਚ ਮੰਗ ਵਧੇਰੇ : ਨਵੀਨ ਮੁੰਜਾਲ
ਦੇਸ਼ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਟੂ-ਵ੍ਹੀਲਰ ਕੰਪਨੀ ਹੀਰੋ ਇਲੈਕਟ੍ਰਿਕ ਦੇ ਮੈਨੇਜਿੰਗ ਡਾਇਰੈਕਟਰ ਨਵੀਨ ਮੁੰਜਾਲ ਨੇ ਦੱਸਿਆ ਕਿ ਪਿਛਲੇ ਕੁਝ ਹਫਤਿਆਂ ’ਚ ਇਲੈਕਟ੍ਰਿਕ ਟੂ-ਵ੍ਹੀਲਰਸ ਦੀ ਮੰਗ ’ਚ ਚੰਗੀ ਤੇਜ ਆਈ ਹੈ ਅਤੇ ਹਾਲੇ ਸਪਲਾਈ ਦੀ ਤੁਲਨਾ ’ਚ ਇਹ ਮੰਗ ਵੱਧ ਹੈ। ਉਨ੍ਹਾਂ ਨੇ ਕਿਹਾ ਕਿ ਜੇ ਕੋਈ ਵਿਅਕਤੀ ਰੋਜ਼ਾਨਾ 30-40 ਕਿਲੋਮੀਟਰ ਟੂ-ਵ੍ਹੀਲਰ ਚਲਾਉਂਦਾ ਹੈ ਤਾਂ ਪੈਟਰੋਲ ਸਕੂਟਰ ’ਚ ਇਕ ਲਿਟਰ ਦੀ ਖਪਤ ਹੋਵੇਗੀ ਜੋ ਲਗਭਗ 100 ਰੁਪਏ ਦਾ ਹੈ। ਇਲੈਕਟ੍ਰਿਕ ਸਕੂਟਰ ’ਚ ਪਾਵਰ ਦੀ 1.5 ਯੂਨਿਟ ਲੱਗੇਗੀ, ਜਿਸ ਦੀ ਕਾਸਟ ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ’ਚ ਲਗਭਗ 12 ਰੁਪਏ ਹੈ।

ਇਹ ਖ਼ਬਰ ਪੜ੍ਹੋ- ਬਾਰਸੀਲੋਨਾ 'ਚ ਵੀ ਬਣੇਗਾ ਕ੍ਰਿਕਟ ਸਟੇਡੀਅਮ, ਹੋਵੇਗਾ ਇੰਨਾ ਖਰਚਾ


ਪੈਟਰੋਲ ਦੀਆਂ ਕੀਮਤਾਂ ਘੱਟ ਹੋਣਾ ਮੁਸ਼ਕਲ : ਨਿਲਯ ਚੰਦਰਾ
ਏਥਰ ਐਨਰਜੀ ਦੇ ਡਾਇਰੈਕਟਰ (ਮਾਰਕੀਟਿੰਗ ਐਂਡ ਚਾਰਜਿੰਗ ਇੰਫ੍ਰਾਸਟ੍ਰਕਚਰ) ਨਿਲਯ ਚੰਦਰਾ ਨੇ ਕਿਹਾ ਕਿ ਕੰਜ਼ਿਊਮਰ ਨੂੰ ਪਤਾ ਹੈ ਕਿ ਪੈਟਰੋਲ ਦੀਆਂ ਕੀਮਤਾਂ ਘੱਟ ਹੋਣਾ ਮੁਸ਼ਕਲ ਹੈ। ਇਸ ਕਾਰਨ ਉਹ ਇਲੈਕਟ੍ਰਿਕ ਟੂ-ਵ੍ਹੀਲਰਸ ’ਚ ਦਿਲਚਸਪੀ ਲੈ ਰਹੇ ਹਨ। ਪੈਟਰੋਲ ਸਕੂਟਰ ਇਕ ਲਿਟਰ ’ਚ 45 ਕਿਲੋਮੀਟਰ ਦੀ ਵੱਧ ਤੋਂ ਵੱਧ ਮਾਈਲੇਜ ਦਿੰਦਾ ਹੈ ਜਦ ਕਿ ਹਾਈ-ਸਪੀਡ ਇਲੈਕਟ੍ਰਿਕ ਸਕੂਟਰ ਫੁੱਲ ਚਾਰਜ ’ਚ 80 ਕਿਲੋਮੀਟਰ ਤੱਕ ਚੱਲ ਸਕਦੀ ਹੈ। ਲੋਅ-ਸਪੀਡ ਜਾਂ ਹਾਈ ਰੇਂਜ ਇਲੈਕਟ੍ਰਿਕ ਸਕੂਟਰਸ ਫੁੱਲ ਚਾਰਜ ’ਚ 120 ਕਿਲੋਮੀਟਰ ਤੱਕ ਚਲਦੇ ਹਨ।

 
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News