ਯੈੱਸ ਬੈਂਕ ਦੇ ਮੁਖੀ ਦੀ ਦੌੜ ''ਚ 5-10 ਬੈਂਕਾਂ ਦੇ ਮੁਖੀ

11/17/2018 3:35:17 PM

ਮੁੰਬਈ — ਯੈੱਸ ਬੈਂਕ ਦੇ ਪ੍ਰਮੁੱਖ ਰਾਣਾ ਕਪੂਰ ਦੇ ਉੱਤਰਾਧਿਕਾਰੀ ਦੀ ਭਾਲ ਲਈ ਗਠਿਤ ਕੀਤੀ ਗਈ ਚੋਣ ਕਮੇਟੀ ਨੇ ਕਈ ਨੇ ਨਾਮਾਂ ਦੀ ਛਾਂਟੀ ਕੀਤੀ ਹੈ। ਦੋ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਸੂਚੀ ਵਿਚ ਵਿਦੇਸ਼ੀ ਬੈਂਕਾਂ ਅਤੇ ਘਰੇਲੂ ਬੈਂਕਾਂ ਦੇ ਕਈ ਮੁਖੀ ਹਨ। ਸੰਭਾਵੀ ਹਿੱਤਾਂ ਦੇ ਸੰਘਰਸ਼ ਨੂੰ ਧਿਆਨ 'ਚ ਰੱਖਦੇ ਹੋਏ ਖੋਜ ਅਤੇ ਚੋਣ ਕਮੇਟੀ ਦੇ ਆਜ਼ਾਦ ਉਮੀਦਵਾਰ ਭਾਰਤੀ ਸਟੇਟ ਬੈਂਕ ਦੇ ਸਾਬਕਾ ਚੇਅਰਮੈਨ ਓ.ਪੀ.ਭੱਟ ਨੇ ਕੱਲ੍ਹ ਅਸਤੀਫਾ ਦੇ ਦਿੱਤਾ ਸੀ। ਭੱਟ ਤੋਂ ਇਕ ਦਿਨ ਪਹਿਲਾਂ ਬੈਂਕ ਦੇ ਗੈਰ ਕਾਰਜਕਾਰੀ ਚੇਅਰਮੈਨ ਅਸ਼ੋਕ ਚਾਵਲਾ ਨੇ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ।

ਭੱਟ ਦੇ ਕਮੇਟੀ 'ਚੋਂ ਨਿਕਲਣ ਤੋਂ ਬਾਅਦ ਬੀਮਾ ਰੈਗੂਲੇਟਰੀ ਕਮਿਸ਼ਨਰ ਇਰਡਾ ਦੇ ਸਾਬਕਾ ਚੇਅਰਮੈਨ ਟੀ.ਐੱਸ. ਵਿਜਯਨ ਕਮੇਟੀ ਦੇ ਇਕੋ ਇਕ ਬਾਹਰੀ ਮੈਂਬਰ ਰਹਿ ਗਏ ਹਨ। ਸੂਤਰਾਂ ਨੇ ਦੱਸਿਆ ਕਿ ਗਠਨ ਤੋਂ ਬਾਅਦ ਖੋਜ ਕਮੇਟੀ ਦੀਆਂ ਤਿੰਨ ਬੈਠਕਾਂ ਹੋ ਚੁੱਕੀਆਂ ਹਨ। ਆਖਰੀ ਬੈਠਕ ਮੰਗਲਵਾਰ ਨੂੰ ਹੋਈ ਸੀ। ਬੈਂਕ ਦੇ ਮੁਖੀ ਲਈ ਸ਼ਾਰਟਲਿਸਟ ਕੀਤੇ ਗਏ ਨਾਵਾਂ ਵਿਚ ਅਜਿਹੇ ਵਿਦੇਸ਼ੀ ਬੈਂਕਾਂ ਦੇ ਮੁਖੀ ਵੀ ਹਨ ਜਿਨ੍ਹਾਂ ਦੀ ਭਾਰਤ ਵਿਚ ਮੌਜੂਦਗੀ ਹੈ। ਇਸ ਇਲਾਵਾ ਇਸ ਸੂਚੀ ਵਿਚ ਕੁਝ ਨਿੱਜੀ ਬੈਂਕ ਦੇ ਮੁਖੀ ਅਤੇ ਕੁਝ ਜਨਤਕ ਬੈਂਕਾਂ ਦੇ ਮੁਖੀ ਦੇ ਨਾਂ ਵੀ ਸ਼ਾਮਲ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਲ ਪੰਜ ਨਾਮ ਇਸ ਅਹੁਦੇ ਲਈ ਚੁਣੇ ਗਏ ਹਨ। ਇਕ ਹੋਰ ਸੂਤਰ ਨੇ ਇਸ ਲਈ 10 ਨਾਵਾਂ ਦੀ ਛਾਂਟੀ ਦੀ ਜ਼ਿਕਰ ਕੀਤਾ ਹੈ ਅਤੇ ਦੱਸਿਆ ਕਿ ਇਨ੍ਹਾਂ ਵਿਚੋਂ 5 ਨਾਮ ਚੁਣੇ ਜਾਣਗੇ।
 


Related News