ਫਲਿੱਪਕਾਰਟ ਸੇਲ ''ਚ ਮੋਬਾਇਲ ਫੋਨ ਦੀ ਵਿਕਰੀ ''ਚ ਹੋਇਆ 70 ਫ਼ੀਸਦ ਵਾਧਾ

Saturday, Oct 01, 2022 - 04:06 PM (IST)

ਫਲਿੱਪਕਾਰਟ ਸੇਲ ''ਚ ਮੋਬਾਇਲ ਫੋਨ ਦੀ ਵਿਕਰੀ ''ਚ ਹੋਇਆ 70 ਫ਼ੀਸਦ ਵਾਧਾ

ਨਵੀਂ ਦਿੱਲੀ : ਤਿਉਹਾਰੀ ਸੀਜ਼ਨ ਦੀ ਆਮਦ ਨਾਲ ਈ-ਕਾਮਰਸ ਕੰਪਨੀਆਂ ਦੇ ਵਪਾਰ 'ਚ ਵਾਧਾ ਹੋਇਆ ਹੈ। ਇਸ ਲਈ ਲੜੀ 'ਚ ਦਿੱਗਜ ਫਲਿੱਪਕਾਰਟ ਨੇ ਅੱਠ ਦਿਨਾਂ ਦੌਰਾਨ ਪ੍ਰੀਮੀਅਮ ਮੋਬਾਈਲ ਫੋਨਾਂ ਦੀ ਵਿਕਰੀ ਵਿੱਚ 70 ਫੀਸਦੀ ਵਾਧਾ ਦਰਜ ਕੀਤਾ ਹੈ। ਬੀਤੇ ਦਿਨੀਂ ਕੰਪਨੀ ਨੇ ਇਸ ਦੀ ਜਾਣਕਾਰੀ ਦਿੱਤੀ। ਅੱਠ ਦਿਨਾਂ ਦੌਰਾਨ ਪ੍ਰੀਮੀਅਮ ਮੋਬਾਈਲ ਫੋਨਾਂ ਦੇ 44 ਫ਼ੀਸਦੀ ਤੋਂ ਵੱਧ ਖ਼ਰੀਦਦਾਰ ਟੀਅਰ II ਅਤੇ ਟੀਅਰ III ਸ਼ਹਿਰਾਂ ਤੋਂ ਸਨ। ਜਦੋਂ ਕਿ 20,000 ਰੁਪਏ ਅਤੇ ਇਸ ਤੋਂ ਵੱਧ ਕੀਮਤ ਵਾਲੇ ਪ੍ਰੀਮੀਅਮ ਮੋਬਾਈਲ ਫੋਨਾਂ ਦੀ ਕੁੱਲ ਮੋਬਾਈਲ ਵਿਕਰੀ ਦਾ ਲਗਭਗ 50 ਫ਼ੀਸਦੀ ਹਿੱਸਾ ਹੈ।

ਫਲਿੱਪਕਾਰਟ ਨੇ ਇੱਕ ਬਿਆਨ ਵਿੱਚ ਕਿਹਾ ਭਾਰਤ ਨੇ ਅਸਲ ਵਿੱਚ ਮੋਬਾਈਲ, ਇਲੈਕਟ੍ਰੋਨਿਕਸ ਅਤੇ ਵੱਡੇ ਉਪਕਰਨਾਂ ਵਰਗੀਆਂ ਸ਼੍ਰੇਣੀਆਂ ਦੇ ਨਾਲ 'ਦਿ ਬਿਗ ਬਿਲੀਅਨ ਡੇਜ਼' ਨੂੰ ਅੱਗੇ ਵਧਾਇਆ ਹੈ। ਇਸਨੇ ਪ੍ਰੀਮੀਅਮ ਉਤਪਾਦਾਂ ਦੀ ਵਿਕਰੀ ਵਿੱਚ ਪਿਛਲੇ TBBDs ਦੇ ਮੁਕਾਬਲੇ ਕ੍ਰਮਵਾਰ 70 ਅਤੇ 30  ਫ਼ੀਸਦੀ ਤੋਂ ਵੱਧ ਵਾਧਾ ਪ੍ਰਾਪਤ ਕੀਤਾ ਹੈ। 

ਕੰਪਨੀ ਨੇ 2021 ਵਿੱਚ TBBD ਦੌਰਾਨ ਰਜਿਸਟਰਡ ਵਿਕਰੀ ਦੇ ਆਧਾਰ ਨੰਬਰ ਦਾ ਖ਼ੁਲਾਸਾ ਨਹੀਂ ਕੀਤਾ। ਕੰਪਨੀ ਨੇ ਕਿਹਾ ਕਿ ਵਾਲਮਾਰਟ ਸਮੂਹ ਨੇ ਤਿਉਹਾਰਾਂ ਦੇ ਦਿਨਾਂ ਦੌਰਾਨ ਇੱਕ ਅਰਬ ਤੋਂ ਵੱਧ ਗਾਹਕਾਂ ਨੂੰ ਆਕਰਸ਼ਿਤ ਕਰਨ ਦਾ ਦਾਅਵਾ ਕੀਤਾ ਹੈ। 


 


author

Anuradha

Content Editor

Related News