ਦੇਸ਼ ਦੇ 6000 ਰੇਲਵੇ ਸਟੇਸ਼ਨਾਂ ਨੂੰ ਕੀਤਾ ਜਾਵੇਗਾ ਵਾਈ-ਫਾਈ ਤੋਂ ਲੈਸ

06/19/2018 11:41:22 AM

ਨਵੀਂ ਦਿੱਲੀ—ਡਿਜੀਟਲ ਇੰਡੀਆ ਦੀ ਰਾਹ ਆਸਾਨ ਕਰਨ ਲਈ ਰੇਲਵੇ ਛੋਟੇ-ਵੱਡੇ ਸਾਰੇ ਸਟੇਸ਼ਨਾਂ 'ਤੇ ਮੁਫਤ ਵਾਈ-ਫਾਈ ਦੀ ਸੁਵਿਧਾ ਦੇਣ ਦੀ ਤਿਆਰੀ ਕਰ ਰਿਹਾ ਹੈ। ਦੇਸ਼ 'ਚ ਕਰੀਬ ਛੇ ਹਜ਼ਾਰ ਸਟੇਸ਼ਨਾਂ ਨੂੰ ਵਾਈ-ਫਾਈ ਸੁਵਿਧਾ ਤੋਂ ਲੈਸ ਕੀਤਾ ਜਾਵੇਗਾ। ਛੋਟੇ ਸਟੇਸ਼ਨਾਂ ਦੇ ਕੋਲ ਦੇ ਪਿੰਡਾਂ 'ਚ ਵੀ ਇਹ ਸੁਵਿਧਾ ਉਪਲੱਬਧ ਰਹੇਗੀ। ਇਸ ਦੀ ਵਰਤੋਂ ਕਿਸਾਨ, ਗਰੀਬ ਅਤੇ ਵਿਦਿਆਰਥੀ ਕਰ ਸਕਣਗੇ। ਇਸ ਨਾਲ ਜਿਥੇ ਬੱਚਿਆਂ ਨੂੰ ਪੜ੍ਹਾਈ 'ਚ ਸਹੂਲੀਅਤ ਹੋਵੇਗੀ ਉੱਧਰ ਕਿਸਾਨ ਖੇਤੀ-ਕਿਸਾਨੀ ਦੇ ਆਧੁਨਿਕ ਤਰੀਕੇ ਸਿਖ ਸਕਣਗੇ। 
ਮੋਦੀ ਸਰਕਾਰ ਦਾ ਇਸ ਸਮੇਂ ਪੂਰਾ ਫੋਕਸ ਡਿਜੀਟਲੀਕਰਣ 'ਤੇ ਹੈ। ਸੁਵਿਧਾਵਾਂ ਨੂੰ ਆਨਲਾਈਨ ਕੀਤਾ ਜਾ ਰਿਹਾ ਹੈ ਤਾਂ ਵਿਚੌਲੀਏ ਖਤਮ ਹੋਣ। ਇਸ ਕੜੀ 'ਚ ਪਿੰਡ 'ਚ ਇੰਟਰਨੈੱਟ ਸੁਵਿਧਾ ਉਪਲੱਬਧ ਕਰਵਾਈ ਜਾ ਰਹੀ ਹੈ। 
ਰੇਲਵੇ ਦੇ ਸਾਰੇ ਛੋਟੇ-ਵੱਡੇ ਸਟੇਸ਼ਨਾਂ 'ਤੇ ਮੁਫਤ ਵਾਈ-ਫਾਈ ਦੀ ਸੁਵਿਧਾ ਇਸ ਦਿਸ਼ਾ 'ਚ ਵੱਡੀ ਪਹਿਲ ਹੋਵੇਗੀ। ਇਸ ਨਾਲ ਗਰੀਬ ਲੋਕ ਸਰਕਾਰੀ ਯੋਜਨਾਵਾਂ ਦੇ ਬਾਰੇ 'ਚ ਜਾਣਕਾਰੀ ਲੈ ਸਕਣਗੇ। ਕਿਸ ਯੋਜਨਾ ਲਈ ਕੀ ਪਾਤਰਾ ਹੈ ਕਿਥੇ ਸੰਪਕਰ ਕਰਨਾ ਚਾਹੀਦਾ, ਕਿਸ ਤਰ੍ਹਾਂ ਲਾਭ ਮਿਲਦਾ ਹੈ ਇਸ ਨਾਲ ਜੁੜੀ ਇਕ-ਇਕ ਜਾਣਕਾਰੀ ਉਨ੍ਹਾਂ ਨੂੰ ਮੋਬਾਇਲ 'ਤੇ ਮਿਲ ਜਾਵੇਗੀ। ਵਾਈ-ਫਾਈ ਦੀ ਸੁਵਿਧਾ ਹੋਣ ਨਾਲ ਉਨ੍ਹਾਂ ਨੂੰ ਇੰਟਰਨੈੱਟ ਲਈ ਪੈਸਾ ਖਰਚ ਨਹੀਂ ਕਰਨਾ ਹੋਵੇਗਾ। 
ਐੱਨ.ਸੀ.ਆਰ.ਦੇ ਏ.1, ਏ ਸ਼੍ਰੇਣੀ ਦੇ ਸਟੇਸ਼ਨ ਵਾਈ-ਫਾਈ ਯੁਕਤ
ਲਗਭਗ 700 ਸਟੇਸ਼ਨਾਂ 'ਤੇ ਵਾਈ-ਫਾਈ ਦੀ ਸੁਵਿਧਾ ਹੈ। 6 ਹਜ਼ਾਰ ਸਟੇਸ਼ਨਾਂ 'ਤੇ ਕੰਮ ਚੱਲ ਰਿਹਾ ਹੈ। ਉੱਤਰ ਮੱਧ ਰੇਲਵੇ (ਐੱਨ.ਸੀ.ਆਰ) 'ਚ ਏ-1 ਅਤੇ ਸ਼੍ਰੇਣੀ ਦੇ 17 ਸਟੇਸ਼ਨਾਂ 'ਤੇ ਵਾਈ-ਫਾਈ ਦੀ ਸੁਵਿਧਾ ਦਿੱਤੀ ਜਾ ਚੁੱਕੀ ਹੈ। ਤਿੰਨ ਸਟੇਸ਼ਨਾਂ 'ਤੇ ਛੇਤੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਵੀ ਸ਼੍ਰੇਣੀ ਦੇ ਸਟੇਸ਼ਨਾਂ ਨੂੰ ਕਵਰ ਕੀਤਾ ਜਾਵੇਗਾ।


Related News