ਰੂਸ-ਯੂਕਰੇਨ ਤਣਾਅ ਦਰਮਿਆਨ ਸੋਨਾ ਹੋਇਆ 50 ਹਜ਼ਾਰੀ, ਚਾਂਦੀ ਦੀਆਂ ਕੀਮਤਾਂ ਵੀ ਅਸਮਾਨੀਂ ਚੜ੍ਹੀਆਂ
Tuesday, Feb 15, 2022 - 01:50 PM (IST)
ਨਵੀਂ ਦਿੱਲੀ — ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਤਣਾਅ ਦਾ ਅਸਰ ਸ਼ੇਅਰ ਬਾਜ਼ਾਰ ਦੇ ਨਾਲ-ਨਾਲ ਕਮੋਡਿਟੀ ਬਾਜ਼ਾਰ 'ਤੇ ਵੀ ਦਿਖਾਈ ਦੇ ਰਿਹਾ ਹੈ। ਮੰਗਲਵਾਰ ਨੂੰ MCX 'ਤੇ ਸੋਨੇ ਦੀ ਕੀਮਤ 'ਚ ਜ਼ਬਰਦਸਤ ਵਾਧਾ ਹੋਇਆ ਅਤੇ ਇਹ ਇਕ ਵਾਰ ਫਿਰ 50 ਹਜ਼ਾਰ ਹੋ ਗਿਆ। ਅੱਜ ਸੋਨੇ ਦੀ ਕੀਮਤ ਵਧ ਕੇ 50,284 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਦੂਜੇ ਪਾਸੇ ਚਾਂਦੀ ਦੀ ਕੀਮਤ ਵੀ ਅਸਮਾਨ 'ਤੇ ਪਹੁੰਚ ਗਈ ਹੈ। ਚਾਂਦੀ ਦੀ ਕੀਮਤ 0.46 ਫੀਸਦੀ ਡਿੱਗ ਕੇ 64,531 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ।
ਇਹ ਵੀ ਪੜ੍ਹੋ : ਦੇਸ਼ ’ਚ ਡਾਟਾ ਸੈਂਟਰਾਂ ਦੇ ਜ਼ਰੀਏ ਹਜ਼ਾਰਾਂ ਨੌਕਰੀਆਂ ਦੇ ਮੌਕੇ, ਕਈ ਕੰਪਨੀਆਂ ਭਰਤੀ ਲਈ ਤਿਆਰ
ਇਸ ਤਰੀਕੇ ਨਾਲ ਜਾਣੋ ਸੋਨੇ ਦੀ ਸ਼ੁੱਧਤਾ
ਗਹਿਣੇ ਬਣਾਉਣ ਲਈ ਜ਼ਿਆਦਾਤਰ 22 ਕੈਰੇਟ ਸੋਨੇ ਦੀ ਵਰਤੋਂ ਕੀਤੀ ਜਾਂਦੀ ਹੈ। ਕੁਝ ਲੋਕ 18 ਕੈਰੇਟ ਸੋਨਾ ਵੀ ਵਰਤਦੇ ਹਨ। ਗਹਿਣਿਆਂ 'ਤੇ ਕੈਰੇਟ ਦੇ ਹਿਸਾਬ ਨਾਲ ਹਾਲ ਮਾਰਕ ਬਣਾਇਆ ਜਾਂਦਾ ਹੈ। 24 ਕੈਰੇਟ ਸੋਨੇ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਅਤੇ 18 ਕੈਰੇਟ 'ਤੇ 750 ਲਿਖਿਆ ਹੋਇਆ ਹੈ।
ਇਹ ਵੀ ਪੜ੍ਹੋ : ਇਤਿਹਾਸਕ IPO ਲਈ ਸਰਕਾਰ ਵੇਚੇਗੀ ਆਪਣੀ 5 ਫ਼ੀਸਦੀ ਹਿੱਸੇਦਾਰੀ, SEBI ਕੋਲ ਦਾਖ਼ਲ ਹੋਏ ਦਸਤਾਵੇਜ਼
ਇੱਥੇ ਜਾਣੋ ਆਪਣੇ ਸ਼ਹਿਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ
ਐਕਸਾਈਜ਼ ਡਿਊਟੀ, ਸਟੇਟ ਟੈਕਸ ਅਤੇ ਮੇਕਿੰਗ ਚਾਰਜਿਜ਼ ਦੇ ਕਾਰਨ ਦੇਸ਼ ਭਰ ਵਿੱਚ ਸੋਨੇ ਦੇ ਗਹਿਣਿਆਂ ਦੀ ਕੀਮਤ ਵੱਖ-ਵੱਖ ਹੁੰਦੀ ਹੈ। ਤੁਸੀਂ ਮੋਬਾਈਲ 'ਤੇ ਆਪਣੇ ਸ਼ਹਿਰ ਦੇ ਸੋਨੇ ਦੀ ਕੀਮਤ ਵੀ ਦੇਖ ਸਕਦੇ ਹੋ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ, ਤੁਸੀਂ ਸਿਰਫ 8955664433 ਨੰਬਰ 'ਤੇ ਮਿਸ ਕਾਲ ਦੇ ਕੇ ਕੀਮਤ ਦੀ ਜਾਂਚ ਕਰ ਸਕਦੇ ਹੋ। ਤੁਹਾਡਾ ਮੈਸੇਜ ਉਸੇ ਨੰਬਰ 'ਤੇ ਆਵੇਗਾ ਜਿਸ ਤੋਂ ਤੁਸੀਂ ਮੈਸੇਜ ਕਰਦੇ ਹੋ। ਇਸ ਤਰ੍ਹਾਂ ਤੁਸੀਂ ਘਰ ਬੈਠੇ ਹੀ ਜਾਣ ਸਕੋਗੇ ਸੋਨੇ ਦਾ ਤਾਜ਼ਾ ਰੇਟ।
ਇਹ ਵੀ ਪੜ੍ਹੋ : ਜਲਦ ਹੋ ਸਕਦੀ ਹੈ 5-ਜੀ ਸਪੈਕਟ੍ਰਮ ਦੀ ਨੀਲਾਮੀ, TRAI ਜਾਰੀ ਕਰੇਗਾ ਨੀਲਾਮੀ ਪ੍ਰਕਿਰਿਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।