ਰਿਲਾਇੰਸ ਜੀਓ ਦੇ ਨੈੱਟਵਰਕ ’ਤੇ ਵਿੱਤੀ ਸਾਲ 2021-22 ’ਚ 91.4 ਅਰਬ GB ਡਾਟਾ ਦਾ ਹੋਇਆ ਇਸਤੇਮਾਲ

Sunday, May 08, 2022 - 01:05 AM (IST)

ਰਿਲਾਇੰਸ ਜੀਓ ਦੇ ਨੈੱਟਵਰਕ ’ਤੇ ਵਿੱਤੀ ਸਾਲ 2021-22 ’ਚ 91.4 ਅਰਬ GB ਡਾਟਾ ਦਾ ਹੋਇਆ ਇਸਤੇਮਾਲ

ਨਵੀਂ ਦਿੱਲੀ –ਰਿਲਾਇੰਸ ਸਮੂਹ ਦੀ ਦੂਰਸੰਚਾਰ ਅਤੇ ਡਿਜੀਟਲ ਕੰਪਨੀ ਰਿਲਾਇੰਸ ਜੀਓ ਦੇ ਨੈੱਟਵਰਕ ’ਤੇ ਵਿੱਤੀ ਸਾਲ 2021-22 ਦੀ ਚੌਥੀ ਤਿਮਾਹੀ ’ਚ ਗਾਹਕਾਂ ਨੇ 24.6 ਅਰਬ ਜੀ. ਬੀ. ਡਾਟਾ ਦਾ ਇਸਤੇਮਾਲ ਕੀਤਾ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਤੋਂ 47.5 ਫੀਸਦੀ ਵੱਧ ਹੈ। ਇਕ ਗਾਹਕ ਨੇ ਔਸਤਨ ਪ੍ਰਤੀ ਮਹੀਨਾ 19.7 ਜੀ. ਬੀ. ਡਾਟਾ ਖਰਚ ਕਰ ਦਿੱਤਾ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਪੂਰੇ ਵਿੱਤੀ ਸਾਲ 2021-22 ’ਚ ਰਿਲਾਇੰਸ ਜੀਓ ਦੇ ਨੈੱਟਵਰਕ ’ਤੇ 91.4 ਅਰਬ ਜੀ. ਬੀ. ਡਾਟਾ ਦਾ ਇਸਤੇਮਾਲ ਕੀਤਾ ਗਿਆ।

ਇਹ ਵੀ ਪੜ੍ਹੋ :- ਤਜਿੰਦਰ ਬੱਗਾ ਨੂੰ ਪੰਜਾਬ ਤੇ ਹਰਿਆਣਾ HC ਤੋਂ ਰਾਹਤ, 10 ਮਈ ਤੱਕ ਗ੍ਰਿਫ਼ਤਾਰੀ 'ਤੇ ਲੱਗੀ ਰੋਕ

ਜੀਓ ਨੇ 5ਜੀ ਸੇਵਾ ਸ਼ੁਰੂ ਕਰਨ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਅਤੇ ਇਸ ਲਈ ਅੱਠ ਸੂਬਿਆਂ ਦੇ ਕਈ ਸ਼ਹਿਰਾਂ ’ਚ ਵਿਆਪਕ ਪਰੀਖਣ ਕੀਤੇ ਹਨ। ਰਿਲਾਇੰਸ ਜੀਓ ਮੁਤਾਬਕ 31 ਮਾਰਚ 2022 ਨੂੰ ਸਮਾਪਤ ਹੋਏ ਵਿੱਤੀ ਸਾਲ ਦੀ ਚੌਥੀ ਤਿਮਾਹੀ ’ਚ ਹਰ ਗਾਹਕ ਨੇ ਨੈੱਟਵਰਕ ’ਤੇ ਪ੍ਰਤੀ ਮਹੀਨੇ ਔਸਤਨ 968 ਮਿੰਟ ਗੱਲ ਕੀਤੀ, ਜਿਸ ਦੀ ਰੋਜ਼ਾਨਾ ਔਸਤ ਕਰੀਬ 32 ਮਿੰਟ ਹੈ। ਪਿਛਲੇ ਸਾਲ ਦੇ ਮੁਕਾਬਲੇ ਜੀਓ ਨੈੱਟਵਰਕ ਵੁਆਇਸ ਟ੍ਰੈਫਿਕ 17.9 ਫੀਸਦੀ ਵਧ ਕੇ 4,51,000 ਕਰੋੜ ਮਿੰਟ ਰਿਹਾ।

