ਚੰਡੀਗੜ੍ਹ ਏਅਰਪੋਰਟ ਤੋਂ ਟੋਰਾਂਟੋ-ਲੰਡਨ ਲਈ ਜਲਦ ਉਡਣਗੇ ਜਹਾਜ਼, ਘਰੇਲੂ ਫਲਾਈਟਾਂ ’ਚ ਵੀ ਹੋਵੇਗਾ ਵਾਧਾ

Thursday, Jul 14, 2022 - 07:09 PM (IST)

ਚੰਡੀਗੜ੍ਹ (ਲਲਨ) - ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਜਲਦੀ ਹੀ ਤਿੰਨ ਇੰਟਰਨੈਸ਼ਨਲ ਫਲਾਈਟਾਂ ਸ਼ਹਿਰ ਵਾਸੀਆਂ ਨੂੰ ਮਿਲਣ ਦੀ ਉਮੀਦ ਹੈ। ਜਾਣਕਾਰੀ ਅਨੁਸਾਰ ਇੰਟਰਨੈਸ਼ਲਲ ਏਅਰਪੋਰਟ ਤੋਂ ਕੈਨੇਡਾ ਦੇ ਟੋਰਾਂਟੋ ਦੀ ਫਲਾਈਟ ਸਤੰਬਰ ਦੇ ਆਖਰੀ ਹਫ਼ਤੇ ਤੋਂ ਅਤੇ ਲੰਡਨ ਦੀ ਫਲਾਈਟ ਨਵੰਬਰ ਮਹੀਨੇ ਤੋਂ ਸ਼ੁਰੂ ਹੋਵੇਗੀ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਿੰਨੇ ਇੰਟਰਨੈਸ਼ਨਲ ਫਲਾਈਟਾਂ ਦੇ ਸੰਚਾਲਨ ਸਬੰਧੀ ਅਥਾਰਟੀ ਵਲੋਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਉਮੀਦ ਹੈ ਕਿ ਦੋਵੇਂ ਇੰਟਰਨੈਸ਼ਨਲ ਫਲਾਈਟਾਂ ਦੋ ਮਹੀਨਿਆਂ ਦੇ ਅੰਦਰ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਜਦਕਿ ਲੰਡਨ ਦੀ ਫਲਾਈਟ ਸਬੰਧੀ ਕਾਗਜ਼ੀ ਕਾਰਵਾਈ ਚੱਲ ਰਹੀ ਹੈ, ਜਿਸ ਤੋਂ ਬਾਅਦ ਇਹ ਨਵੰਬਰ ਵਿਚ ਸ਼ੁਰੂ ਹੋ ਜਾਵੇਗੀ। ਇਸ ਤਰ੍ਹਾਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਚੱਲਣ ਵਾਲੀਆਂ ਇੰਟਰਨੈਸ਼ਨਲ ਫਲਾਈਟਾਂ ਦੀ ਗਿਣਤੀ ਵਿਚ ਵਾਧਾ ਹੋਵੇਗਾ।

ਇਹ ਵੀ ਪੜ੍ਹੋ : ਡਾਲਰ ਮੁਕਾਬਲੇ ਰੁਪਏ 'ਚ ਆਈ ਭਾਰੀ ਗਿਰਾਵਟ, ਜਾਣੋ ਦੁਨੀਆ ਭਰ ਦੀਆਂ ਹੋਰ ਕੰਰਸੀਆਂ ਦਾ ਹਾਲ

ਚੰਡੀਗੜ੍ਹ ਏਅਰਪੋਰਟ ਅਥਾਰਟੀ ਵਲੋਂ ਕੋਵਿਡ-19 ਤੋਂ ਪਹਿਲਾਂ ਹੀ ਵਿਦੇਸ਼ੀ ਏਅਰਲਾਇਨਸ ਨੂੰ ਅਪਲਾਈ ਕੀਤਾ ਗਿਆ ਸੀ ਕਿ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ’ਤੇ ਇੰਟਰਨੈਸ਼ਨਲ ਫਲਾਈਟਾਂ ਚਲਾਉਣ ਲਈ ਸਾਰੇ ਮਾਪਦੰਡ ਉਪਲੱਬਧ ਹਨ, ਜਿਸ ਤੋਂ ਬਾਅਦ ਤੋਂ ਕਈ ਇੰਟਰਨੈਸ਼ਨਲ ਫਲਾਈਟਾਂ ਨੇ ਤਾਂ ਅਥਾਰਟੀ ਤੋਂ ਸਲਾਟ ਤਕ ਵੀ ਮੰਗ ਲਏ ਸਨ ਪਰ ਪ੍ਰਕਿਰਿਆ ਵਿਚ ਹੀ ਰੁਕ ਗਈ ਪਰ ਹੁਣ ਟੋਰਾਂਟੋ ਅਤੇ ਲੰਡਨ ਦੀਆਂ ਫਲਾਈਟਾਂ ਦੇ ਸੰਚਾਲਨ ਸਬੰਧੀ ਏਅਰਲਾਇਨਸ ਨੇ ਸਲਾਟ ਤਕ ਦੀ ਵੀ ਮੰਗ ਕੀਤੀ ਹੈ। ਏਅਰਪੋਰਟ ਅਥਾਰਟੀ ਵਲੋਂ ਸਲਾਟ ਮੁਹੱਈਆ ਕਰਵਾਏ ਜਾਣ ਸਬੰਧੀ ਤਿਆਰੀ ਪੂਰੀ ਹੋ ਗਈ ਹੈ।

