ਜੁਲਾਈ ਵਿਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਵਿਚ 45 ਫ਼ੀਸਦੀ ਵਾਧਾ

08/12/2021 2:07:22 PM

ਨਵੀਂ ਦਿੱਲੀ- ਭਾਰਤ ਵਿਚ ਯਾਤਰੀ ਵਾਹਨਾਂ ਦੀ ਕੁੱਲ ਥੋਕ ਵਿਕਰੀ ਜੁਲਾਈ ਵਿਚ 45 ਫ਼ੀਸਦੀ ਵੱਧ ਕੇ 2,64,442 ਯੂਨਿਟ ਹੋ ਗਈ, ਜੋ ਪਿਛਲੇ ਸਾਲ ਇਸੇ ਮਹੀਨੇ 1,82,779 ਯੂਨਿਟ ਸੀ।

ਸੋਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਦੇ ਅੰਕੜਿਆਂ ਦੇ ਅਨੁਸਾਰ, ਦੋਪਹੀਆ ਵਾਹਨਾਂ ਦੀ ਥੋਕ ਵਿਕਰੀ ਜੁਲਾਈ ਵਿਚ ਦੋ ਫ਼ੀਸਦੀ ਘੱਟ ਕੇ 12,53,937 ਯੂਨਿਟ ਰਹਿ ਗਈ ਜੋ ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ 12,81,354 ਯੂਨਿਟ ਸੀ।

ਮੋਟਰਸਾਈਕਲ ਦੀ ਵਿਕਰੀ ਪਿਛਲੇ ਮਹੀਨੇ 8,37,096 ਯੂਨਿਟ ਰਹੀ, ਜੋ ਜੁਲਾਈ 2020 ਵਿਚ 8,88,520 ਯੂਨਿਟ ਸੀ, ਯਾਨੀ ਇਸ ਵਿਚ ਛੇ ਫ਼ੀਸਦੀ ਦੀ ਗਿਰਾਵਟ ਹੈ। ਉੱਥੇ ਹੀ, ਇਸ ਸਾਲ ਜੁਲਾਈ ਵਿਚ ਸਕੂਟਰਾਂ ਦੀ ਵਿਕਰੀ 10 ਫ਼ੀਸਦੀ ਵੱਧ ਕੇ 3,66,292 ਯੂਨਿਟ ਹੋ ਗਈ, ਜੋ ਜੁਲਾਈ 2020 ਵਿਚ 3,34,288 ਯੂਨਿਟ ਸੀ। ਇਸੇ ਤਰ੍ਹਾਂ ਪਿਛਲੇ ਮਹੀਨੇ ਤਿੰਨ ਪਹੀਆ ਵਾਹਨਾਂ ਦੀ ਵਿਕਰੀ 41 ਫੀਸਦੀ ਵਧ ਕੇ 17,888 ਯੂਨਿਟ ਹੋ ਗਈ ਜੋ ਇੱਕ ਸਾਲ ਪਹਿਲਾਂ ਇਸੇ ਮਹੀਨੇ 12,728 ਯੂਨਿਟ ਸੀ। ਇਸੇ ਤਰ੍ਹਾਂ ਪਿਛਲੇ ਮਹੀਨੇ ਤਿੰਨ ਪਹੀਆ ਵਾਹਨਾਂ ਦੀ ਵਿਕਰੀ 41 ਫ਼ੀਸਦੀ ਵੱਧ ਕੇ 17,888 ਯੂਨਿਟ ਹੋ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ 12,728 ਯੂਨਿਟ ਸੀ। ਵਪਾਰਕ ਵਾਹਨਾਂ ਨੂੰ ਛੱਡ ਕੇ ਸਾਰੀਆਂ ਸ਼੍ਰੇਣੀਆਂ ਵਿਚ ਕੁੱਲ ਵਿਕਰੀ 15,36,269 ਯੂਨਿਟ ਰਹੀ, ਜੋ ਪਿਛਲੇ ਸਾਲ ਜੁਲਾਈ ਵਿਚ 14,76,861 ਯੂਨਿਟ ਸੀ।


Sanjeev

Content Editor

Related News