58 ਫੀਸਦੀ ਬੈਂਕਾਂ ਨੇ ਕਿਹਾ, ਫਸੇ ਕਰਜ਼ੇ ''ਚ ਹੋਇਆ ਵਾਧਾ : ਸਰਵੇਖਣ

01/25/2018 2:55:49 AM

ਨਵੀਂ ਦਿੱਲੀ-ਪਿਛਲੇ ਸਾਲ ਜੁਲਾਈ-ਦਸੰਬਰ ਦੀ ਤਿਮਾਹੀ 'ਚ ਫਸੇ ਕਰਜ਼ੇ (ਐੱਨ. ਪੀ. ਏ.) 'ਚ ਵਾਧੇ ਦਾ ਦਬਾਅ ਕੁਝ ਘੱਟ ਹੁੰਦਾ ਦਿਸਿਆ ਕਿਉਂਕਿ ਉਮੀਦ ਤੋਂ ਘੱਟ ਬੈਂਕਾਂ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਦਾ ਐੱਨ. ਪੀ. ਏ. ਵਧਿਆ ਹੈ। ਇਹ ਕਰਜ਼ੇ ਦੇ ਕਾਰੋਬਾਰ 'ਚ ਸਥਿਰਤਾ ਦਾ ਸੰਕੇਤ ਹੈ। ਉਦਯੋਗ ਮੰਡਲ ਫਿੱਕੀ ਤੇ ਆਈ. ਬੀ. ਏ. ਦੇ ਸਰਵੇਖਣ 'ਚ 19 ਜਨਤਕ ਖੇਤਰ, ਨਿੱਜੀ ਤੇ ਵਿਦੇਸ਼ੀ ਬੈਂਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਿਆਦ 'ਚ 58 ਫੀਸਦੀ ਹਿੱਸੇਦਾਰ ਬੈਂਕਾਂ ਨੇ ਕਿਹਾ ਕਿ ਉਨ੍ਹਾਂ ਦੇ ਐੱਨ. ਪੀ. ਏ. 'ਚ ਵਾਧਾ ਹੋਇਆ ਹੈ। ਇਸ ਤੋਂ ਪਿਛਲੇ ਦੌਰੇ ਦੇ ਸਰਵੇ 'ਚ 80 ਫੀਸਦੀ ਬੈਂਕਾਂ ਨੇ ਕਿਹਾ ਕਿ ਉਨ੍ਹਾਂ ਦਾ ਐੱਨ. ਪੀ. ਏ. ਵਧਿਆ ਹੈ। ਬੁਨਿਆਦੀ ਢਾਂਚਾ, ਧਾਤੂ ਤੇ ਇੰਜੀਨੀਅਰਿੰਗ ਖੇਤਰ ਦਾ ਫਸੇ ਕਰਜ਼ੇ 'ਚ ਪ੍ਰਮੁੱਖ ਰੂਪ ਨਾਲ ਯੋਗਦਾਨ ਹੈ।


Related News