ਅੰਮ੍ਰਿਤਸਰ ਤੋਂ ਵੈਨਕੂਵਰ ਲਈ ਰਵਾਨਾ ਹੋਏ 45 ਯਾਤਰੀ ਦਿੱਲੀ ਹਵਾਈ ਅੱਡੇ 'ਤੇ ਫਸੇ, ਜਾਣੋ ਪੂਰਾ ਮਾਮਲਾ

Monday, Aug 08, 2022 - 11:22 AM (IST)

ਅੰਮ੍ਰਿਤਸਰ ਤੋਂ ਵੈਨਕੂਵਰ ਲਈ ਰਵਾਨਾ ਹੋਏ 45 ਯਾਤਰੀ ਦਿੱਲੀ ਹਵਾਈ ਅੱਡੇ 'ਤੇ ਫਸੇ, ਜਾਣੋ ਪੂਰਾ ਮਾਮਲਾ

ਅੰਮ੍ਰਿਤਸਰ/ਰਾਜਾਸਾਂਸੀ(ਰਾਜਵਿੰਦਰ ਹੁੰਦਲ ) - ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੈਨਕੂਵਰ ਲਈ ਰਵਾਨਾ ਹੋਏ 45 ਯਾਤਰੀ ਐਤਵਾਰ ਦੇਰ ਰਾਤ ਦਿੱਲੀ ਹਵਾਈ ਅੱਡੇ 'ਤੇ ਫਸ ਗਏ। ਦਰਅਸਲ ਏਅਰ ਵਿਸਤਾਰਾ ਦੀ ਅੰਮ੍ਰਿਤਸਰ ਤੋਂ ਦਿੱਲੀ ਦੀ ਫਲਾਈਟ ਨੂੰ ਕਰੀਬ 40 ਮਿੰਟ ਲੱਗ ਗਏ। ਜਿਸ ਕਾਰਨ ਕੈਥੇ ਪੈਸੀਫਿਕ ਦੀ ਕਨੈਕਟਿਡ ਫਲਾਈਟ ਨੇ ਯਾਤਰੀਆਂ ਨੂੰ ਵੈਨਕੂਵਰ ਲਿਜਾਣ ਤੋਂ ਇਨਕਾਰ ਕਰ ਦਿੱਤਾ।

ਘਟਨਾ ਐਤਵਾਰ ਸ਼ਾਮ ਨੂੰ ਵਾਪਰੀ। ਅੰਮ੍ਰਿਤਸਰ ਤੋਂ ਲਗਭਗ 45 ਯਾਤਰੀ ਏਅਰ ਵਿਸਤਾਰਾ ਦੀ ਫਲਾਈਟ ਨੰਬਰ UK692 ਰਾਹੀਂ ਦਿੱਲੀ ਲਈ ਰਵਾਨਾ ਹੋਏ। ਇਨ੍ਹਾਂ ਯਾਤਰੀਆਂ ਨੇ ਕੈਥੇ ਪੈਸੀਫਿਕ ਲਈ ਜੁੜੀ ਫਲਾਈਟ ਫੜਨੀ ਸੀ, ਜਿਸ ਨੇ ਸ਼ਾਮ 7 ਵਜੇ ਦੇ ਕਰੀਬ ਵੈਨਕੂਵਰ ਲਈ ਰਵਾਨਾ ਹੋਣਾ ਸੀ। ਪਰ UK692 ਨੇ ਅੰਮ੍ਰਿਤਸਰ ਤੋਂ ਹੀ ਅੱਧਾ ਘੰਟਾ ਦੇਰੀ ਨਾਲ ਉਡਾਣ ਭਰੀ। ਜਿਸ ਤੋਂ ਬਾਅਦ ਯਾਤਰੀਆਂ ਨੂੰ ਦਿੱਲੀ ਪਹੁੰਚ ਕੇ ਅਗਲੀ ਕਨੈਕਟਿਡ ਫਲਾਈਟ ਨਾਲ ਸੰਪਰਕ ਕਰਨ ਵਿਚ ਸਮਾਂ ਲੱਗ ਗਿਆ। ਪਰ ਜਦੋਂ 45 ਯਾਤਰੀ ਕੈਥੇ ਪੈਸੀਫਿਕ ਦੇ ਸਟਾਫ ਨਾਲ ਮਿਲੇ ਤਾਂ ਉਨ੍ਹਾਂ ਨੇ ਦੇਰੀ ਕਾਰਨ ਨਾਲ ਲਿਜਾਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ : ED ਦੀ ਛਾਪੇਮਾਰੀ ਤੋਂ ਬਾਅਦ ਅਮਰੀਕੀ ਕ੍ਰਿਪਟੋ ਐਕਸਚੇਂਜ ਦਾ ਬਿਆਨ ਆਇਆ ਸਾਹਮਣੇ, ਜਾਣੋ ਕੀ ਹੈ ਮਾਮਲਾ