ਯਾਤਰੀ ਗ੍ਰਾਫ਼ ਚੈੱਕ ਕਰਨ ਲਈ ਵਿਦੇਸ਼ੀ ਏਅਰਲਾਇਨਸ ਕਰ ਚੁੱਕੀਆਂ ਹਨ ਏਅਰਪੋਰਟ ਦਾ ਦੌਰਾ

ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਫਲਾਈਟ ਸੰਚਾਲਨ ਸਬੰਧੀ ਵਿਦੇਸ਼ੀ ਏਅਰਲਾਇਨਸ ਨੇ ਏਅਰਪੋਰਟ ਦਾ ਦੌਰਾ ਵੀ ਕਰ ਲਿਆ ਹੈ। ਜਾਣਕਾਰੀ ਅਨੁਸਾਰ ਏਅਰਲਾਇਨਸ ਨੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਸਫਰ ਕਰਨ ਵਾਲੇ ਯਾਤਰੀਆਂ ਦਾ ਯਾਤਰੀ ਗ੍ਰਾਫ਼ ਵੀ ਚੈੱਕ ਕੀਤਾ ਹੈ। ਇਸ ਦੇ ਨਾਲ ਹੀ ਏਅਰਲਾਇਨਸ ਨੇ ਹੋਰ ਕਈ ਪਹਿਲੂਆਂ ਦੀ ਜਾਂਚ ਤੋਂ ਬਾਅਦ ਚੰਡੀਗੜ੍ਹ ਤੋਂ ਇੰਟਰਨੈਸ਼ਨਲ ਫਲਾਈਟ ਚਲਾਉਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀ ਸਮੱਗਲਿੰਗ ’ਤੇ ਕੱਸਿਆ ਜਾਵੇਗਾ ਸ਼ਿਕੰਜਾ! ਇਨ੍ਹਾਂ ਉਤਪਾਦਾਂ ਦੀ ਹੋਵੇਗੀ ਨਿਗਰਾਨੀ

ਘਰੇਲੂ ਫਲਾਈਟਾਂ ਦੀ ਗਿਣਤੀ ’ਚ ਹੋ ਰਿਹੈ ਵਾਧਾ

ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਭਾਵੇਂ ਹੀ ਇੰਟਰਨੈਸ਼ਨਲ ਫਲਾਈਟਾਂ ਦੇ ਸੰਚਾਲਨ ਸਬੰਧੀ ਸ਼ਹਿਰਵਾਸੀਆਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਹੈ ਪਰ ਘਰੇਲੂ ਫਲਾਈਟਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਕੋਵਿਡ-19 ਦੌਰਾਨ ਬੰਦ ਪਈਆਂ ਹੋਈਆਂ ਸਾਰੀਆਂ ਡੋਮੈਸਟਿਕ ਫਲਾਈਟਾਂ ਆਪ੍ਰੇਟ ਹੋਣੀਆਂ ਸ਼ੁਰੂ ਹੋ ਗਈਆਂ ਹਨ। ਇਸੇ ਕੜੀ ਵਿਚ ਚੰਡੀਗੜ੍ਹ ਤੋਂ ਇੰਦੌਰ, ਪਟਨਾ, ਲਖਨਊ, ਹਿਸਾਰ ਅਤੇ ਲੇਹ ਲੱਦਾਖ ਦੀਆਂ ਫਲਾਈਟਾਂ ਸ਼ੁਰੂ ਹੋ ਗਈਆਂ ਹਨ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡਾ ਉਦੇਸ਼ ਹੈ ਕਿ ਚੰਡੀਗੜ੍ਹ ਨੂੰ ਹਰ ਸ਼ਹਿਰ ਨਾਲ ਜੋੜਿਆ ਜਾਵੇ। ਇਸ ਸਮੇਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਰੋਜ਼ਾਨਾ 42 ਫਲਾਈਟਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ।

ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਟੋਰਾਂਟੋ ਅਤੇ ਲੰਡਨ ਦੀਆਂ ਫਲਾਈਟਾਂ ਦੇ ਸੰਚਾਲਨ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ। ਉਮੀਦ ਹੈ ਕਿ ਫਲਾਈਟਾਂ ਜਲਦੀ ਸ਼ੁਰੂ ਹੋਣਗੀਆਂ ਪਰ ਇਨ੍ਹਾਂ ਫਾਲੀਟਾਂ ਦੇ ਸੰਚਾਲਨ ਦੀ ਤਰੀਕ ਅਤੇ ਟਾਈਮ ਟੇਬਲ ਜਲਦੀ ਹੀ ਦੱਸ ਦਿੱਤਾ ਜਾਵੇਗਾ।

-ਕੇ. ਪੀ. ਸਿੰਘ, ਪਬਲਿਕ ਰਿਲੇਸ਼ਨ ਅਫ਼ਸਰ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ।

ਇਹ ਵੀ ਪੜ੍ਹੋ : 20 ਸਾਲਾਂ 'ਚ ਪਹਿਲੀ ਵਾਰ ਡਾਲਰ ਦੇ ਬਰਾਬਰ ਆਈ Euro ਦੀ ਕੀਮਤ, ਜਾਣੋ ਕਾਰਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News