ਟੋਇਟਾ ਅਗਲੇ ਮਹੀਨੇ ਪੇਸ਼ ਕਰੇਗੀ Corolla ਸਿਡਾਨ ਦਾ ਨਵਾਂ ਮਾਡਲ
Monday, Oct 29, 2018 - 12:20 PM (IST)
ਨਵੀਂ ਦਿੱਲੀ– ਵਾਹਨ ਨਿਰਮਾਤਾ ਕੰਪਨੀ ਟੋਇਟਾ ਅਗਲੇ ਮਹੀਨੇ ਆਪਣੀ Corolla ਸਿਡਾਨ ਕਾਰ ਨੂੰ ਪੇਸ਼ ਕਰਨ ਜਾ ਰਹੀ ਹੈ। ਨਵੀਂ Corolla ’ਚ ਸ਼ਾਰਪ ਅਤੇ ਅਗਰੈਸਿਵ ਲਾਈਨਸ ਦੇ ਨਾਲ ਟੋਇਟਾ ਦਾ ਨਵਾਂ ਡਿਜ਼ਾਈਨ ਥੀਮ ਦੇਖਣ ਨੂੰ ਮਿਲੇਗਾ। ਉਥੇ ਹੀ ਇਸ ਵਿਚ ਕਈ ਆਧੁਨਿਕ ਸੇਫਟੀ ਫੀਚਰਸ ਨੂੰ ਵੀ ਸ਼ਾਮਲ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਨੂੰ ਚੀਨ ਦੇ ਗਵਾਂਗਝੋਊ ਮੋਟਰ ਸ਼ੋਅ 2018 ’ਚ ਪੇਸ਼ ਕੀਤਾ ਜਾ ਸਕਦਾ ਹੈ।

ਫੀਚਰਸ
ਨਵੀਂ ਕੋਰੋਲਾ ਟੋਇਟਾ ਸੇਫਲੀ ਸੈਂਸ 2.0 ਦੇ ਨਾਲ ਆਏਗੀ ਜਿਸ ਵਿਚ ਪਡੇਸਟਰੀਅਨ ਡਿਟੈਕਸ਼ਨ ਦੇ ਨਾਲ ਆਟੋਮੋਮਸ ਐਮਰਜੈਂਸੀ ਬ੍ਰੇਕਿੰਗ ਸ਼ਾਮਲ ਹੈ। ਇਸ ਤੋਂ ਇਲਾਵਾ ਇਸ ਵਿਚ ਇੰਟੈਲੀਜੈਂਸ ਕਰੂਜ਼ ਕੰਟਰੋਲ, ਲੇਨ-ਡਿਪਾਰਚਰ ਵਾਰਨਿੰਗ, ਲੇਨ-ਕੀਪ ਅਸਿਸਟ ਅਤੇ ਆਟੋ ਹਾਈਬੀਮ ਵਰਗੀਆਂ ਸੁਵਿਧਾਵਾਂ ਵੀ ਹੋਣਗੀਆਂ।

ਕਮਿਊਨੀਕੇਸ਼ਨ ਮਾਡਿਊਲ ਫੀਚਰ
2019 ਟੋਇਟਾ ਕੋਰੋਲਾ ਸਿਡਾਨ ’ਚ ਟੋਇਟਾ ਦਾ ਡਾਟਾ ਕਮਿਊਨੀਕੇਸ਼ਨ ਮਾਡਿਊਲ ਫੀਚਰ ਵੀ ਮਿਲੇਗਾ ਜੋ ਰਿਅਲ-ਟਾਈਮ ਡਰਾਈਵਿੰਗ ਡਾਟਾ ਦੇ ਆਧਾਰ ’ਤੇ ਸੇਫਟੀ, ਸਕਿਓਰਿਟੀ ਅਤੇ ਕੰਫਰਟ ’ਤੇ ਕੇਂਦਰਿਤ 24x7 ਕਨੈਕਟੀਵਿਟੀ ਸੇਵਾਵਾਂ ਪ੍ਰਦਾਨ ਕਰਦਾ ਹੈ।