ਭਾਰਤ, ਦਿੱਲੀ ਅਤੇ ਰਾਜ ਸਰਕਾਰਾਂ ਤੋਂ ਮੰਗੀ ਮਦਦ

ਦੇਰ ਰਾਤ ਤੱਕ ਭਟਕਣ ਤੋਂ ਬਾਅਦ ਜਦੋਂ ਯਾਤਰੀਆਂ ਨੂੰ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਉਨ੍ਹਾਂ ਨੇ ਭਾਰਤ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਦਦ ਦੀ ਅਪੀਲ ਕੀਤੀ। ਯਾਤਰੀਆਂ ਨੇ ਦੋਸ਼ ਲਾਇਆ ਕਿ ਨਾ ਤਾਂ ਏਅਰ ਵਿਸਤਾਰਾ ਅਤੇ ਨਾ ਹੀ ਕੈਥੇ ਪੈਸੀਫਿਕ ਦਾ ਸਟਾਫ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਸਾਰੇ ਯਾਤਰੀਆਂ ਨੇ ਟਿਕਟਾਂ ਲਈ ਲਗਭਗ 2-2 ਲੱਖ ਰੁਪਏ ਖਰਚ ਕੀਤੇ ਹਨ।

ਇਹ ਵੀ ਪੜ੍ਹੋ : AKASA AIR: ਮੁੰਬਈ-ਅਹਿਮਦਾਬਾਦ ਏਅਰਲਾਈਨ ਸੇਵਾ ਸ਼ੁਰੂ, ਸਿੰਧੀਆ ਨੇ ਕੀਤਾ ਉਦਘਾਟਨ

ਦੇਰ ਰਾਤ ਅਗਲੀਆਂ ਉਡਾਣਾਂ ਵਿੱਚ ਭੇਜਣ ਦਾ ਹੋਇਆ ਫੈਸਲਾ

ਦਿੱਲੀ ਏਅਰਪੋਰਟ 'ਤੇ ਰਾਤ ਦੇ ਹੰਗਾਮੇ ਤੋਂ ਬਾਅਦ ਏਅਰ ਵਿਸਤਾਰਾ ਨੇ ਯਾਤਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਹੈ। ਯਾਤਰੀਆਂ ਨੇ ਫੋਨ 'ਤੇ ਦੱਸਿਆ ਕਿ ਏਅਰ ਵਿਸਤਾਰਾ ਹੁਣ ਉਨ੍ਹਾਂ ਨੂੰ ਵੈਨਕੂਵਰ ਭੇਜਣ ਦਾ ਪ੍ਰਬੰਧ ਕਰ ਰਿਹਾ ਹੈ। ਕੁਝ ਨੂੰ ਅੱਜ ਦੀ ਫਲਾਈਟ 'ਚ ਸ਼ਿਫਟ ਕਰ ਦਿੱਤਾ ਗਿਆ ਹੈ ਅਤੇ ਕੁਝ ਨੂੰ ਹੋਰ ਫਲਾਈਟਾਂ 'ਚ ਜਗ੍ਹਾ ਦਿੱਤੀ ਜਾ ਰਹੀ ਹੈ। ਯਾਤਰੀਆਂ ਦੇ ਹੰਗਾਮੇ ਤੋਂ ਬਾਅਦ ਏਅਰਲਾਈਨ ਨੂੰ ਯਾਤਰੀਆਂ ਦੇ ਠਹਿਰਣ ਅਤੇ ਰਹਿਣ ਦਾ ਪ੍ਰਬੰਧ ਕਰਨਾ ਪਿਆ।

ਇਹ ਵੀ ਪੜ੍ਹੋ : ਚੀਨੀ ਕੰਪਨੀ ਅਲੀਬਾਬਾ ਨੇ 10,000 ਕਰਮਚਾਰੀਆਂ ਦੀ ਕੀਤੀ ਛਾਂਟੀ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ। 


author

Harinder Kaur

Content Editor

Related News