LIC ਮੁਲਾਜ਼ਮਾਂ ਲਈ ਦੋਹਰੀ ਖ਼ੁਸ਼ਖ਼ਬਰੀ, 25 ਫ਼ੀਸਦੀ ਵਧੀ ਤਨਖ਼ਾਹ ਤੇ ਕੰਮਕਾਜ਼ ਵਾਲੇ ਦਿਨ ਵੀ ਘਟੇ

Friday, Apr 16, 2021 - 03:55 PM (IST)

ਨਵੀਂ ਦਿੱਲੀ - ਨਵਾਂ ਵਿੱਤੀ ਸਾਲ ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦੇ ਲਗਭਗ 1.14 ਲੱਖ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ ਲੈ ਕੇ ਆਇਆ ਹੈ। ਆਲ ਇੰਡੀਆ ਇੰਸ਼ੋਰੈਂਸ ਇੰਪਲਾਈਜ਼ ਐਸੋਸੀਏਸ਼ਨ (ਏ.ਆਈ.ਆਈ.ਈ.ਏ.) ਦੇ ਜਨਰਲ ਸੱਕਤਰ ਸ਼੍ਰੀਕਾਂਤ ਮਿਸ਼ਰਾ ਨੇ ਕਿਹਾ ਹੈ ਕਿ ਸਾਰੇ ਕਰਮਚਾਰੀ ਇਸ ਖ਼ਬਰ ਤੋਂ ਬਹੁਤ ਖੁਸ਼ ਹਨ ਕਿ ਉਨ੍ਹਾਂ ਦੀ ਤਨਖਾਹ ਵਿਚ 25 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਵੀਰਵਾਰ ਨੂੰ ਕੇਂਦਰ ਸਰਕਾਰ ਨੇ ਐਲ.ਆਈ.ਸੀ. ਕਰਮਚਾਰੀਆਂ ਦੀ ਸੋਧੀ ਤਨਖਾਹ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਐਲ.ਆਈ.ਸੀ. ਕਰਮਚਾਰੀਆਂ ਨੂੰ ਹਫ਼ਤੇ ਵਿਚ 5 ਦਿਨ ਕੰਮ ਕਰਨ ਦਾ ਤੋਹਫਾ ਵੀ ਦਿੱਤਾ ਹੈ।

ਇਹ ਵੀ ਪੜ੍ਹੋ : ਇਥੇ ਮਿਲ ਰਿਹੈ ਸਭ ਤੋਂ ਸਸਤਾ ਸੋਨੇ 'ਤੇ ਕਰਜ਼ਾ, ਜਾਣੋ ਟਾਪ-10 ਬੈਂਕਾਂ ਦੀ EMI ਅਤੇ ਹੋਰ ਜਾਣਕਾਰੀ

ਨਵੀਂ ਵਧੀ ਤਨਖਾਹ 1 ਅਗਸਤ 2017 ਤੋਂ ਲਾਗੂ ਹੋਵੇਗੀ। ਐਲ.ਆਈ.ਸੀ. ਕਰਮਚਾਰੀਆਂ ਦੀ 1 ਅਗਸਤ, 2017 ਤੋਂ ਤਨਖਾਹ ਦੀ ਬਕਾਇਆ ਰਵੀਜ਼ਨ ਬਕਾਇਆ ਸੀ। ਯੂਨੀਅਨ ਦੇ ਇਕ ਨੇਤਾ ਨੇ ਕਿਹਾ ਸੀ ਕਿ ਐਲ.ਆਈ.ਸੀ. ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਤਨਖ਼ਾਹ ਸੰਸ਼ੋਧਨ ਨੇ ਇੰਨਾ ਸਮਾਂ ਲਾਇਆ ਹੈ। ਮਿਸ਼ਰਾ ਦੇ ਅਨੁਸਾਰ, ਪ੍ਰਬੰਧਨ ਤੋਂ ਮੰਗ ਤਾਂ 40 ਪ੍ਰਤੀਸ਼ਤ ਵਾਧੇ ਦੀ ਸੀ ਪਰ ਆਖਰਕਾਰ 25 ਪ੍ਰਤੀਸ਼ਤ ਵੈੱਜ ਹਾਈਕ ਤਹਿਤ ਸਮਝੌਤਾ ਹੋਇਆ ਹੈ।

ਪਹਿਲਾਂ 10 ਅਤੇ ਫਿਰ 15 ਪ੍ਰਤੀਸ਼ਤ 'ਤੇ ਰੁਕੀ ਸੀ ਗੱਲਬਾਤ

ਮਿਸ਼ਰਾ ਨੇ ਕਿਹਾ ਕਿ ਪਹਿਲਾਂ 10% ਵੈਜ ਹਾਈਕ ਦਾ ਫੈਸਲਾ ਕੀਤਾ ਗਿਆ ਸੀ ਪਰ ਦੂਜੇ ਗੇੜ ਵਿਚ ਇਸ ਨੂੰ ਵਧਾ ਕੇ 15% ਕਰ ਦਿੱਤਾ ਗਿਆ। ਕਰਮਚਾਰੀਆਂ ਦੀ ਤਰਫੋਂ ਕਿਹਾ ਗਿਆ ਕਿ ਇਹ ਉਨ੍ਹਾਂ ਦੀਆਂ ਉਮੀਦਾਂ ਨੂੰ ਪੂਰਾ ਨਹੀਂ ਕਰਦਾ। 15% ਵੈਜ ਹਾਈਕ ਦਾ ਆਫ਼ਰ 30 ਸਤੰਬਰ 2020 ਨੂੰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਮਾਰਚ 2019 ਵਿਚ 10 ਪ੍ਰਤੀਸ਼ਤ ਦੀ ਪੇਸ਼ਕਸ਼ ਕੀਤੀ ਗਈ ਸੀ। ਮੈਨੇਜਮੈਂਟ ਨਾਲ ਨਿਰੰਤਰ ਵਿਚਾਰ ਵਟਾਂਦਰੇ ਹੋਏ, ਜਿਸ ਤੋਂ ਬਾਅਦ ਇਹ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਇਨ੍ਹਾਂ ਹਵਾਈ ਯਾਤਰੀਆਂ ਨੂੰ ਨਹੀਂ ਮਿਲੇਗੀ ਭੋਜਨ ਦੀ ਸਹੂਲਤ

