ਇਸ ਸਾਲ ਭਾਰਤ ''ਚ ਲਾਂਚ ਹੋਣਗੇ ਇਹ 5 ਸ਼ਾਨਦਾਰ ਮੋਟਰਸਾਈਕਲ

5/22/2020 1:41:39 PM

ਆਟੋ ਡੈਸਕ— ਭਾਰਤ 'ਚ ਆਟੋਮੋਬਾਇਲ ਇੰਡਸਟਰੀ ਇਸ ਸਮੇਂ ਕਾਫੀ ਮੁਸ਼ਕਿਲ ਦੌਰ 'ਚੋਂ ਲੰਘ ਰਹੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲਾ ਸਮਾਂ ਇੰਡਸਟਰੀ ਲਈ ਕਾਫੀ ਬਿਹਤਰ ਹੋਵੇਗਾ। ਇਸ ਸਾਲ ਮੋਟਰਸਾਈਕਲ ਨਿਰਮਾਤਾ ਕੰਪਨੀਆਂ ਆਪਣੇ ਨਵੇਂ ਪ੍ਰੋਡਕਟਸ ਨੂੰ ਬਾਜ਼ਾਰ 'ਚ ਉਤਾਰਣ ਦੀ ਤਿਆਰੀ 'ਚ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ 5 ਮੋਟਰਸਾਈਕਲਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਦਾ ਲੋਕ ਪਿਛਲੇ ਕਾਫੀ ਸਮੇਂ ਤੋਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

TVS Zeppelin

PunjabKesari

ਟੀ.ਵੀ.ਐੱਸ. ਇਸ ਸਾਲ ਆਪਣੇ ਕਰੂਜ਼ਰ ਸੈਗਮੈਂਟ ਦੇ ਮੋਟਰਸਾਈਕਲ ਜ਼ੈਪਲਿਨ ਨੂੰ ਜਲਦੀ ਹੀ ਲਾਂਚ ਕਰ ਸਕਦੀ ਹੈ। ਇਸ ਨੂੰ ਆਟੋ ਐਕਸਪੋ 2018 'ਚ ਸਭ ਤੋਂ ਪਹਿਲਾਂ ਦਿਖਾਇਆ ਗਿਆ ਸੀ। ਇਸ ਮੋਟਰਸਾਈਕਲ ਦੇ ਕੰਸੈਪਟ ਮਾਡਲ 'ਚ 220 ਸੀਸੀ ਦਾ ਸਿੰਗਲ ਸਿਲੰਡਰ, ਆਇਲ ਕੂਲਡ, ਫਿਊਲ ਇੰਜੈਕਸ਼ਨ ਇੰਜਣ ਲੱਗਾ ਹੈ। ਇਸ ਮੋਟਰਸਾਈਕਲ ਦਾ ਮੁਕਾਬਲਾ ਬਜਾਜ ਦੀ ਅਵੈਂਜਰ 220 ਨਾਲ ਹੋਵੇਗਾ ਕਿਉਂਕਿ ਇਸ ਦੀ ਐਕਸ-ਸ਼ੋਅਰੂਮ ਕੀਮਤ ਲਗਭਗ 1.20 ਲੱਖ ਰੁਪਏ ਹੋ ਸਕਦੀ ਹੈ। 

Hero XPulse 300

PunjabKesari

ਇਸ ਸਮੇਂ ਦੇਸ਼ ਦਾ ਸਭ ਤੋਂ ਕਿਫਾਇਤੀ ਐਡਵੈਂਚਰ ਟੂਅਰਿੰਗ ਮੋਟਰਸਾਈਕਲ ਹੈ ਅਤੇ ਹੁਣ ਕੰਪਨੀ ਇਸ ਮੋਟਰਸਾਈਕਲ ਦੇ ਵੱਡੇ ਮਾਡਲ ਐਕਸ ਪਲਸ 300 ਨੂੰ ਭਾਰਤ 'ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਮੋਟਰਸਾਈਕਲ ਨੂੰ 300 ਸੀਸੀ, ਸਿੰਗਲ ਸਿਲੰਡਰ, ਲਿਕੁਇੱਡ ਕੂਲਡ ਇੰਜਣ ਦੇ ਨਾਲ ਲਿਆਇਆ ਜਾਵੇਗਾ। 

