1 ਅਪ੍ਰੈਲ ਤੋਂ ਜਮਾਂ ਜਾਂ ਬਦਲੇ ਨਹੀਂ ਜਾ ਸਕਣਗੇ 2000 ਰੁਪਏ ਦੇ ਨੋਟ, RBI ਨੇ ਜਾਰੀ ਕੀਤਾ ਨਿਰਦੇਸ਼
Friday, Mar 29, 2024 - 12:01 PM (IST)
ਮੁੰਬਈ - ਬੈਂਕਾਂ 'ਚ ਸਾਲਾਨਾ ਲੇਖਾਬੰਦੀ ਨਾਲ ਜੁੜੇ ਕਾਰਜਾਂ ਦੇ ਕਾਰਨ 2000 ਰੁਪਏ ਦੇ ਬੈਂਕ ਨੋਟ ਨੂੰ ਬਦਲਣ ਜਾਂ ਜਮ੍ਹਾ ਕਰਨ ਦੀ ਸਹੂਲਤ 1 ਅਪ੍ਰੈਲ 2024 ਭਾਵ ਸੋਮਵਾਰ ਨੂੰ ਮੁਹੱਈਆ ਨਹੀਂ ਹੋਵੇਗੀ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਹੀਤੇ ਦਿਨੀਂ ਦਿੱਤੇ ਇਕ ਬਿਆਨ 'ਚ ਕਿਹਾ ਕਿ ਅਗਲੇ ਦਿਨ ਮੰਗਲਵਾਰ ਨੂੰ ਇਹ ਸਹੂਲਤ ਕੇਂਦਰੀ ਬੈਂਕ ਦੇ 19 ਖੇਤਰੀ ਦਫ਼ਤਰਾਂ 'ਚ ਬਹਾਲ ਹੋ ਜਾਵੇਗੀ।
ਇਹ ਵੀ ਪੜ੍ਹੋ - Bank Holiday : ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਅਪ੍ਰੈਲ 'ਚ 14 ਦਿਨ ਬੰਦ ਰਹਿਣਗੇ ਬੈਂਕ
ਇਸ ਸਬੰਧ ਵਿਚ ਆਰ. ਬੀ. ਆਈ. ਨੇ ਕਿਹਾ, ''ਸਾਲਾਨਾ ਲੇਖਾਬੰਦੀ ਨਾਲ ਜੁੜੇ ਕਾਰਜਾਂ ਦੇ ਕਾਰਨ ਭਾਰਤੀ ਰਿਜ਼ਰਵ ਬੈਂਕ ਦੇ 19 ਖੇਤਰੀ ਦਫ਼ਤਰਾਂ 'ਚ 2000 ਰੁਪਏ ਦੇ ਬੈਂਕ ਨੋਟਾਂ ਦੇ ਐਕਸਚੇਂਜ/ਜਮ੍ਹਾ ਦੀ ਸਹੂਲਤ 1 ਅਪ੍ਰੈਲ 2024 ਦਿਨ ਸੋਮਵਾਰ ਨੂੰ ਮੁਹੱਈਆ ਨਹੀਂ ਹੋਵੇਗੀ। ਆਰ. ਬੀ. ਆਈ. ਨੇ 19 ਮਈ 2023 ਨੂੰ 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਬੈਂਕ ਨੇ ਦੱਸਿਆ ਕਿ 29 ਫਰਵਰੀ ਨੂੰ ਕਾਰੋਬਾਰੀ ਘੰਟਿਆਂ ਦੀ ਸਮਾਪਤੀ ਤੱਕ 2000 ਰੁਪਏ ਦੇ ਲਗਭਗ 97.62 ਫ਼ੀਸਦੀ ਨੋਟ ਬੈਂਕਿੰਗ ਤੰਤਰ 'ਚ ਵਾਪਸ ਆ ਚੁੱਕੇ ਹਨ ਅਤੇ ਸਿਰਫ਼ 8,470 ਕਰੋੜ ਰੁਪਏ ਦੇ ਨੋਟ ਹੁਣ ਵੀ ਜਨਤਾ ਕੋਲ ਹਨ।
ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8