ਇਹ ਵੀ ਪੜ੍ਹੋ :- ਲੁੱਟ-ਖੋਹ ਦੇ ਮਾਮਲੇ ’ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਕੈਦ

ਕੰਪਨੀ ਨੇ ਦੱਸਿਆ ਕਿ ਜੀਓਫਾਈਬਰ ਦੋ ਸਾਲਾਂ ਦੇ ਅੰਦਰ ਹੀ ਦੇਸ਼ ਦਾ ਸਭ ਤੋਂ ਵੱਡਾ ਬ੍ਰਾਡਬ੍ਰਾਂਡ ਸੇਵਾ ਮੁਹੱਈਆ ਕਰਵਾਉਣ ਵਾਲੀ ਇਕਾਈ ਬਣ ਗਈ ਹੈ। ਜੀਓਫਾਈਬਰ ਨੇ ਕਰੀਬ 60 ਲੱਖ ਤੋਂ ਵੱਧ ਕੰਪਲੈਕਸਾਂ ਸਮੇਤ 50 ਲੱਖ ਘਰਾਂ ਨੂੰ ਆਪਣੇ ਨੈੱਟਵਰਕ ਨਾਲ ਜੋੜ ਲਿਆ ਹੈ। ਰਿਲਾਇੰਸ ਜੀਓ ਦਾ ਔਸਤ ਰੈਵੇਨਿਊ ਪ੍ਰਤੀ ਯੂਜ਼ਰ (ਏ. ਆਰ. ਪੀ. ਯੂ.) ਜਨਵਰੀ ਤੋਂ ਮਾਰਚ 2022 ਦੀ ਚੌਥੀ ਤਿਮਾਹੀ ’ਚ 167.6 ਰੁਪਏ ਰਿਹਾ।

ਇਸ ਤਿਮਾਹੀ ’ਚ ਰਿਲਾਇੰਸ ਜੀਓ ਦਾ ਸਿੰਗਲ ਸ਼ੁੱਧ ਲਾਭ 24 ਫੀਸਦੀ ਵਧ ਕੇ 4,173 ਕਰੋੜ ਰੁਪਏ ਰਿਹਾ। ਵਿੱਤੀ ਸਾਲ 2020-21 ਦੀ ਚੌਥੀ ਤਿਮਾਹੀ ’ਚ ਇਹ 3,360 ਕਰੋੜ ਰੁਪਏ ਸੀ। ਰਿਲਾਇੰਸ ਜੀਓ ਦਾ 31 ਮਾਰਚ 2022 ਨੂੰ ਖ਼ਤਮ ਹੋਏ ਵਿੱਤੀ ਸਾਲ 'ਚ ਏਕੀਕ੍ਰਿਤ ਸ਼ੁੱਧ ਲਾਭ 14,854 ਕਰੋੜ ਰੁਪਏ ਰਿਹਾ ਤਾਂ ਕਿ ਵਿੱਤੀ ਸਾਲ 2020-21 'ਚ ਦਰਜ ਕੀਤੇ 12,071 ਕਰੋੜ ਰੁਪਏ ਤੋਂ 14 ਫੀਸਦੀ ਜ਼ਿਆਦਾ ਹੈ। ਕੰਪਨੀ ਦਾ ਵਿੱਤੀ ਸਾਲ 2021-22 'ਚ ਸਟੈਂਡਅਲੋਨ ਮਾਲੀਆ 20 ਫੀਸਦੀ ਵਧ ਕੇ 20,901 ਕਰੋੜ ਰੁਪਏ ਹੋਇਆ ਜੋ ਕਿ ਇਸ ਤੋਂ ਪਹਿਲਾਂ ਵਿੱਤੀ ਸਾਲ 'ਚ ਇਹ 17,358 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ :- ਗੁਰਦੁਆਰਾ ਮੈਨੇਜਰ ਦੀ ਭੇਦਭਰੇ ਹਾਲਾਤ 'ਚ ਮੌਤ, ਪੁਲਸ ਨੇ ਕੁਝ ਹੀ ਘੰਟਿਆਂ 'ਚ ਦੋਸ਼ੀਆਂ ਨੂੰ ਕੀਤਾ ਕਾਬੂ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News