KTM 250 Adventure

PunjabKesari

ਕੇ.ਟੀ.ਐੱਮ. ਨੇ ਹਾਲ ਹੀ 'ਚ ਆਪਣਾ ਐਡਵੈਂਚਰ ਟੂਰਰ ਮੋਟਰਸਾਈਕਲ ਕੇ.ਟੀ.ਐੱਮ. 390 ਲਾਂਚ ਕੀਤਾ ਹੈ ਅਤੇ ਹੁਣ ਕੰਪਨੀ ਇਕ ਹੋਰ ਐਡਵੈਂਚਰ ਮੋਟਰਸਾਈਕਲ ਭਾਰਤ 'ਚ ਲਾਂਚ ਕਰਨ ਬਾਰੇ ਸੋਚ ਰਹੀ ਹੈ। ਕੇ.ਟੀ.ਐੱਮ. 250 ਐਡਵੈਂਚਰ ਮੋਟਰਸਾਈਕਲ 'ਚ 248.8 ਸੀਸੀ ਦਾ ਲਿਕੁਇੱਡ ਕੂਲਡ, ਸਿੰਗਲ ਸਿਲੰਡਰ ਇੰਜਣ ਲੱਗਾ ਹੋਵੇਗਾ ਜੋ 29.6 ਬੀ.ਐੱਚ.ਪੀ. ਦੀ ਤਾਕਤ ਅਤੇ 24 ਨਿਊਟਨ ਮੀਟਰ ਦਾ ਟਾਰਕ ਪੈਦਾ ਕਰੇਗਾ। 

Royal Enfield Meteor

PunjabKesari

ਰਾਇਲ ਐਨਫੀਲਡ ਜਲਦੀ ਹੀ ਆਪਣਾ ਮਿਟਿਓਰ 350 ਮੋਟਰਸਾਈਕਲ ਭਾਰਤੀ ਬਾਜ਼ਾਰ 'ਚ ਲਾਂਚ ਕਰਨ ਵਾਲੀ ਹੈ। ਜੇਕਰ ਲਾਕ ਡਾਊਨ ਨਾ ਹੁੰਦਾ ਤਾਂ ਇਸ ਮੋਟਰਸਾਈਕਲ ਨੂੰ ਹੁਣ ਤਕ ਲਾਂਚ ਕਰ ਦਿੱਤਾ ਗਿਆ ਹੁੰਦਾ। ਇਹ ਮੋਟਰਸਾਈਕਲ ਕੰਪਨੀ ਦੇ ਥੰਡਰਬਰਡ 350 ਦੀ ਥਾਂ ਲਵੇਗਾ। ਦੱਸ ਦੇਈਏ ਕਿ ਇਸ ਮੋਟਰਸਾਈਕਲ 'ਚ ਥੰਡਰਬਰਡ 350 ਦਾ ਹੀ ਇੰਜਣ ਲਗਾਇਆ ਜਾ ਸਕਦਾ ਹੈ। ਥੰਡਰਬਰਡ 350 ਦਾ ਇੰਜਣ 19.2 ਬੀ.ਐੱਚ.ਪੀ. ਦੀ ਤਾਕਤ ਅਤੇ 28 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। 

Suzuki V-Strom 250 Adventure Bike

PunjabKesari

ਸੁਜ਼ੂਕੀ ਭਾਰਤੀ ਬਾਜ਼ਾਰ 'ਚ ਜਲਦ ਹੀ ਆਪਣਾ ਘੱਟ ਸਮਰੱਥਾ ਵਾਲਾ 250 ਸੀਸੀ ਮੋਟਰਸਾਈਕਲ ਸੁਜ਼ੂਕੀ ਵੀ-ਸਟ੍ਰੋਕ 250 ਲਾਂਚ ਕਰ ਸਕਦੀ ਹੈ। ਕੰਪਨੀ ਨੇ ਇਸ ਨੂੰ ਜਲਦੀ ਲਾਂਚ ਕਰਨ ਦੀ ਅਜੇ ਪੁੱਸ਼ਟੀ ਨਹੀਂ ਕੀਤੀ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਮੋਟਰਸਾਈਕਲ ਹੁਣ ਭਾਰਤੀ ਬਾਜ਼ਾਰ 'ਚ ਕੇ.ਟੀ.ਐੱਮ. ਆਦਿ ਮੋਟਰਸਾਈਕਲਾਂ ਦੇ ਮੁਕਾਬਲੇ 'ਚ ਉਤਾਰਿਆ ਜਾਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rakesh

Content Editor Rakesh