1 ਮਿੰਟ ''ਚ 95 ਬਰਿਆਨੀ ਮੰਗਵਾਉਂਦੇ ਹਨ ਭਾਰਤੀ, ਖਿਚੜੀ ਦੀ ਵੀ ਹੈ ਡਿਮਾਂਡ:ਸਵਿੱਗੀ ਰਿਪੋਰਟ

Tuesday, Dec 24, 2019 - 02:00 PM (IST)

1 ਮਿੰਟ ''ਚ 95 ਬਰਿਆਨੀ ਮੰਗਵਾਉਂਦੇ ਹਨ ਭਾਰਤੀ, ਖਿਚੜੀ ਦੀ ਵੀ ਹੈ ਡਿਮਾਂਡ:ਸਵਿੱਗੀ ਰਿਪੋਰਟ

ਨਵੀਂ ਦਿੱਲੀ—ਭਾਰਤ 'ਚ ਖਾਣ-ਪੀਣ ਦੇ ਸ਼ੌਕੀਨਾਂ ਦੀ ਕੋਈ ਕਮੀ ਨਹੀਂ ਹੈ। ਇਸ ਗੱਲ ਦਾ ਪਤਾ ਆਨਲਾਈਨ ਫੂਡ ਡਿਲਿਵਰੀ ਪਲੇਟਫਾਰਮ ਸਵਿੱਗੀ ਦੀ ਤਾਜ਼ਾ ਰਿਪੋਰਟ ਤੋਂ ਚੱਲਦਾ ਹੈ। ਦਰਅਸਲ ਸਵਿੱਗੀ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੀ ਐਪ ਤੋਂ  ਭਾਰਤੀ ਯੂਜ਼ਰਸ ਪ੍ਰਤੀ ਮਿੰਟ 95 ਬਰਿਆਨੀ ਆਰਡਰ ਕਰਦੇ ਹਨ, ਜਿਸ ਦਾ ਮਤਲੱਬ ਹੈ ਕਿ ਹਰੇਕ ਸੈਕਿੰਡ 'ਚ 1.6 ਬਰਿਆਨੀ ਮੰਗਵਾਈ ਜਾਂਦੀ ਹੈ।
ਖਿਚੜੀ ਦੀ ਵਧੀ ਡਿਮਾਂਡ
ਭਾਰਤੀਆਂ ਦੀ ਖਾਣ-ਪੀਣ ਦੀ ਆਦਤ 'ਤੇ ਕੰਪਨੀ ਦੀ ਚੌਥੀ ਸਾਲਾਨਾ 'ਸਟੈਟਿਕਸ' 'ਚ ਰਿਪੋਰਟ ਮੁਤਾਬਕ ਇਥੇ ਤੱਕ ਕੀ ਪਹਿਲੀ ਵਾਰ ਸਵਿੱਗੀ ਦੀ ਵਰਤੋਂ ਕਰਨ ਵਾਲੇ ਜ਼ਿਆਦਾਤਰ ਯੂਜ਼ਰ ਇਸ ਐਪ ਤੋਂ ਬਰਿਆਨੀ ਹੀ ਮੰਗਵਾਉਂਦੇ ਹਨ। ਆਰਡਰ ਵਾਲੀ ਇਸ ਲਿਸਟ 'ਚ ਬਰਿਆਨੀ ਨੇ ਤੀਜੇ ਸਾਲ ਵੀ ਬਾਜ਼ੀ ਮਾਰੀ ਹੈ। ਹਾਲਾਂਕਿ 128 ਫੀਸਦੀ ਦੇ ਨਾਲ ਇਸ ਸਾਲ ਖਿਚੜੀ ਦੇ ਆਡਰਸ 'ਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਸਵਿੱਗੀ ਨੇ ਕਿਹਾ ਕਿ ਸਾਡੇ ਯੂਜ਼ਰਸ ਚਿਕਨ ਬਰਿਆਨੀ ਨੂੰ ਪਸੰਦ ਕਰਦੇ ਹਨ, ਉਹ ਪਿੱਜ਼ਾ 'ਚ ਵੈਜ਼ੀਟੇਰੀਅਨ ਟਾਪਿੰਗਸ ਨੂੰ ਮਹੱਤਵ ਦਿੰਦੇ ਹਨ। ਪਿੱਜ਼ਾ ਆਰਡਰ 'ਤੇ ਪਨੀਰ, ਚੀਜ਼, ਐਕਸਟ੍ਰਾ ਚੀਜ਼, ਮਸ਼ਰੂਮ, ਸ਼ਿਮਲਾ ਮਿਰਚ ਅਤੇ ਮੱਕਾ ਸਭ ਤੋਂ ਪਸੰਦੀਦਾ ਟਾਪਿੰਗ 'ਚੋਂ ਇਕ ਰਹੇ।
ਮਿੱਠੇ 'ਚ ਇਹ ਮਿਠਾਈ ਟਾਪ 'ਤੇ
ਲੋਕ ਗੁਲਾਬ ਜਾਮੁਨ ਅਤੇ ਮੂੰਗ ਦਾਲ ਦਾ ਹਲਵਾ ਕਾਫੀ ਪਸੰਦ ਕਰਦੇ ਹਨ, ਪਰ ਭਾਰਤੀਆਂ ਨੂੰ ਇਸ ਦੇ ਇਲਾਵਾ ਇਕ ਹੋਰ ਮਠਿਆਈ ਪਸੰਦ ਹੈ, ਗੁਲਾਬ ਜਾਮੁਨ। ਗੁਲਾਬ ਜਾਮੁਨ ਦੇ 17,69,399 ਅਤੇ ਹਲਵੇ ਦੇ 2,00,301 ਆਰਡਰਸ ਆਏ। ਜਦੋਂਕਿ 11,94,732 ਆਡਰਸ ਦੇ ਨਾਲ ਫਲੂਦਾ ਸਵਿੱਗੀ ਦੇ ਟਾਪ ਡੇਸਟਰਸ 'ਚ ਰਿਹਾ। ਮੁੰਬਈ 'ਚ ਫਲੂਦੇ ਦੇ ਨਾਲ ਵਾਲੀ ਇਕ ਵਿਸ਼ੇਸ਼ ਆਈਸਕ੍ਰੀਮ ਨੂੰ 6 ਹਜ਼ਾਰ ਵਾਰ ਆਰਡਰ ਕੀਤਾ ਗਿਆ।


author

Aarti dhillon

Content Editor

Related News