ਨਿਫਟੀ ਦੇ ਇਨ੍ਹਾਂ 5 ਸਟਾਕਸ 'ਚ 50 ਫ਼ੀਸਦੀ ਤੋਂ ਵੱਧ ਬੜ੍ਹਤ, ਨਿਵੇਸ਼ਕ ਮਾਲੋਮਾਲ

Saturday, Apr 10, 2021 - 11:28 AM (IST)

ਨਿਫਟੀ ਦੇ ਇਨ੍ਹਾਂ 5 ਸਟਾਕਸ 'ਚ 50 ਫ਼ੀਸਦੀ ਤੋਂ ਵੱਧ ਬੜ੍ਹਤ, ਨਿਵੇਸ਼ਕ ਮਾਲੋਮਾਲ

ਨਵੀਂ ਦਿੱਲੀ- ਸਾਲ 2021 ਵਿਚ ਨਿਫਟੀ ਨੇ ਹੁਣ ਤੱਕ ਲਗਭਗ 6 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ ਪਰ ਇਸ ਵਿਚਕਾਰ ਇਸ ਇੰਡੈਕਸ ਦੇ 5 ਸਟਾਕਸ ਨੇ ਸ਼ਾਨਦਾਰ ਦੌੜ ਲਾਈ ਹੈ। ਇਨ੍ਹਾਂ ਸ਼ੇਅਰਾਂ ਵਿਚ ਸਿਰਫ਼ ਤਿੰਨ ਮਹੀਨਿਆਂ ਵਿਚ 50 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ। ਹਾਲਾਂਕਿ, ਵਿਚ-ਵਿਚਕਾਰ ਇਨ੍ਹਾਂ ਵਿਚ ਗਿਰਾਵਟ ਆਉਂਦੀ ਰਹੀ ਪਰ ਹੁਣ ਤੱਕ ਰੁਝਾਨ ਉੱਪਰ ਵੱਲ ਹੀ ਰਿਹਾ।

ਟਾਟਾ ਮੋਟਰਜ਼-
ਇਹ ਸਟਾਕ 2021 ਵਿਚ 71 ਫ਼ੀਸਦੀ ਚੜ੍ਹ ਚੁੱਕਾ ਹੈ। 31 ਦਸੰਬਰ 2020 ਨੂੰ ਇਹ 183.85 ਰੁਪਏ 'ਤੇ ਸੀ, ਜੋ 8 ਅਪ੍ਰੈਲ 2021 ਤੱਕ 313.95 ਰੁਪਏ 'ਤੇ ਪਹੁੰਚ ਗਿਆ। ਹਾਲਾਂਕਿ, ਇਹ ਸ਼ੇਅਰ 3 ਮਾਰਚ 2021 ਨੂੰ ਇਸ ਦੇ 52-ਹਫ਼ਤੇ ਦੇ ਉੱਚੇ ਪੱਧਰ 357 ਰੁਪਏ ਤੋਂ ਫਿਲਹਾਲ 12 ਫ਼ੀਸਦੀ ਹੇਠਾ ਟ੍ਰੇਡ ਕਰ ਰਿਹਾ ਹੈ।

ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨੋਮਿਕ ਜ਼ੋਨ ਲਿਮਟਿਡ-
ਇਸ ਸਟਾਕ ਨੇ 2021 ਵਿਚ ਹੁਣ ਤੱਕ 70 ਫ਼ੀਸਦੀ ਦੀ ਬੜ੍ਹਤ ਦਰਜ ਕੀਤੀ ਹੈ। 31 ਦਸੰਬਰ, 2020 ਨੂੰ ਇਹ 483.75 ਰੁਪਏ 'ਤੇ ਸੀ ਅਤੇ 8 ਅਪ੍ਰੈਲ 2021 ਨੂੰ ਇਹ 823 ਰੁਪਏ ਦੇ ਪੱਧਰ ਨੂੰ ਛੂਹ ਚੁੱਕਾ ਹੈ। ਇਸ ਸ਼ੇਅਰ ਨੇ 7 ਅਪ੍ਰੈਲ 2021 ਨੂੰ 885 ਰੁਪਏ ਦੇ ਉੱਚ ਪੱਧਰ ਨੂੰ ਛੂਹਿਆ ਸੀ।

