ਭਾਰਤ ਦੇ ਆਰਥਿਕ ਵਿਕਾਸ ਨੂੰ ਲੈ ਕੇ ਥੋੜਾ ਜ਼ਿਆਦਾ ਆਸਵੰਦ ਹਾਂ : RBI MPC ਮੈਂਬਰ
Tuesday, Oct 24, 2023 - 06:00 PM (IST)
ਨਵੀਂ ਦਿੱਲੀ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਮੁਦਰਾ ਨੀਤੀ ਕਮੇਟੀ ਦੇ ਮੈਂਬਰ ਜਯੰਤ ਆਰ. ਵਰਮਾ ਨੇ ਮੰਗਲਵਾਰ ਨੂੰ ਕਿਹਾ ਕਿ ਕੁੱਝ ਮਹੀਨੇ ਪਹਿਲਾਂ ਦੀ ਤੁਲਣਾ ’ਚ ਭਾਰਤ ਦੇ ਆਰਥਿਕ ਵਿਕਾਸ ਨੂੰ ਲੈ ਕੇ ‘ਥੋੜਾ ਜ਼ਿਆਦਾ’ ਆਸਵੰਦ ਹਾਂ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਚਿੰਤਾਵਾਂ ਬਣੀਆਂ ਹੋਈਆਂ ਹਨ ਕਿਉਂਕਿ ਦੇਸ਼ ਹੁਣ ਘਰੇਲੂ ਖਰਚੇ ’ਤੇ ‘ਅਸਾਧਾਰਣ ਤੌਰ ਉੱਤੇ’ ਨਿਰਭਰ ਹੈ ਅਤੇ ਮੰਗ ਦੇ ਹੋਰ ਹਿੱਸਿਆਂ ਨੂੰ ਪ੍ਰਤੀਕੂਲ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਰਮਾ ਨੇ ਕਿਹਾ ਕਿ ਭਾਰਤ ਨੂੰ ਵਿਕਾਸ ਦੇ ਝਟਕਿਆਂ ਤੋਂ ਬਚਣ ਲਈ ਕਈ ਤਿਮਾਹੀਆਂ ਤੱਕ ਚਾਰ ਤੋਂ ਪੰਜ ਫੀਸਦੀ ਦਰਮਿਆਨ ਮਹਿੰਗਾਈ ਨੂੰ ਸਵੀਕਾਰ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਇਜ਼ਰਾਈਲ-ਹਮਾਸ ਜੰਗ ਦਰਮਿਆਨ ਫਸਿਆ ਬਨਾਰਸ ਦਾ 100 ਕਰੋੜ ਦਾ ਕਾਰੋਬਾਰ, ਬਰਾਮਦਕਾਰ ਚਿੰਤਤ
ਵਰਮਾ ਨੇ ਕਿਹਾ ਕਿ ਮੈਂ ਦੋ-ਚਾਰ ਮਹੀਨੇ ਪਹਿਲਾਂ ਦੀ ਤੁਲਣਾ ਵਿਚ ਵਿਕਾਸ ਨੂੰ ਲੈ ਕੇ ਥੋੜਾ ਆਸਵੰਦ ਹਾਂ। ਬਿਹਤਰ ਖਪਤਕਾਰ ਵਿਸ਼ਵਾਸ ਅਤੇ ਵੱਖ-ਵੱਖ ਸੰਕੇਤਕਾਂ ਕਾਰਨ ਮੈਂ ਇਸ ਨੂੰ ਲੈ ਕੇ ਆਸਵੰਦ ਹਾਂ। ਇਹ ਵਿਕਾਸ ਦੀ ਰਫਤਾਰ ਨੂੰ ਜਾਰੀ ਰੱਖਣ ਵੱਲ ਇਸ਼ਾਰਾ ਕਰਦੇ ਹਨ। ਵਿੱਤੀ ਸਾਲ 2023-24 ਲਈ ਗਲੋਬਲ ਵਿਕਾਸ ਅਨੁਮਾਨ ਨੂੰ ਤਿੰਨ ਫੀਸਦੀ ’ਤੇ ਸਥਿਰ ਰੱਖਦੇ ਹੋਏ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਹਾਲ ਹੀ ਵਿਚ ਅਕਤੂਬਰ ਵਿਚ ਭਾਰਤ ਲਈ ਆਪਣੇ ਵਿਕਾਸ ਅਨੁਮਾਨ ਨੂੰ 20 ਆਧਾਰ ਅੰਕ ਵਧਾ ਕੇ 6.3 ਫੀਸਦੀ ਕਰ ਦਿੱਤਾ ਹੈ। ਮਸ਼ਹੂਰ ਅਰਥਸਾਸ਼ਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਹਾਲਾਂਕਿ ਅਨੁਮਾਨ ਨਾਜ਼ੁਕ ਬਣਿਆ ਹੋਇਆ ਹੈ ਕਿਉਂਕਿ ਮੰਗ ਹੁਣ ਗੈਰ-ਅਨੁਪਾਤਕ ਤੌਰ ’ਤੇ ਘਰੇਲੂ ਖਰਚੇ ’ਤੇ ਨਿਰਭਰ ਹੈ ਅਤੇ ਮੰਗ ਦੇ ਹੋਰ ਹਿੱਸਿਆਂ ਨੂੰ ਉਲਟ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : OLA ਦੀ ਖ਼ਾਸ '72 ਘੰਟੇ ਇਲੈਕਟ੍ਰਿਕ ਰਸ਼' ਪੇਸ਼ਕਸ਼, ਨਕਦ ਛੋਟ ਤੇ ਐਕਸਚੇਂਜ ਬੋਨਸ ਸਮੇਤ ਮਿਲਣਗੇ ਕਈ ਆਫ਼ਰਸ
ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੇ ਮੈਂਬਰ ਨੇ ਕਿਹਾ ਕਿ ਵਿਸ਼ਵ ਅਰਥਵਿਵਸਥਾ ’ਚ ਸੁਸਤੀ ਕਾਰਨ ਬਾਹਰੀ ਮੰਗ ਕਮਜ਼ੋਰ ਹੈ, ਨਿੱਜੀ ਪੂੰਜੀ ਖਰਚ ’ਚ ਰਿਵਾਈਵਲ ਹੁਣ ਵੀ ਬਹੁਤ ਅਸਥਾਈ ਅਤੇ ਹੌਲੀ ਹੈ। ਵਰਮਾ ਮੌਜੂਦਾ ਸਮੇਂ ਵਿਚ ਭਾਰਤੀ ਪ੍ਰਬੰਧਨ ਸੰਸਥਾਨ (ਅਹਿਮਦਾਬਾਦ) ਵਿਚ ਪ੍ਰੋਫੈਸਰ ਹਨ। ਇਹ ਪੁੱਛੇ ਜਾਣ ’ਤੇ ਕਿ ਮਹਿੰਗਾਈ ਕਦੋਂ ਆਰ. ਬੀ. ਆਈ. ਦੇ 4 ਫੀਸਦੀ ਦੇ ਟੀਚੇ ’ਤੇ ਪੁੱਜ ਜਾਏਗੀ, ਵਰਮਾ ਨੇ ਕਿਹਾ ਕਿ ਅਗਸਤ ’ਚ ਮਹਿੰਗਾਈ ਵੱਧ ਸੀ ਪਰ ਸਤੰਬਰ ’ਚ ਇਹ ਸੀਮਤ ਘੇਰੇ ’ਚ ਆਈ ਅਤੇ ਅਕਤੂਬਰ ’ਚ ਮਹਿੰਗਾਈ ਦੇ ਘੱਟ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : Post Office ਦੇ ਰਿਹੈ ਬੰਪਰ Saving ਦਾ ਮੌਕਾ...ਵਿਆਜ ਦੇ ਨਾਲ ਹਰ ਮਹੀਨੇ ਮਿਲਣਗੇ 9000 ਰੁਪਏ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8