ਬਿਜਲੀ ਨੂੰ ਲੈ ਕੇ ਵਧਣ ਵਾਲੀ ਹੈ ਤੁਹਾਡੀ ਟੈਂਸ਼ਨ, ਲੱਗ ਸਕਦਾ ਹੈ ਇਹ ਝਟਕਾ

Sunday, Apr 25, 2021 - 02:26 PM (IST)

ਨਵੀਂ ਦਿੱਲੀ- ਬਿਜਲੀ ਪਲਾਂਟਾਂ ਵਿਚ ਕੋਲੇ ਦੀ ਘਾਟ ਕਾਰਨ ਆਉਣ ਵਾਲੇ ਦਿਨਾਂ ਵਿਚ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੇਸ਼ ਵਿਚ 46 ਗੀਗਾਵਾਟ ਦੇ 38 ਪਾਵਰ ਪਲਾਂਟਾਂ ਕੋਲ ਵੀਰਵਾਰ ਤੱਕ 7 ਦਿਨਾਂ ਤੋਂ ਵੀ ਘੱਟ ਦਾ ਕੋਲਾ ਭੰਡਾਰ ਸੀ। ਸੈਂਟਰਲ ਪਾਵਰ ਅਥਾਰਟੀ (ਸੀ. ਈ. ਏ.) ਦੇ ਕੋਲੇ ਦੇ ਰੋਜ਼ਾਨਾ ਭੰਡਾਰ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਹਾਲਾਂਕਿ, ਸੀ. ਈ. ਏ. ਦੀ 22 ਅਪ੍ਰੈਲ 2021 ਦੀ ਰਿਪੋਰਟ ਮੁਤਾਬਕ, ਦੇਸ਼ ਵਿਚ 1,66,406 ਮੈਗਾਵਾਟ ਦੀ ਸਮੂਹਿਕ ਸਮਰੱਥਾ ਦੇ 135 ਪਾਵਰ ਪਲਾਂਟਾਂ ਵਿਚ ਕਿਸੇ ਕੋਲ ਕੋਲਾ ਭੰਡਾਰ ਦੀ ਸਥਿਤੀ ਗੰਭੀਰ ਜਾਂ ਅਤਿ ਗੰਭੀਰ ਨਹੀਂ ਸੀ। ਜੇਕਰ ਕਿਸੇ ਪਲਾਂਟ ਕੋਲ ਸੱਤ ਦਿਨ ਤੋਂ ਘੱਟ ਦਾ ਕੋਲਾ ਭੰਡਾਰ ਬਾਕੀ ਰਹਿੰਦਾ ਹੈ ਤਾਂ ਇਹ ਗੰਭੀਰ ਸਥਿਤੀ ਮੰਨੀ ਜਾਂਦੀ ਹੈ।


ਉੱਥੇ ਹੀ, ਤਿੰਨ ਦਿਨ ਤੋਂ ਘੱਟ ਦਾ ਕੋਲਾ ਭੰਡਾਰ ਅਤਿ ਗੰਭੀਰ ਸਥਿਤੀ ਹੁੰਦੀ ਹੈ। ਸੀ. ਈ. ਏ. ਰੋਜ਼ਾਨਾ ਦੇ ਆਧਾਰ 'ਤੇ ਇਨ੍ਹਾਂ ਪਲਾਂਟਾ ਵਿਚ ਕੋਲਾ ਭੰਡਾਰ ਦੀ ਸਥਿਤੀ ਦੀ ਨਿਗਰਾਨੀ ਕਰਦਾ ਹੈ।

ਬਿਜਲੀ ਖੇਤਰ ਦੇ ਇਕ ਵਿਸ਼ਲੇਸ਼ਕ ਨੇ ਕਿਹਾ ਕਿ ਸੀ. ਈ. ਏ. ਵੱਲੋਂ ਕਿਸੇ ਪਲਾਂਟ ਨੂੰ ਕੋਲਾ ਭੰਡਾਰ ਦੇ ਮਾਮਲੇ ਵਿਚ ਗੰਭੀਰ ਜਾਂ ਅਤਿ ਗੰਭੀਰ ਦੇ ਰੂਪ ਵਿਚ ਵਰਗੀਕ੍ਰਿਤ ਕਰਨ ਦੇ ਕਾਰਨ ਹੋ ਸਕਦੇ ਹਨ ਪਰ ਤੱਥ ਇਹ ਹੈ ਕਿ ਬਿਜਲੀ ਪਲਾਂਟਾਂ ਵਿਚ ਕੋਲੇ ਦੀ ਕਮੀ ਹੈ, ਅਜਿਹੇ ਵਿਚ ਆਗਾਮੀ ਦਿਨਾਂ ਵਿਚ ਪਾਰਾ ਚੜ੍ਹਨ ਦੇ ਨਾਲ ਖ਼ਪਤ ਵਧਣ ਨਾਲ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ। 

ਇਹ ਵੀ ਪੜ੍ਹੋ- ਭਾਰਤ ਤੋਂ ਜਾਣ ਵਾਲੇ ਲੋਕਾਂ ਦੀ ਕੁਵੈਤ 'ਚ ਐਂਟਰੀ ਬੰਦ, ਉਡਾਣਾਂ 'ਤੇ ਲੱਗੀ ਪਾਬੰਦੀ

ਇਕ ਰਿਪੋਰਟ ਮੁਤਾਬਕ, ਦੇਸ਼ ਵਿਚ 31 ਮਾਰਚ 2021 ਤੱਕ ਕੁੱਲ ਸਥਾਪਿਤ ਬਿਜਲੀ ਸਮਰੱਥਾ 377 ਗੀਗਾਵਾਟ ਦੀ ਸੀ। ਇਸ ਵਿਚ 200 ਗੀਗਾਵਾਟ ਕੋਲਾ ਆਧਾਰਿਤ, 48 ਮੈਗਾਵਾਟ ਪਣ ਬਿਜਲੀ ਅਤੇ 93 ਮੈਗਾਵਾਟ ਸੌਰ ਜਾਂ ਪੌਣ ਊਰਜਾ ਸਮਰੱਥਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸੌਰ ਜਾਂ ਪਣ ਬਿਜਲੀ ਸਰੋਤਾਂ ਜ਼ਰੀਏ ਗਰਮੀਆਂ ਵਿਚ ਉਤਪਾਦਨ ਵਧੇਗਾ ਪਰ ਕੋਲਾ ਆਧਾਰਿਤ ਪਲਾਂਟ ਮੁੱਖ ਲੋਡ ਚੁੱਕਦੇ ਹਨ ਜੋ ਗ੍ਰਿਡ ਦੀ ਸਥਿਰਤਾ ਅਤੇ ਗਰਮੀਆਂ ਦੇ ਮੌਸਮ ਦੀ ਉੱਚੀ ਮੰਗ ਨੂੰ ਪੂਰਾ ਕਰਨ ਲਈ ਜ਼ਰੂਰੀ ਹਨ।

ਇਹ ਵੀ ਪੜ੍ਹੋ- ਸੋਨੇ 'ਚ ਦੋ ਦਿਨਾਂ 'ਚ ਵੱਡੀ ਗਿਰਾਵਟ, ਹੁਣ ਇੰਨੇ 'ਚ ਪੈ ਰਹੀ 10 ਗ੍ਰਾਮ ਦੀ ਖ਼ਰੀਦ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਇ


Sanjeev

Content Editor

Related News