ਜੇ. ਐੱਸ. ਡਬਲਿਊ.
31 ਦਸੰਬਰ 2020 ਨੂੰ ਇਹ ਸ਼ੇਅਰ 387.20 ਰੁਪਏ 'ਤੇ ਸੀ, ਜੋ 8 ਅਪ੍ਰੈਲ 2021 ਨੂੰ 614.10 ਰੁਪਏ 'ਤੇ ਰਿਹਾ। ਇਸ ਤਰ੍ਹਾਂ ਸਾਲ 2021 ਵਿਚ ਹੁਣ ਤੱਕ ਇਹ ਸ਼ੇਅਰ 59 ਫ਼ੀਸਦੀ ਚੜ੍ਹ ਚੁੱਕਾ ਹੈ। ਇਸ ਸਟਾਕ ਦਾ 52-ਹਫ਼ਤੇ ਦਾ ਉੱਚਾ ਪੱਧਰ 639 ਰੁਪਏ ਹੈ, ਜੋ ਇਸ ਨੇ 8 ਅਪ੍ਰੈਲ 2021 ਨੂੰ ਹੀ ਕਾਰੋਬਾਰ ਦੌਰਾਨ ਛੂਹਿਆ ਸੀ।

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਅੱਜ ਤੋਂ ਪਟੜੀ 'ਤੇ ਦੌੜੇਗੀ ਅੰਮ੍ਰਿਤਸਰ-ਦਿੱਲੀ ਸ਼ਤਾਬਦੀ ਰੇਲਗੱਡੀ

ਗ੍ਰਾਸਿਮ ਇੰਡਸਟਰੀਜ਼ ਲਿਮਟਿਡ
ਇਸ ਦਾ ਸ਼ੇਅਰ 2021 ਵਿਚ ਹੁਣ ਤੱਕ 56 ਫ਼ੀਸਦੀ ਦੀ ਬੜ੍ਹਤ ਬਣਾ ਚੁੱਕਾ ਹੈ। 31 ਦਸੰਬਰ 2020 ਦੇ 927.85 ਰੁਪਏ ਤੋਂ ਇਹ 8 ਅਪ੍ਰੈਲ 2021 ਤੱਕ ਘਟਦੇ-ਵਧਦੇ 1447.80 ਰੁਪਏ 'ਤੇ ਪਹੁੰਚ ਗਿਆ ਹੈ। ਇਸ ਨੇ 5 ਅਪ੍ਰੈਲ 2021 ਨੂੰ 1,473 ਰੁਪਏ ਦਾ ਉੱਚਾ ਪੱਧਰ ਦਰਜ ਕੀਤਾ ਸੀ। ਗੌਰਤਲਬ ਹੈ ਕਿ ਸਟਾਕਸ ਬਾਜ਼ਾਰ ਵਿਚ ਰੋਜ਼ਾਨਾ ਸ਼ੇਅਰਾਂ ਦੀ ਕੀਮਤ ਘਟਦੀ-ਵਧਦੀ ਹੈ। ਨਿਵੇਸ਼ ਕਰਨ ਵਾਲੇ ਨੂੰ ਇਨ੍ਹਾਂ ਨਾਲ ਸਬੰਧਤ ਖ਼ਬਰਾਂ ਅਤੇ ਆਰਥਿਕ ਮਾਹੌਲ ਅਤੇ ਹੋਰ ਕਈ ਕਾਰਕਾਂ 'ਤੇ ਨਜ਼ਰ ਰੱਖਣੀ ਪੈਂਦੀ ਹੈ। ਇਸ ਦੇ ਨਾਲ ਹੀ ਸ਼ੇਅਰਾਂ ਵਿਚ ਨਿਵੇਸ਼ ਕਰਨ ਤੋਂ ਪਹਿਲਾਂ ਮਾਹਰਾਂ ਦੀ ਸਲਾਹ ਲੈਣੀ ਚਾਹੀਦੀ ਹੈ, ਨਾਲ ਹੀ ਓਨਾ ਹੀ ਪੈਸਾ ਲਾਉਣਾ ਚਾਹੀਦਾ ਹੈ ਜਿੰਨਾ ਨੁਕਸਾਨ ਹੋਣ ਦੀ ਸੂਰਤ ਵਿਚ ਸਹਿਣਯੋਗ ਹੋਵੇ।

ਇਹ ਵੀ ਪੜ੍ਹੋ- ਵਿਦੇਸ਼ 'ਚ ਸੰਪਤੀ ਰੱਖਣ ਵਾਲੇ ਲੋਕਾਂ ਨੂੰ ਇਨਕਮ ਟੈਕਸ ਵਿਭਾਗ ਦੇ ਨੋਟਿਸ

 


author

Sanjeev

Content Editor

Related News