ਕਰਮਚਾਰੀਆਂ ਨੂੰ ਹਫਤੇ ਵਿਚ 5 ਦਿਨ ਕੰਮ ਕਰਨ ਦਾ ਤੋਹਫਾ ਮਿਲਿਆ

ਜੀਵਨ ਬੀਮਾ ਨਿਗਮ ਭਾਵ ਐਲ.ਆਈ.ਸੀ. ਨੇ ਆਪਣੇ ਨਿਯਮਾਂ ਵਿਚ ਕੁਝ ਬਦਲਾਅ ਕੀਤੇ ਹਨ। ਨਵੇਂ ਨਿਯਮਾਂ ਤਹਿਤ ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਹਰ ਸ਼ਨੀਵਾਰ ਨੂੰ ਹੁਣ ਐਲਆਈਸੀ ਲਈ ਜਨਤਕ ਛੁੱਟੀ ਮੰਨਿਆ ਜਾਵੇਗਾ। ਯਾਨੀ ਹਰ ਸ਼ਨੀਵਾਰ ਨੂੰ ਐਲ.ਆਈ.ਸੀ. ਦਫ਼ਤਰਾਂ ਲਈ ਛੁੱਟੀ ਰਹੇਗੀ। ਸਰਕਾਰ ਨੇ ਇਹ ਤਬਦੀਲੀ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ 1881 ਦੀ ਧਾਰਾ 25 ਅਧੀਨ ਮਿਲੀ ਤਾਕਤ ਦੇ ਅਧਾਰ ਤੇ ਕੀਤੀ ਹੈ। ਇਸਦਾ ਅਰਥ ਇਹ ਹੈ ਕਿ ਜੇ ਤੁਹਾਨੂੰ ਐਲ.ਆਈ.ਸੀ. ਦਫਤਰ ਜਾਣਾ ਹੈ ਅਤੇ ਕੁਝ ਕੰਮ ਕਰਵਾਉਣਾ ਹੈ, ਤਾਂ ਤੁਹਾਨੂੰ ਸਿਰਫ ਸੋਮਵਾਰ ਅਤੇ ਸ਼ੁੱਕਰਵਾਰ ਦੇ ਵਿਚਕਾਰ ਜਾਣਾ ਪਏਗਾ, ਕਿਉਂਕਿ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੋਵੇਗੀ, ਜਿਸ ਕਾਰਨ ਦਫਤਰ ਬੰਦ ਰਹੇਗਾ। 

ਇਹ ਵੀ ਪੜ੍ਹੋ : ਇਸ ਯੋਜਨਾ 'ਚ ਹਰ ਰੋਜ਼ ਲਗਾਓ ਬਸ 100 ਰੁਪਏ, ਦੇਖਦੇ ਹੀ ਦੇਖਦੇ ਬਣ ਜਾਣਗੇ 5 ਲੱਖ ਰੁਪਏ

ਐਲ.ਆਈ.ਸੀ. ਮੌਜੂਦਾ ਵਿੱਤੀ ਸਾਲ ਵਿਚ ਸੂਚੀਬੱਧ ਹੋ ਸਕਦੀ ਹੈ

ਕੇਂਦਰ ਸਰਕਾਰ ਐਲ.ਆਈ.ਸੀ. ਨੂੰ ਸਟਾਕ ਮਾਰਕੀਟ ਵਿਚ ਸੂਚੀਬੱਧ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਲਈ ਆਈ.ਪੀ.ਓ. ਪ੍ਰਾਪਤ ਕਰਨ ਲਈ ਪ੍ਰਕਿਰਿਆ ਜਾਰੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ ਨੂੰ ਪੇਸ਼ ਕੀਤੇ ਗਏ ਬਜਟ ਵਿਚ ਕਿਹਾ ਸੀ ਕਿ ਐਲਆਈਸੀ ਨੂੰ ਵਿੱਤੀ ਸਾਲ 2022 ਵਿੱਚ ਸੂਚੀਬੱਧ ਕੀਤਾ ਜਾ ਸਕਦਾ ਹੈ। ਕੇਂਦਰ ਸਰਕਾਰ ਵੱਲੋਂ ਐਲਆਈਸੀ ਦੇ ਆਈ.ਪੀ.ਓ. ਤੋਂ 1 ਲੱਖ ਕਰੋੜ ਰੁਪਏ ਜੁਟਾਉਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਹੁਣ ਸਿਰਫ 9 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਅੱਜ ਉਠਾਓ ਇਸ ਸ਼ਾਨਦਾਰ ਪੇਸ਼ਕਸ਼ ਦਾ ਲਾਭ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News